FacebookTwitterg+Mail

PICS: ਨੂੰਹ ਬਿਊਟੀ ਕੁਈਨ ਤਾਂ ਕੁੜਮ ਹਨ ਹੰਸ ਰਾਜ ਹੰਸ, ਜਾਣੋਂ ਦਲੇਰ ਮਹਿੰਦੀ ਦੇ ਪੂਰੇ ਪਰਿਵਾਰ ਬਾਰੇ

daler mehndi family pics
17 March, 2018 04:18:46 PM

ਮੁੰਬਈ(ਬਿਊਰੋ)— 'ਕਬੂਤਰਬਾਜ਼ੀ' ਦੇ ਦੋਸ਼ 'ਚ 2 ਸਾਲ ਦੀ ਸਜ਼ਾ ਦਾ ਸ਼ਿਕਾਰ ਹੋਏ ਪੌਪ ਸਿੰਗਰ ਤੇ ਭੰਗੜਾ ਕਿੰਗ ਦਲੇਰ ਮਹਿੰਦੀ ਦੇ ਪਰਿਵਾਰ ਬਾਰੇ 'ਚ ਘੱਟ ਹੀ ਲੋਕ ਜਾਣਦੇ ਹਨ।

Punjabi Bollywood Tadka

ਹਾਲਾਂਕਿ ਉਨ੍ਹਾਂ ਦੇ ਛੋਟੇ ਭਰਾ ਮੀਕਾ ਸਿੰਘ ਨੂੰ ਤਾਂ ਸਾਰੇ ਹੀ ਜਾਣਦੇ ਹਨ ਪਰ ਪਤਨੀ ਤੇ ਬੱਚਿਆਂ ਦੇ ਬਾਰੇ 'ਚ ਘੱਟ ਹੀ ਲੋਕਾਂ ਨੂੰ ਪਤਾ ਹੈ।

Punjabi Bollywood Tadka

ਦਲੇਰ ਨੇ ਕੀਤੇ ਹਨ ਦੋ ਵਿਆਹ
ਘੱਟ ਲੋਕ ਹੀ ਜਾਣਦੇ ਹਨ ਕਿ ਦਲੇਰ ਨੇ ਦੋ ਵਿਆਹ ਕੀਤੇ ਹਨ। ਉਨ੍ਹਾਂ ਦਾ ਪਹਿਲਾ ਵਿਆਹ ਅਮਰਜੀਤ ਮਹਿੰਦੀ ਨਾਲ ਹੋਇਆ ਸੀ।

Punjabi Bollywood Tadka

ਉਨ੍ਹਾਂ ਤੋਂ ਬੇਟਾ ਗੁਰਦੀਪ ਮਹਿੰਦੀ ਤੇ ਬੇਟੀ ਅਜੀਤ ਮਹਿੰਦੀ ਹੋਏ। ਗੁਰਦੀਪ ਤੇ ਅਜੀਤ ਦੋਵੇਂ ਹੀ ਪਲੇਅਬੈਕ ਸਿੰਗਰ ਹਨ।

Punjabi Bollywood Tadka

ਉਨ੍ਹਾਂ ਦਾ ਦੂਜਾ ਵਿਆਹ ਆਰਕੀਟੈਕਟ ਤੇ ਸਿੰਗਰ ਤਰਨਪ੍ਰੀਤ ਨਾਲ ਹੋਇਆ, ਜਿਨ੍ਹਾਂ ਨੂੰ ਨਿੱਕੀ ਮਹਿੰਦੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 

