FacebookTwitterg+Mail

ਇਕ ਪੈਰ ਨਹੀਂ, ਫਿਰ ਵੀ ਇਸ ਲੜਕੀ ਨੇ ਕਰਵਾਇਆ ਫੋਟੋਸ਼ੂਟ (ਦੇਖੋ ਤਸਵੀਰਾਂ)

    1/10
27 July, 2016 08:44:54 PM
ਲੈਂਕਸ਼ਾਇਰ, (ਬ੍ਰਿਟੇਨ)— ਇਥੋਂ ਦੀ 21 ਸਾਲ ਦੀ ਵਿਕੀ ਬਾਲਸ਼ ਦਾ ਇਕ ਪੈਰ ਨਹੀਂ ਹੈ। ਇਸ ਦੇ ਬਾਵਜੂਦ ਉਸ ਨੇ ਫੋਟੋਸ਼ੂਟ ਕਰਵਾਇਆ ਹੈ। ਵਿਕੀ ਇਸ ਫੋਟੋਸ਼ੂਟ 'ਚ ਪੂਰੀ ਤਰ੍ਹਾਂ ਨਾਲ ਪ੍ਰੋਫੈਸ਼ਨਲ ਮਾਡਲ ਲੱਗ ਰਹੀ ਹੈ। ਉਸ ਨੇ ਖੁਦ ਕਿਹਾ ਹੈ ਕਿ ਇਸ ਫੋਟੋਸ਼ੂਟ ਤੋਂ ਪਹਿਲਾਂ ਉਸ ਨੂੰ ਆਪਣੇ ਇਸ ਰੂਪ ਦਾ ਅੰਦਾਜ਼ਾ ਨਹੀਂ ਸੀ। ਵਿਕੀ ਨੇ ਦੱਸਿਆ ਕਿ ਉਹ ਇਸ ਫੋਟੋਸ਼ੂਟ ਲਈ ਤਿਆਰ ਨਹੀਂ ਸੀ।
ਉਸ ਦੀ ਸਹੇਲੀ ਹਨਾ ਨੇ ਇਸ ਲਈ ਉਸ ਨਾਲ ਕਾਫੀ ਦੇਰ ਤਕ ਗੱਲਬਾਤ ਕੀਤੀ। ਉਹ ਲੈਂਕਸ਼ਾਇਰ ਦੇ ਪ੍ਰੇਸਟਨ 'ਚ ਗ੍ਰਿਜਮਰਗ ਵਿਲੇਜ ਦੀ ਰਹਿਣ ਵਾਲੀ ਹੈ। ਫੋਟੋਸ਼ੂਟ ਮੈਨਚੇਸਟਰ ਫੋਟੋਗ੍ਰਾਫੀ ਸਟੂਡੀਓ 'ਚ ਹੋਇਆ। ਸਾਰੀਆਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਤੁਸੀਂ ਵੀ ਅੱਗੇ ਕਲਿਕ ਕਰਕੇ ਦੇਖੋ ਵਿਕੀ ਦੀਆਂ ਦਿਲਕਸ਼ ਤਸਵੀਰਾਂ।

Tags: ਫੋਟੋਸ਼ੂਟ ਲੜਕੀ Photoshoot Girl