FacebookTwitterg+Mail

ਦਲੇਰ ਮਹਿੰਦੀ ਛੋਟੇ ਭਰਾ ਮੀਕਾ ਦੀ ਖੂਬ ਕਰ ਚੁੱਕੇ ਨੇ ਛਿੱਤਰ ਪਰੇਡ, ਘਰ ਛੱਡਦੇ ਸਮੇਂ ਨਿਕਲ ਗਏ ਸਨ ਹੰਝੂ

daler mehndi
16 March, 2018 04:49:49 PM

ਨਵੀਂ ਦਿੱਲੀ(ਬਿਊਰੋ)— ਪੰਜਾਬ ਦੀ ਪਟਿਆਲਾ ਕੋਰਟ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ। ਉਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਹੈ। ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇ ਐਲਾਨ ਤੋਂ ਬਾਅਦ ਹੀ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਦਲੇਰ ਲੋਕਾਂ ਨੂੰ ਆਪਣਾ ਕਰੂ ਮੈਂਬਰ ਦੱਸ ਕੇ ਵਿਦੇਸ਼ ਲੈ ਕੇ ਚਲੇ ਜਾਂਦੇ ਸਨ। ਹਾਲਾਂਕਿ ਕੁਝ ਹੀ ਦੇਰ ਬਾਅਦ ਉਨ੍ਹਾਂ ਜ਼ਮਾਨਤ ਵੀ ਮਿਲ ਗਈ। ਦਲੇਰ ਮਹਿੰਦੀ ਦਾ ਆਪਣੇ ਭਰਾ ਮੀਕਾ ਸਿੰਘ ਨਾਲ ਕਾਫੀ ਡੂੰਘਾ ਰਿਸ਼ਤਾ ਹੈ। ਮੀਕਾ ਆਪਣੀ ਸਫਲਤਾ ਦਾ ਸਾਰਾ ਸ਼੍ਰੇਅ ਭਰਾ ਦਲੇਰ ਮਹਿੰਦੀ ਨੂੰ ਦਿੰਦੇ ਹਨ।

Punjabi Bollywood Tadka

ਦੋਹਾਂ ਭਰਾਵਾਂ 'ਚ ਕਿੰਨਾ ਪਿਆਰ ਹੈ ਤਾਂ ਇਹ ਤਾਂ ਆਏ ਦਿਨ ਕਿਸੇ ਨਾ ਕਿਸੇ ਇੰਟਰਵਿਊ 'ਚ ਸੁਣਨ ਜਾਂ ਦੇਖਣ ਨੂੰ ਮਿਲ ਹੀ ਜਾਂਦਾ ਹੈ ਪਰ ਮੀਕਾ ਸਿੰਘ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਅੱਜ ਵੀ ਉਨ੍ਹਾਂ ਦੇ ਵੱਡੇ ਭਰਾ ਉਨ੍ਹਾਂ ਨੂੰ ਕੁੱਟ ਦਿੰਦੇ ਹਨ। ਦਲੇਰ ਨੂੰ ਆਪਣਾ ਗੁਰੂ ਮੰਨਣ ਵਾਲੇ ਮੀਕਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਭਰਾ ਉਸ ਸਮੇਂ ਬਹੁਤ ਦੁੱਖੀ ਹੋਏ ਸਨ, ਜਦੋਂ ਉਹ ਉਨ੍ਹਾਂ ਨੂੰ ਛੱਡ ਕੇ ਇੰਡਸਟਰੀ 'ਚ ਖੁਦ ਨੂੰ ਅਜ਼ਮਾਉਣ ਨਿਕਲੇ ਸਨ।

