FacebookTwitterg+Mail

ਸੰਕੇਤ ਬਣਿਆ DID-6 ਦਾ ਜੇਤੂ, ਸ਼ੋਅ ਦੇਖ ਸਿੱਖੇ ਸਨ ਕਈ ਡਾਂਸ ਫਾਰਮ

dance india dance
19 February, 2018 12:57:53 PM

ਮੁੰਬਈ (ਬਿਊਰੋ)— ਜੀ ਟੀ. ਵੀ. ਦੇ ਮਸ਼ਹੂਰ ਸ਼ੋਅ 'ਡਾਂਸ ਇੰਡੀਆ ਡਾਂਸ' 6ਵੇਂ ਸੀਜ਼ਨ ਦੇ ਜੇਤੂ ਐਲਾਨ ਹੋ ਚੁੱਕਿਆ ਹੈ। ਐਤਵਾਰ ਨੂੰ ਸ਼ੋਅ ਦਾ ਗਰਾਂਡ ਫਿਨਾਲੇ ਹੋਇਆ ਹੈ, ਜਿੱਥੇ ਕਰਨਾਟਕ ਦੇ ਸੰਕੇਤ ਗਾਂਵਕਰ ਨੇ DID-6 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਸੰਕੇਤ ਦੀ ਕੰਟੇਮਪਰੀ ਡਾਂਸ ਫਾਰਮ 'ਚ ਕਾਫੀ ਮਜ਼ਬੂਤ ਪਕੜ ਹੈ। ਉਨ੍ਹਾਂ ਆਪਣੇ ਡਾਂਸ ਨਾਲ ਦੇਸ਼ ਦੇ ਲੱਖਾਂ-ਕਰੋੜਾਂ ਲੋਕਾਂ ਦਾ ਦਿੱਲ ਜਿਤਿਆ ਹੈ। ਸ਼ੋਅ ਦੇ ਜੱਜ ਵੀ ਸੰਕੇਤ ਦੀ ਪਰਫਾਰਮੇਂਸ ਦੇਖ ਕਾਫੀ ਖੁਸ਼ ਹੁੰਦੇ ਹਨ। ਉਹ ਮਿਨੀ ਪ੍ਰਧਾਨ ਦੇ ਗਰੂਪ ਨਾਲ ਜੁੜੇ ਹੋਏ ਸਨ। ਫਿਨਾਲੇ ਐਪੀਸੋਡ 'ਚ ਸੰਕੇਤ ਦੇ ਸ਼ਾਨਦਾਰ ਡਾਂਸ ਦੀ ਕਾਫੀ ਪ੍ਰਸ਼ੰਸਾਂ ਕੀਤੀ ਗਈ।

Punjabi Bollywood Tadka
ਸੰਕੇਤ ਨੇ ਜੇਤੂ ਬਣਨ ਤੋਂ ਬਾਅਦ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਇਸ ਸ਼ੋਅ ਨੂੰ ਜਿੱਤਣ ਲਈ ਮੈਂ ਪਿੱਛਲੇ 6 ਸਾਲ ਤੋਂ ਮਿਹਨਤ ਕਰ ਰਿਹਾ ਹਾਂ, ਮੈਂ ਹਰ ਸੀਜ਼ਨ ਨੂੰ ਫਾਲੋਅ ਕਰਦਾ ਸੀ। ਕੁਝ ਡਾਂਸ ਫਾਰਮ ਤਾਂ ਮੈਂ ਸ਼ੋਅ ਨੂੰ ਦੇਖ ਕੇ ਹੀ ਸਿੱਖੇ ਹਨ। 'DID' ਇਕ ਬਹੁਤ ਵੱਡਾ ਪਲੇਟਫਾਰਮ ਹੈ। ਇਸ ਜਿੱਤ ਨਾਲ ਮੈਂ ਬੇਹੱਦ ਖੁਸ਼ ਹਾਂ। ਡਾਂਸ ਤੋਂ ਇਲਾਵਾ ਸੰਕੇਤ ਨੇ ਆਪਣੀ ਪੜ੍ਹਾਈ 'ਚ ਇਸ ਸਾਲ ਬੀ. ਐੱਸ. ਸੀ 'ਚ ਦੂਜਾ ਸਾਲ ਪੂਰਾ ਕੀਤਾ ਹੈ। ਕਰਨਾਟਕ ਦਾ ਰਹਿਣ ਵਾਲਾ ਸੰਕੇਤ ਜਲਦ ਹੀ ਮੁੰਬਈ 'ਚ ਸ਼ਿਫਟ ਹੋਣ ਦੀ ਸੋਚ ਰਿਹਾ ਹੈ। ਉਹ ਆਪਣੀ ਮੈਂਟਰ ਮਿਨੀ ਪ੍ਰਧਾਨ ਦੀ ਦੇਖ-ਰੇਖ 'ਚ ਪ੍ਰੋਫੈਸ਼ਨਲ ਕੋਰਿਓਗ੍ਰਾਫੀ ਸਿੱਖਣ ਦੀ ਇੱਛਾ ਰੱਖਦਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸ਼ੋਅ 'ਚ ਮੁਦੱਸਰ ਖਾਨ, ਮਰਜ਼ੀ ਤੇ ਮਿਨੀ ਪ੍ਰਧਾਨ ਜੱਜ ਦੀ ਭੂਮਿਕਾ 'ਚ ਸਨ, ਉੱਥੇ ਹੀ ਮਸ਼ਹੂਰ ਅਭਿਨੇਤਾ ਮਿਥੁਨ ਚੱਕਰਵਰਤੀ ਮਹਾ ਗੁਰੂ ਸਨ। ਇਹ ਸ਼ੋਅ ਇੰਡੀਆ ਦਾ ਟਾਪ ਡਾਂਸ ਰਿਐਲਿਟੀ 'ਤੇ ਆਧਾਰਿਤ ਸ਼ੋਅ ਹੈ।

Punjabi Bollywood TadkaPunjabi Bollywood Tadka


Tags: Dance India Dance 6 Sanket Gaonkar Winner Mini Pradhan Karnataka Tv Show

Edited By

Kapil Kumar

Kapil Kumar is News Editor at Jagbani.