FacebookTwitterg+Mail

'ਡੈੱਡਪੂਲ 2' ਦਾ ਐਕਸ਼ਨ ਨਾਲ ਭਰਪੂਰ ਹਿੰਦੀ 'ਚ ਟਰੇਲਰ ਹੋਇਆ ਰਿਲੀਜ਼

deadpool 2
29 March, 2018 04:37:42 PM

ਮੁੰਬਈ (ਬਿਊਰੋ)— ਹਾਲੀਵੁੱਡ ਫਿਲਮ 'ਡੈੱਡਪੂਲ 2' 8 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਫਿਲਮ ਦਾ ਹਿੰਦੀ 'ਚ ਟਰੇਲਰ ਰਿਲੀਜ਼ ਕੀਤਾ ਗਿਆ ਹੈ ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਟਰੇਲਰ 'ਚ ਹਿੰਦੀ ਦੇ ਪ੍ਰਸ਼ੰਸਕਾਂ ਨੂੰ ਧਿਆਨ 'ਚ ਰੱਖਦੇ ਹੋਏ ਹਿੰਦੀ ਸਿਨੇਮਾ ਨਾਲ ਜੁੜੇ ਕਈ ਡਾਇਲਾਗਜ਼ ਫਿਲਮਾਏ ਗਏ ਹਨ ਜੋ ਫਿਲਮ ਨੂੰ ਚੰਗੀ ਤਰ੍ਹਾਂ ਸਮਝਨ 'ਚ ਪ੍ਰਸ਼ੰਸਕਾਂ ਦੀ ਮਦਦ ਕਰਨਗੇ।

ਟਰੇਲਰ ਕਾਫੀ ਮਸਤੀ ਭਰਿਆ ਤੇ ਐਕਸ਼ਨ ਸੀਨਜ਼ ਨਾਲ ਭਰਪੂਰ ਹੈ। ਇੱਥੇ ਤੱਕ ਕਿ ਟਰੇਲਰ 'ਚ ਤੁਹਾਨੂੰ ਡਾਇਲਾਗਜ਼ 'ਚ 'ਬਾਹੂਬਲੀ', 'ਸੁਲਤਾਨ' ਅਤੇ 'ਦੰਗਲ ਗਰਲਜ਼' ਤੱਕ ਦਾ ਜ਼ਿਕਰ ਮਿਲੇਗਾ। ਇਸ ਤੋਂ ਇਲਾਵਾ ਇਹ ਫਿਲਮ 18 ਮਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ ਪਰ ਉੱਥੇ ਹੀ ਇਹ ਫਿਲਮ ਭਾਰਤ 'ਚ 10 ਦਿਨ ਪਹਿਲਾਂ ਰਿਲੀਜ਼ ਕੀਤੀ ਜਾ ਰਹੀ ਹੈ।


Tags: Deadpool 2 Trailer Dialogue Action Scenes Baahubali Hollywood Film

Edited By

Kapil Kumar

Kapil Kumar is News Editor at Jagbani.