Punjabi Bollywood Tadka

ਮੀਕਾ ਨੇ ਕਿਹਾ ਸੀ, ''ਉਹ ਬਹੁਤ ਰੋਏ ਵੀ ਪਰ ਮੈਂ ਉਨ੍ਹਾਂ ਤੋਂ ਇਹ ਵਾਅਦਾ ਕੀਤਾ ਸੀ ਕਿ ਮੈਂ ਸਿਰਫ 6 ਮਹੀਨਿਆਂ ਲਈ ਜਾ ਰਿਹਾ ਹਾਂ, ਜੇਕਰ ਕੁਝ ਨਹੀਂ ਬਣਿਆ ਤਾਂ ਉਨ੍ਹਾਂ ਦੇ ਬੈਂਡ 'ਚ ਵਾਪਸ ਆ ਜਾਵਾਂਗਾ। ਮੀਕਾ ਨੇ ਕਿਹਾ ਸੀ, ''ਇਸ ਦੌਰਾਨ ਅਸੀਂ ਦੋਵੇਂ ਭਰਾ ਅਕਸਰ ਇਕ-ਦੂਜੇ ਨੂੰ ਮਿਲਦੇ ਹੁੰਦੇ ਸੀ ਪਰ ਦਲੇਰ ਭਰਾ ਅਕਸਰ ਮੈਨੂੰ ਬੇਇੱਜ਼ਤ ਕਰਦੇ ਤੇ ਕਈ ਵਾਰ ਮਾਰਦੇ ਵੀ ਹੁੰਦੇ ਸਨ।

Punjabi Bollywood Tadka

ਇੱਥੋਂ ਤੱਕ ਕਿ ਅੱਜ ਵੀ ਉਹ ਕਦੇ-ਕਦੇ ਮੈਨੂੰ ਥੱਪੜ ਮਾਰ ਦਿੰਦੇ ਹਨ।'' ਮੀਕਾ ਦਾ ਮੰਨਣਾ ਹੈ ਕਿ ਅੱਜ ਉਹ ਜੋ ਕੁਝ ਵੀ ਹਨ ਆਪਣੇ ਵੱਡੇ ਭਰਾ ਦੀ ਬਦੌਲਤ ਹੀ ਹਨ ਤੇ ਇੰਡਸਟਰੀ 'ਚ ਪਛਾਣ ਬਣਾਉਣਾ ਉਨ੍ਹਾਂ ਨੇ ਦਲੇਰ ਮਹਿੰਦੀ ਤੋਂ ਹੀ ਸਿੱਖਿਆ ਹੈ। 6 ਭਰਾਵਾਂ 'ਚ ਸਭ ਤੋਂ ਛੋਟੇ ਮੀਕਾ, ਦਲੇਰ ਦੇ ਨਾਲ-ਨਾਲ ਪੂਰੇ ਘਰ ਦੇ ਲਾਡਲੇ ਹਨ। 

Punjabi Bollywood Tadka

ਜ਼ਿਕਰਯੋਗ ਹੈ ਕਿ 19 ਦਸੰਬਰ 2003 'ਚ ਸ਼ਮਸ਼ੇਰ ਮਹਿੰਦੀ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਸ਼ਮਸ਼ੇਰ ਮਹਿੰਦੀ, ਦਲੇਰ ਮਹਿੰਦੀ ਦੇ ਵੱਡੇ ਭਰਾ ਹਨ। ਪੁੱਛਗਿਛ 'ਚ ਦਲੇਰ ਮਹਿੰਦੀ ਦਾ ਨਾਂ ਵੀ ਇਸ ਮਾਮਲੇ 'ਚ ਸਾਹਮਣੇ ਆਇਆ ਸੀ। 2003 'ਚ ਹੀ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਹੁਣ 15 ਸਾਲ ਬਾਅਦ ਇਸ ਮਾਮਲੇ 'ਤੇ ਫੈਸਲਾ ਆਇਆ ਹੈ।


Tags: Daler Mehndi Human Trafficking Police Case CourtMika Singhਦਲੇਰ ਮਹਿੰਦੀ ਕਬੂਤਰਬਾਜ਼ੀ ਮਾਮਲਾ

Edited By

Chanda Verma

Chanda Verma is News Editor at Jagbani.