FacebookTwitterg+Mail

700 ਕਰੋੜ ਤੋਂ ਵੱਧ ਦੀ ਕਮਾਈ ਕਰ 'ਦੰਗਲ' ਨੇ ਮਚਾਇਆ ਬਾਕਸ ਆਫਿਸ 'ਤੇ ਧਮਾਲ

dangal collection
18 January, 2017 08:23:01 PM
ਮੁੰਬਈ— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ 'ਦੰਗਲ' ਦੀ ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ ਦਾ ਸਿਲਸਿਲਾ ਜਾਰੀ ਹੈ। ਫਿਲਮ ਨੇ ਹੁਣ ਤਕ ਘਰੇਲੂ ਬਾਕਸ ਆਫਿਸ 'ਤੇ 372.75 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਜੇਕਰ ਫਿਲਮ ਦੀ ਕੁੱਲ (ਗਰੋਸ) ਕਮਾਈ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਨੇ 521.85 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮੀ ਵੈੱਬਸਾਈਟ 'ਕੋਈਮੋਈ' ਨੇ 'ਦੰਗਲ' ਦੀ ਕੁੱਲ ਕਮਾਈ ਦੀ ਜਾਣਕਾਰੀ ਦਿੱਤੀ ਹੈ।
ਟਰੈਂਡ ਐਨਾਲਿਸਟ ਤਰਣ ਆਦਰਸ਼ ਮੁਤਾਬਕ ਫਿਲਮ ਦੀ ਹੁਣ ਤਕ ਦੀ ਵਰਲਡਵਾਈਡ ਕਮਾਈ 195.33 ਕਰੋੜ ਹੈ। ਵਰਲਡਵਾਈਡ ਤੇ ਕੁੱਲ ਕਮਾਈ ਨੂੰ ਜੋੜ ਦਿੱਤਾ ਜਾਵੇ ਤਾਂ ਕਮਾਈ ਦਾ ਅੰਕੜਾ 717.18 ਕਰੋੜ ਬਣਦਾ ਹੈ, ਜੋ ਬੇਹੱਦ ਹੀ ਸ਼ਾਨਦਾਰ ਹੈ।
ਦੱਸਣਯੋਗ ਹੈ ਕਿ 'ਦੰਗਲ' ਘਰੇਲੂ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਸਲਮਾਨ ਖਾਨ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ 'ਬਜਰੰਗੀ ਭਾਈਜਾਨ' ਨੂੰ ਪਹਿਲਾਂ ਹੀ ਪਿੱਛੇ ਛੱਡ ਚੁੱਕੀ ਹੈ। 'ਬਜਰੰਗੀ ਭਾਈਜਾਨ' ਦੀ ਘਰੇਲੂ ਬਾਕਸ ਆਫਿਸ ਕਮਾਈ 320.34 ਕਰੋੜ ਹੈ, ਜਦਕਿ ਵਰਲਡਵਾਈਡ ਕਮਾਈ 626 ਕਰੋੜ ਰੁਪਏ ਹੈ।

Tags: ਆਮਿਰ ਖਾਨ Aamir Khan ਦੰਗਲ Dangal 700 ਕਰੋੜ 700 Crore