FacebookTwitterg+Mail

'ਜਦੋਂ ਲੋਕ ਮੇਰਾ ਮਖੌਲ ਉਡਾਉਂਦੇ ਸਨ ਅਤੇ ਮੈਂ ਰੋਂਦਾ ਸੀ', ਟਾਈਗਰ ਨੇ ਜ਼ਾਹਰ ਕੀਤਾ ਆਪਣਾ ਦੁੱਖ

    1/2
22 August, 2016 02:56:04 PM

ਮੁੰਬਈ— ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀਆਂ ਦੋਵੇਂ ਫਿਲਮਾਂ ਬਾਕਸ ਆਫਿਸ 'ਤੇ ਸੁਪਰਹਿੱਟ ਰਹੀਆਂ ਹਨ। ਹੁਣ ਉਹ ਆਪਣੀ ਤੀਜੀ ਫਿਲਮ 'ਏ ਫਲਾਈਂਗ ਜੱਟ' 'ਚ ਸੁਪਰਹੀਰੋ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਟਾਈਗਰ ਦੀ ਇਹ ਫਿਲਮ 25 ਅਗਸਤ ਨੂੰ ਰਿਲੀਜ਼ ਹੋਵੇਗੀ। ਜਾਣਕਾਰੀ ਮੁਤਾਬਕ ਟਾਈਗਰ ਉਨ੍ਹਾਂ ਸਿਤਾਰਿਆਂ 'ਚ ਗਿਣੇ ਜਾਂਦੇ ਹਨ, ਜੋ ਲੋਕਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਲੋਕ ਅਕਸਰ ਉਨ੍ਹਾਂ ਦੇ ਨਾਂ ਅਤੇ ਲੁੱਕ ਬਾਰੇ ਆਲੋਚਨਾ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਪਹਿਲੀ ਫਿਲਮ 'ਹੀਰੋਪੰਤੀ' ਦੌਰਾਨ ਸੋਸ਼ਲ ਮੀਡੀਆ 'ਤੇ ਕਦੀ ਉਨ੍ਹਾਂ ਨੂੰ 'ਚਿਕਨਾ' ਅਤੇ ਕਦੀ 'ਵਾਈਲਡ ਐਨੀਮਲ' ਦੇ ਨਾਂ ਨਾਲ ਜੋੜ ਕੇ ਭੱਦੇ ਕੁਮੈਂਟਸ ਦਿੰਦੇ ਸਨ। ਟਾਈਗਰ ਨੇ ਦੱਸਿਆ ਕਿ ਅਜਿਹੇ ਕੁਮੈਂਟਸ ਸੁਣ ਕੇ ਉਨ੍ਹਾਂ ਨੂੰ ਬਹੁਤ ਰੋਣ ਆਉਂਦਾ ਸੀ। ਸ਼ੁਰੂ-ਸ਼ੁਰੂ 'ਚ ਉਹ ਇਨ੍ਹਾਂ ਗੱਲਾਂ ਤੋਂ ਕਾਫੀ ਪਰੇਸ਼ਾਨ ਰਹਿੰਦੇ ਸਨ।
ਉਨ੍ਹਾਂ ਅੱਗੇ ਦੱਸਿਆ, ''ਮੈਨੂੰ ਯਾਦ ਹੈ ਕਿ ਜਦੋਂ ਮੇਰੀ ਪਹਿਲੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਉਸ ਸਮੇਂ ਮੈਨੂੰ ਲੋਕ 'ਗੋਰਾ ਚਿਕਨਾ' ਕਹਿ ਕੇ ਆਲੋਚਨਾ ਕਰਦੇ ਹੁੰਦੇ ਸਨ। ਇੱਥੋਂ ਤੱਕ ਮੇਰੇ ਹੇਅਰਸਟਾਈਲ, ਡਾਂਸ ਅਤੇ ਮੇਰੇ ਨਾਂ ਦਾ ਵੀ ਮਖੌਲ ਉਡਾਇਆ ਜਾਂਦਾ ਸੀ। ਮੈਂ ਜਦੋਂ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਤਾਂ ਸੋਚਿਆ ਸੀ ਕਿ ਮੈਨੂੰ ਵੀ ਮੇਰੇ ਪਿਤਾ ਵਾਂਗ ਉਹੀ ਆਦਰ ਅਤੇ ਸਤਿਕਾਰ ਮਿਲੇਗਾ ਪਰ ਬਾਅਦ 'ਚ ਪਤਾ ਲੱਗਾ ਕਿ ਅਜਿਹਾ ਕੁਝ ਨਹੀਂ ਸੀ। ਹੁਣ ਸਫਲਤਾ ਹਾਸਲ ਕਰ ਕੇ ਮੇਰੇ ਲਈ ਸਭ ਕੁਝ ਬਦਲ ਗਿਆ ਹੈ। ਹੁਣ ਮੈਂ ਖੁਸ਼ ਹਾਂ ਕਿ ਆਮ ਲੋਕਾਂ ਤੋਂ ਇਲਾਵਾ ਵੱਡੇ ਫੈਨ ਵੀ ਮੇਰੇ ਪ੍ਰਸ਼ੰਸਕ ਹਨ। ਮੈਂ ਇਨ੍ਹਾਂ ਆਲੋਚਕਾਂ ਤੋਂ ਕਾਫੀ ਕੁਝ ਸਿਖਿਆ ਹੈ ਅਤੇ ਅੱਗੇ ਵੀ ਸਿਖਦਾ ਰਹਾਂਗਾ।''


Tags: ਟਾਈਗਰਭੱਦੇਕੁਮੈਂਟਸtigerbadcomments