FacebookTwitterg+Mail

ਜ਼ਾਇਰਾ ਵਸੀਮ ਚੀਕਦੀ ਰਹੀ ਤੇ 'ਨਿਯਮਾਂ 'ਚ ਬੱਝੇ' ਰਹੇ ਫਲਾਈਟ ਦੇ ਕਰਿਊ ਮੈਂਬਰਜ਼, ਵੀਡੀਓ ਵਾਇਰਲ

dangal actress zaira wasim allegedly molested
10 December, 2017 03:46:34 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਫਿਲਮ 'ਦੰਗਲ' ਨਾਲ ਚਰਚਾ 'ਚ ਆਈ ਅਦਾਕਾਰਾ ਜ਼ਾਇਰਾ ਵਸੀਮ ਨਾਲ ਫਲਾਈਟ 'ਚ ਛੇੜਛਾੜ ਦਾ ਮਾਮਲਾ ਸਾਹਮਣਾ ਆਇਆ ਹੈ। ਜ਼ਾਇਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਰੋਂਦੇ ਹੋਏ ਇਕ ਲਾਈਵ ਵੀਡੀਓ ਅਪਲੋਡ ਕੀਤਾ ਹੈ, ਜਿਸ 'ਚ ਉਸ ਨੇ ਆਪਣੀ ਆਪਬੀਤੀ ਦੱਸੀ ਹੈ। ਜ਼ਾਇਰਾ ਨੇ ਦੋਸ਼ ਲਾਇਆ ਹੈ ਕਿ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ 'ਚ ਮੇਰੇ ਪਿੱਛੇ ਬੈਠੇ ਸਖਸ਼ ਨੇ ਮੇਰੇ ਨਾਲ ਗਲਤ ਹਰਕਤ ਕੀਤੀ। ਜ਼ਾਇਰਾ ਨੇ ਕਿਹਾ ਕਿ ਇਹ ਬਹੁਤ ਭਿਆਨਕ ਹੈ। ਮੈਂ ਫਲਾਈਟ 'ਚ ਹੀ ਉਸ ਵਿਅਕਤੀ ਦੀ ਵੀਡੀਓ ਬਣਾਉਣਾ ਚਾਹੁੰਦੀ ਸੀ ਪਰ ਰੋਸ਼ਨੀ ਘੱਟ ਹੋਣ ਕਾਰਨ ਅਜਿਹਾ ਨਹੀਂ ਕਰ ਸਕੀ।

ਜ਼ਾਇਰਾ ਨੇ ਦੱਸਿਆ ਕਿ, ''ਜਦੋਂ ਮੇਰੇ ਨਾਲ ਇਹ ਹਰਕਤ ਹੋਈ ਤਾਂ ਮੈਂ ਉਦੋਂ ਸੁੱਤੀ ਹੋਈ ਸੀ ਪਰ ਅਚਾਨਕ ਲੱਗਾ ਕਿ ਕੋਈ ਸਰੀਰ ਨੂੰ ਛੂਹ ਰਿਹਾ ਹੈ। ਉਹ ਵਿਅਕਤੀ ਆਪਣੇ ਪੈਰਾਂ ਨਾਲ ਮੇਰੀ ਗਰਦਨ ਤੇ ਪਿੱਠ ਨੂੰ ਰਗੜ ਰਿਹਾ ਸੀ। ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਸਖਸ਼ ਨੇ ਏਅਰ ਟਿਊਬਲੈਂਸ ਦਾ ਬਹਾਨਾ ਬਣਾਇਆ ਪਰ ਥੋੜ੍ਹੀ ਦੇਰ ਬਾਅਦ ਉਸ ਨੇ ਫਿਰ ਅਜਿਹੀ ਹੀ ਹਰਕਤ ਕੀਤੀ। ਜ਼ਾਇਰਾ ਨੇ ਕਿਹਾ ਕਿ ਉਸ ਨੇ ਫਲਾਈਟ ਕਰੂ ਨੂੰ ਇਸ ਦੀ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੇ ਕੋਈ ਮਦਦ ਨਹੀਂ ਕੀਤੀ ਤੇ ਨਾ ਹੀ ਫਲਾਈ 'ਚ ਮੌਜੂਦ ਲੋਕਾਂ 'ਚੋਂ ਕਿਸੇ ਨੇ ਮੇਰੀ ਮਦਦ ਕੀਤੀ।''

 

A post shared by NFTV (@nftvnews) on


ਦੱਸਣਯੋਗ ਹੈ ਕਿ ਜ਼ਾਇਰਾ ਦਿੱਲੀ ਤੋਂ ਮੁੰਬਈ ਆ ਰਹੀ ਹੈ। ਜ਼ਾਇਰਾ ਨੇ ਮੁੰਬਈ ਪੁੱਜਦੇ ਹੀ ਇਕ ਲਾਈਵ ਵੀਡੀਓ ਬਣਾਇਆ ਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਹਾਲਾਂਕਿ ਫਲਾਈਟ ਵਲੋਂ ਅਜੇ ਇਸ ਮਾਮਲੇ 'ਤੇ ਕੋਈ ਸਫਾਈ ਨਹੀਂ ਆਈ ਹੈ।


Tags: DangalZaira WasimAamir KhanInstagram VideoDelhi to Mumbaiਆਮਿਰ ਖਾਨ ਦੰਗਲਜ਼ਾਇਰਾ ਵਸੀਮ