FacebookTwitterg+Mail

ਇੰਟੀਮੇਟ ਸੀਨਜ਼ ਨਾਲ ਭਰਪੂਰ 'ਦਾਸ ਦੇਵ' ਟਰੇਲਰ ਰਿਲੀਜ਼ (ਵੀਡੀਓ)

daas dev
15 February, 2018 09:38:13 AM

ਮੁੰਬਈ(ਬਿਊਰੋ)— ਸ਼ਾਹਰੁਖ ਖਾਨ, ਐਸ਼ਵਰਿਆ ਰਾਏ ਬੱਚਨ ਅਤੇ ਮਾਧੁਰੀ ਦੀ ਫਿਲਮ 'ਦੇਵਦਾਸ' ਨੇ ਸਾਲ 2002 'ਚ ਕਾਫੀ ਸੁਰਖੀਆਂ ਬਟੋਰੀਆਂ ਸਨ ਅਤੇ ਹੁਣ ਕੁਝ ਇਸ ਤਰਜ 'ਤੇ ਬਣ ਰਹੀ ਸੁਧੀਰ ਮਿਸ਼ਰਾ ਦੀ ਫਿਲਮ 'ਦਾਸ ਦੇਵ' ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦਾ ਅੱਜ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ।
'ਦਾਸ ਦੇਵ' ਦਾ ਟ੍ਰੇਲਰ ਹੋਇਆ ਰਿਲੀਜ਼
ਸੁਧੀਰ ਮਿਸ਼ਰਾ ਦੀ ਫਿਲਮ 'ਦਾਸ ਦੇਵ' ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਸਾਲ 2002 'ਚ ਸ਼ਾਹਰੁਖ ਖਾਨ ਦੀ ਫਿਲਮ 'ਦੇਵਦਾਸ' ਆਈ ਸੀ ਜਿਸ ਨੇ ਬਹੁਤ ਸਫਲਤਾ ਹਾਸਲ ਕੀਤੀ ਸੀ ਅਤੇ ਹੁਣ ਰਿਚਾ ਚੱਢਾ ਦੀ ਫਿਲਮ 'ਦਾਸ ਦੇਵ' ਵੀ ਵੱਡੇ ਪਰਦੇ 'ਤੇ ਧਮਾਲ ਮਚਾਉਣ ਲਈ ਤਿਆਰ ਹੈ। ਪਹਿਲਾਂ ਇਸ ਫਿਲਮ ਦਾ ਨਾਮ 'ਹੋਰ ਦੇਵਦਾਸ' ਰੱਖਿਆ ਗਿਆ ਸੀ। ਪਹਿਲਾਂ ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਸਦੀ ਰਿਲੀਜ਼ ਦੀ ਤਾਰੀਖ ਵਧਾ ਕੇ 23 ਮਾਰਚ ਕਰ ਦਿੱਤੀ ਗਈ ਹੈ।


ਰਿਚਾ ਨੂੰ ਪਸੰਦ ਹੈ ਪਾਰੋ ਦਾ ਚਰਿੱਤਰ
ਕੁਝ ਦਿਨਾਂ ਪਹਿਲਾਂ ਰਿਚਾ ਨੇ ਕਿਹਾ ਸੀ, ''ਮੈਨੂੰ ਪਾਰੋ ਦਾ ਚਰਿੱਤਰ ਬਹੁਤ ਹੀ ਪਸੰਦ ਹੈ। ਇਸ ਕਿਰਦਾਰ ਨੂੰ ਨਿਭਾਉਣ 'ਚ ਮੈਨੂੰ ਬਹੁਤ ਹੀ ਮਜ਼ਾ ਆ ਰਿਹਾ ਹੈ। ਮੈਨੂੰ ਲੱਗਦਾ ਹੈ ਕਿ 'ਦਾਸ ਦੇਸ' ਉਨ੍ਹਾਂ ਦੀ ਸਭ ਤੋਂ ਵਧੀਆਂ ਫਿਲਮਾਂ 'ਚੋਂ ਇਕ ਹੈ, ਇਸ ਲਈ ਮੈਂ ਇਸ ਦੇ ਲਈ ਬਹੁਤ ਉਤਸ਼ਾਹਿਤ ਹਾਂ। ਮੈਨੂੰ ਦਰਸ਼ਕਾਂ ਕੋਲੋ ਚੰਗੇ ਨਤੀਜੇ ਮਿਲਣ ਦੀ ਪੂਰੀ ਉਂਮੀਦ ਹੈ।'' ਵੈਸੇ ਵੀ 'ਫੁਕਰੇ ਰਿਟਰੰਸ' ਦੀ ਸਫਲਤਾ ਤੋਂ ਬਾਅਦ ਸਾਲ 2017 ਰਿਚਾ ਲਈ ਬਹੁਤ ਚੰਗਾ ਸਾਲ ਰਿਹਾ ਹੈ।


Tags: Daas DevMadhuri DixitShah Rukh KhanAishwarya RaiRahul BhatRicha ChaddaAditi Rao Hydari

Edited By

Manju

Manju is News Editor at Jagbani.