FacebookTwitterg+Mail

Box Office : ਭਾਰਤ 'ਚ ਚੌਥੀ ਬੈਸਟ ਓਪਨਰ ਬਣੀ 'ਡੈੱਡਪੂਲ 2', ਜਾਣੋ ਕਲੈਕਸ਼ਨ

deadpool 2
19 May, 2018 05:46:45 PM

ਮੁੰਬਈ (ਬਿਊਰੋ)— ਭਾਰਤ 'ਚ 2000 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹਾਲੀਵੁੱਡ ਫਿਲਮ 'ਡੈੱਡਪੂਲ 2' ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਸ ਫਿਲਮ ਨੂੰ ਹਿੰਦੀ, ਤਾਮਿਲ ਅਤੇ ਤੇਲਗੂ  ਭਾਸ਼ਾ 'ਚ ਰਿਲੀਜ਼ ਕੀਤਾ ਗਿਆ ਹੈ। ਫਿਲਮ ਨੇ ਪਹਿਲੇ ਦਿਨ ਹੀ 11.25 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਉੱਥੇ ਹੀ ਇਹ ਫਿਲਮ ਇਸ ਸਾਲ ਭਾਰਤ 'ਚ ਰਿਲੀਜ਼ ਹੋਈਆਂ ਹਾਲੀਵੁੱਡ ਅਤੇ ਬਾਲੀਵੁੱਡ ਫਿਲਮਾਂ ਦੀ ਲਿਸਟ 'ਚ ਪਹਿਲੇ ਦਿਨ ਦੀ ਕਮਾਈ ਨਾਲ ਚੋਥੇ ਨੰਬਰ 'ਤੇ ਹੈ। ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਅੰਕੜੇ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ ਇਹ ਫਿਲਮ ਸਾਲ 2016 'ਚ ਰਿਲੀਜ਼ ਹੋਈ ਫਿਲਮ 'ਡੈੱਡਪੂਲ' ਦਾ ਸੀਕਵਲ ਹੈ। ਇਸ ਫਿਲਮ ਦਾ ਨਿਰਦੇਸ਼ਨ ਡੇਵਿਡ ਲੀਚ ਨੇ ਕੀਤਾ ਹੈ। ਫਿਲਮ 'ਚ ਡੈੱਡਪੂਲ ਦਾ ਕਿਰਦਾਰ ਰਿਆਨ ਰਿਨਾਲਡਜ਼ ਨਿਭਾਅ ਰਿਹਾ ਹੈ। ਇਸ ਤੋਂ ਇਲਾਵਾ ਫਿਲਮ 'ਚ ਜੋਸ਼ ਬ੍ਰੋਲਿਨ, ਮੋਰੇਨਾ ਬੈਕਰੇਨ, ਜੁਲੀਅਨ ਡੇਨਿਸਨ, ਟੀ. ਜ਼ੇ. ਮਿਲਰ, ਜੈਕ ਕੇਸੀ, ਬ੍ਰਿਆਨਾ ਹਿਲਡੇਬ੍ਰਾਡ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Deadpool 2 David Leitch Ryan Reynolds Paul Wernick Box Office Hollywood Film

Edited By

Kapil Kumar

Kapil Kumar is News Editor at Jagbani.