FacebookTwitterg+Mail

ਅਦਾਲਤ ਦੇ ਫੈਸਲੇ ਤੋਂ ਬਾਅਦ ਦਲੇਰ ਮਹਿੰਦੀ ਨੇ ਵੀਡੀਓ ਸ਼ੇਅਰ ਕਰ ਦਿੱਤੀ ਸਫਾਈ

daler mehndi share a video after the virdict on human tafficking case
16 March, 2018 04:54:28 PM

ਜਲੰਧਰ (ਬਿਊਰੋ)— ਕਬੂਤਰਬਾਜ਼ੀ ਦੇ ਮਾਮਲੇ 'ਚ ਅੱਜ ਪਟਿਆਲਾ ਦੀ ਅਦਾਲਤ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦਿੰਦਿਆਂ 2 ਸਾਲ ਕੈਦ ਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਦਲੇਰ ਮਹਿੰਦੀ ਨੂੰ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਤੋਂ ਬਾਅਦ ਦਲੇਰ ਮਹਿੰਦੀ ਨੇ ਟਵਿਟਰ 'ਤੇ ਅਦਾਲਤ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਦਲੇਰ ਮਹਿੰਦੀ ਨੇ ਟਵੀਟ ਕਰਦਿਆਂ ਲਿਖਿਆ, 'ਸਭ ਲੋਕਾਂ ਨੂੰ ਲੱਗ ਰਿਹਾ ਹੈ ਕਿ ਮੈਂ ਜੇਲ 'ਚ ਚਲਾ ਗਿਆ ਹਾਂ ਪਰ ਅਜਿਹਾ ਨਹੀਂ ਹੈ। ਮੈਂ ਬਾਹਰ ਹਾਂ। 14 ਸਾਲਾਂ ਤੋਂ ਇਹ ਕੇਸ ਚੱਲ ਰਿਹਾ ਸੀ। ਮੁੱਖ ਕੇਸ ਮੇਰੇ ਵੱਡੇ ਭਰਾ ਦੇ ਨਾਂ 'ਤੇ ਸੀ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਕੋਰਟ ਨੇ ਮੈਨੂੰ ਕਿਹਾ ਕਿ ਮੇਰੇ ਖਿਲਾਫ ਕੁਝ ਨਹੀਂ ਹੈ ਪਰ ਮੇਰੀ ਛਤਰ-ਛਾਇਆ ਹੇਠ ਮੇਰੇ ਭਰਾ ਨੇ ਅਜਿਹਾ ਕੀਤਾ। ਇਹ ਫੈਸਲਾ ਸੁਣ ਕੇ ਮੈਨੂੰ ਦੁੱਖ ਤਾਂ ਬਹੁਤ ਹੋਇਆ ਪਰ ਹੁਣ ਜ਼ਿਆਦਾ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਹੈ। ਅਸੀਂ ਸੈਸ਼ਨ ਕੋਰਟ ਜਾਵਾਂਗੇ ਤੇ ਅਪੀਲ ਕਰਾਂਗੇ। ਬਿਲਕੁਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ। ਤੁਹਾਡੀਆਂ ਦੁਆਵਾਂ ਨਾਲ ਹਨ ਤਾਂ ਸਭ ਠੀਕ ਹੋਵੇਗਾ।'

ਦੱਸਣਯੋਗ ਹੈ ਕਿ ਇਸ ਮਾਮਲੇ 'ਚ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਹੈ, ਜਦਕਿ ਸ਼ਮਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਸਾਲ 2003 'ਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਪਿੰਡ ਬਲਬੇੜਾ ਹਲਕਾ ਸਨੌਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ 'ਤੇ ਦਲੇਰ ਮਹਿੰਦੀ ਖਿਲਾਫ ਕਬੂਤਰਬਾਜ਼ੀ ਦਾ ਮਾਮਲਾ ਦਰਜ ਕੀਤਾ ਸੀ।


Tags: Daler Mehndi Twitter Video Court Human Trafficking

Edited By

Rahul Singh

Rahul Singh is News Editor at Jagbani.