Punjabi Bollywood Tadka

ਨੂੰਹ ਰਹਿ ਚੁੱਕੀ ਹੈ ਮਿਸ ਇੰਡੀਆ ਯੂਰਪ ਰਨਰਅੱਪ
ਫਿਨਲੈਂਡ 'ਚ ਜਨਮੀ ਜੈਸੀਕਾ ਪੇਸ਼ੇ ਤੋਂ ਮਾਡਲ ਤੇ ਅਦਾਕਾਰਾ ਹੈ। ਉਹ ਮਿਸ ਇੰਡੀਆ ਯੂਰਪ ਦੀ ਪਹਿਲੀ ਰਨਰਅੱਪ ਵੀ ਰਹਿ ਚੁੱਕੀ ਹੈ। ਗੁਰਦੀਪ ਆਪਣੇ ਪਿਤਾ ਦਲੇਰ ਮਹਿੰਦੀ ਵਾਂਗ ਹੀ ਗਾਇਕ ਤੇ ਅਦਾਕਾਰ ਹਨ।

Punjabi Bollywood Tadka

ਉਨ੍ਹਾਂ ਨੇ 2013 'ਚ ਸਈਦ ਨੂਰ ਦੀ ਫਿਲਮ 'ਮੇਰੀ ਸ਼ਾਦੀ ਕਰਾਓ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਹ ਵੀ ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਜੈਸੀਕਾ, ਗੁਰਦੀਪ ਦੇ ਆਪੋਜ਼ਿਟ ਫਿਲਮ 'ਦਿੱਲੀ 1984' 'ਚ ਲੀਡ ਰੋਲ ਵੀ ਕਰ ਚੁੱਕੀ ਹੈ। ਦੋਹਾਂ ਨੇ ਲਵ ਮੈਰਿਜ ਕੀਤੀ ਸੀ। 

Punjabi Bollywood Tadka
2013 'ਚ ਕੁੜਮ ਬਣੇ ਸਨ ਹੰਸ ਰਾਜ ਹੰਸ
ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਤੇ ਦਲੇਰ ਮਹਿੰਦੀ ਇਕ-ਦੂਜੇ ਦੇ ਕੁੜਮ ਹਨ। ਹੰਸ ਦੇ ਬੇਟੇ ਨਵਰਾਜ ਤੇ ਦਲੇਰ ਦੀ ਬੇਟੀ ਅਜੀਤ ਕੌਰ ਨੇ ਸਾਲ 2013 'ਚ ਵਿਆਹ ਕੀਤਾ ਸੀ। ਨਵਰਾਜ ਤੇ ਅਜੀਤ ਖੁਦ ਵੀ ਗਾਇਕ ਹਨ। ਦੋਹਾਂ ਨੇ ਬਹੁਤ ਘੱਟ ਸਮੇਂ 'ਚ ਹੀ ਆਪਣੀ ਗਾਇਕੀ ਨਾਲ ਖਾਸ ਮੁਕਾਮ ਬਣਾ ਲਿਆ ਹੈ।

Punjabi Bollywood Tadka

ਦੋਹਾਂ ਦੇ ਵਿਆਹ 'ਚ ਕਈ ਵੱਡੇ ਸੈਲੇਬਸ ਸ਼ਾਮਲ ਹੋਏ ਸਨ, ਜਿਨ੍ਹਾਂ 'ਚ ਡਿਪਟੀ ਸੀ. ਐੱਮ. ਸੁਖਬੀਰ ਬਾਦਲ, ਗੁਰਦਾਸ ਮਾਣ ਗਜ਼ਲ ਗਾਇਕ ਗੁਲਾਮ ਅਲੀ, ਸਿਰਦੂਲ ਸਿਕੰਦਰ, ਅਦਾਕਾਰਾ ਨੀਤੂ ਸਿੰਘ ਤੇ ਪਤੀ ਰਿਸ਼ੀ ਕਪੂਰ ਦੇ ਨਾਂ ਸ਼ਾਮਲ ਹਨ।

Punjabi Bollywood Tadka


Tags: Daler Mehndi Human Trafficking Gurdeep Mehndi Jessica SinghDilli 1984Mika SinghNavraj HansGurdas MaanRishi Kapoor

Edited By

Chanda Verma

Chanda Verma is News Editor at Jagbani.