FacebookTwitterg+Mail

ਡੇਜ਼ੀ ਫਿਲਮਾਂ 'ਚ ਬੈਕਗ੍ਰਾਉਂਡ ਡਾਂਸਰ ਤੋਂ ਬਣੀ ਹੀਰੋਇਨ, ਸਲਮਾਨ ਦੀ 'ਜੈ ਹੋ' ਨਾਲ ਮਿਲੀ ਪਛਾਣ (ਤਸਵੀਰਾਂ)

    1/10
24 January, 2017 01:07:56 PM
ਮੁੰਬਈ—ਬਾਲੀਵੁੱਡ ਫਿਲਮਾਂ ਦੇ ਡਾਇਰੈਕਟਰ ਸੋਹੇਲ ਖ਼ਾਨ ਦੀ ਫਿਲਮ 'ਜੈ ਹੋ' ਅੱਜ ਦੇ ਦਿਨ ਹੀ ਰਿਲੀਜ਼ ਹੋਈ ਸੀ। 24 ਜਨਵਰੀ ਨੂੰ ਆਈ ਇਸ ਫਿਲਮ ਨੂੰ ਅੱਜ ਤਿੰਨ ਸਾਲ ਹੋ ਗਏ ਹਨ। ਫਿਲਮਾਂ 'ਚ ਬੈੱਕਗ੍ਰਾਊਂਡ ਡਾਂਸਰ ਨਾਲ ਡੇਜ਼ੀ ਸ਼ਾਹ ਸਲਮਾਨ ਖ਼ਾਨ ਦੀ ਇਸ ਫਿਲਮ 'ਚ ਹੀਰੋਇਨ ਬਣੀ ਸੀ। ਡੇਜ਼ੀ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੋਰੀਓਗ੍ਰਾਫਰ ਗਣੇਸ਼ ਅਚਾਰੀਆ ਦੀ ਅਸਿਸਟੈਂਟ ਦੇ ਤੌਰ 'ਤੇ ਕੀਤੀ ਸੀ। ਉਸ 'ਤੇ ਸਲਮਾਨ ਦੀ ਪਹਿਲੀ ਨਜ਼ਰ 2005 'ਚ ਫਿਲਮ 'ਮੈਨੇ ਪਿਆਰ ਕਿਉਂ ਕੀਆ' ਦੀ ਸ਼ੂਟਿੰਗ ਦੌਰਾਨ ਪਈ ਸੀ। ਸਲਮਾਨ ਨੇ ਸਭ ਤੋਂ ਪਹਿਲਾ ਉਸ ਨੂੰ ਫਿਲਮ 'ਬਾਡੀਗਾਰਡ' 'ਚ ਕਰੀਨਾ ਦੀ ਸਹੇਲੀ ਦਾ ਕਿਰਦਾਰ ਆਫਰ ਕੀਤਾ ਗਿਆ ਸੀ ਪਰ ਉਸ ਨੇ ਇਹ ਆਫਰ ਠੁਕਰਾ ਦਿੱਤਾ ਸੀ।ਡੇਜ਼ੀ ਨੇ ਸਭ ਤੋਂ ਪਹਿਲਾ ਤਾਮਿਲ ਫਿਲਮ 'ਵੰਦੇ ਮਾਤਰਮ' 'ਚ ਕੈਮਿਊ ਕਿਰਦਾਰ ਨਿਭਾਇਆ ਸੀ। ਉਸ ਨੇ ਕਿਹਾ ਤਾਮਿਲ ਅਤੇ ਤੇਲਗੂ ਫਿਲਮਾਂ 'ਚ ਕਈ ਆਈਟਮ ਗੀਤ ਵੀ ਕੀਤੇ ਹਨ। 2011 'ਚ ਡੇਜ਼ੀ ਨੇ ਕੰਨੜ੍ਹ ਫਿਲਮ 'ਭੱਦਰ' ਨਾਲ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਸਲਮਾਨ ਨਾਲ 'ਜੈ ਹੋ' 'ਚ ਰੋਮਾਂਸ ਕਰਦੀ ਨਜ਼ਰ ਆਈ। ਡੇਜ਼ੀ ਨੇ ਫਿਲਮ 'ਹੇਟ ਸਟੋਰੀ-3' ਨਾਲ ਖੂਬ ਸੁਰਖੀਆਂ 'ਚ ਰਹੀ। ਦੇਖੋ ਤਸਵੀਰਾਂ।

Tags: ਡੇਜ਼ੀ ਸ਼ਾਹਸਲਮਾਨ ਖ਼ਾਨਜੈ ਹੋDaisy Shah Salman Khan Jai ho