You are here : Home >> Entertainment >>

'ਤਾਰੇ ਜ਼ਮੀਨ ਪਰ' ਫੇਮ ਦਰਸ਼ੀਲ ਦੀ ਨਵੀਂ ਫਿਲਮ ਦਾ ਲੁੱਕ ਦੇਖਿਆ ਹੈ ਤੁਸੀਂ?

2017-02-17 PM 02:27:25   

1 of 5 Next
ਨਵੀਂ ਦਿੱਲੀ- ਸਾਲ 2007 'ਚ ਆਈ ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਤਾਰੇ ਜ਼ਮੀਨ ਪਰ' ਦੇ ਹੀਰੋ ਦਰਸ਼ੀਲ ਸਫਾਰੀ ਜਲਦ ਹੀ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਉਨ੍ਹਾਂ ਦੀ ਨਵੀਂ ਫਿਲਮ ਤੋਂ ਉਨ੍ਹਾਂ ਦਾ ਲੁੱਕ ਸਾਹਮਣੇ ਆਇਆ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਨਾਂ 'ਕਵਿਕੀ' ਹੈ। ਇਸ ਫਿਲਮ ਨੂੰ ਪ੍ਰਦੀਪ ਅਟਲੁਰੀ ਨੇ ਨਿਰਦੇਸ਼ਿਤ ਕੀਤਾ ਹੈ। ਦਰਸ਼ੀਲ ਹੈਂਡਸਮ ਨੌਜਵਾਨ ਦੀ ਭੂਮਿਕਾ 'ਚ ਨਜ਼ਰ ਆਉਣਗੇ। ਦੇਖਣਾ ਹੋਵੇਗਾ ਦਰਸ਼ੀਲ ਦਾ ਕਮਬੈਕ ਦਰਸ਼ਕਾਂ ਵਲੋਂ ਕਿੰਨਾ ਸਰਾਹਿਆ ਜਾਵੇਗਾ। ਦਰਸ਼ੀਲ 2008 'ਚ ਸਭ ਤੋਂ ਘੱਟ ਉਮਰ 'ਚ 'ਫਿਲਮਫੇਅਰ ਕ੍ਰਿਟੀਕਜ਼ ਐਵਾਰਡ ਫਾਰ ਬੈਸਟ ਅਦਾਕਾਰ' ਨਾਲ ਨਵਾਜ਼ੇ ਗਏ ਸਨ।
'ਤਾਰੇ ਜ਼ਮੀਨ ਪਰ' ਫਿਲਮ ਦੇ ਬਾਅਦ ਉਹ 'ਬਮ ਬਮ ਬੋਲੇ, ਜ਼ੋਕੋਮੋਨ, ਮਿਡਨਾਈਟਜ਼ ਚਿਲਡ੍ਰਨ' ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਦੱਸ ਦਈਏ ਕਿ 'ਤਾਰੇ ਜ਼ਮੀਨ ਪਰ' ਫਿਲਮ ਇਕ ਛੋਟੇ ਬੱਚੇ 'ਤੇ ਆਧਾਰਿਤ ਸੀ, ਜਿਸ ਨੂੰ ਡਿਸਲੇਕਸੀਆ ਨਾਂ ਦੀ ਬੀਮਾਰੀ ਸੀ, ਜਿਸ ਦੇ ਕਾਰਨ ਤੋਂ ਬੱਚਿਆਂ ਨੂੰ ਪੜਣ-ਲਿਖਣ 'ਚ ਪਰੇਸ਼ਾਨੀ ਹੁੰਦੀ ਹੈ।
 
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.