FacebookTwitterg+Mail

ਫਿਲਮ ਰਿਵਿਊ : 'ਡੀਅਰ ਮਾਇਆ'

dear maya
02 June, 2017 05:03:01 PM

ਮੁੰਬਈ— ਨਿਰਦੇਸ਼ਕ ਸੁਨੈਨਾ ਭਟਨਾਗਰ ਦੇ ਨਿਰਦੇਸ਼ਕ 'ਚ ਬਣੀ ਫਿਲਮ 'ਡੀਅਰ ਮਾਇਆ' 2 ਜੁਨ ਅੱਜ ਰਿਲੀਜ਼ ਹੋਈ ਹੈ। ਇਸ ਫਿਲਮ ਨਾਲ ਹੀ ਬਾਲੀਵੁੱਡ ਅਭਿਨੇਤਰੀ ਮਨੀਸ਼ਾ ਕੋਰਾਇਲਾ ਇੰਡਸਟ੍ਰੀ 'ਚ ਵਾਪਸੀ ਕੀਤੀ ਹੈ। ਇਸ ਫਿਲਮ 'ਚ ਮਨੀਸ਼ਾ ਨਾਲ ਸ਼੍ਰੇਆ ਚੋਧਰੀ ਅਤੇ ਮਦੀਮਾ ਇਮਾਮ ਅਹਿਮ ਕਿਰਦਾਰ 'ਚ ਨਜ਼ਰ ਆਈਆਂ ਹਨ।
ਕਹਾਣੀ
ਸ਼ਿਮਲਾ 'ਤੇ ਆਧਾਰਿਤ ਇਹ ਕਹਾਣੀ ਦੋ ਸਹੇਲੀਆਂ ਏਨਾ (ਮਹੀਦਾ ਇਮਾਮ) ਅਤੇ ਇਰਾ 'ਸ਼ਰੇਯਾ ਚੋਧਰੀ ਦੀ ਹੈ। ਦੋਵੇਂ ਬਹੁਤ ਹੀ ਸ਼ਰਾਰਤੀ ਸੁਭਾਅ ਦੀਆਂ ਹਨ। ਇਹੀ ਕਾਰਨ ਹੈ ਕਿ ਦੋਵੇਂ ਮਿਲ ਕੇ ਆਪਣੇ ਗੁਆਂਢ 'ਚ ਰਹਿੰਦੀ ਮਾਇਆ ਦੇਵੀ (ਮਨੀਸ਼ਾ ਕੋਰਾਇਲਾ) ਦੇ ਨਾਂ ਚਿਠੀਆਂ ਲਿਖ ਕੇ ਭੇਜਦੀਆਂ ਸਨ ਪਰ ਇਕ ਦਿਨ ਅਜਿਹਾ ਆਉਂਦਾ ਹੈ ਜਦੋਂ ਕਹਾਣੀ 'ਚ ਕਈ ਮੋੜ ਆ ਜਾਂਦਾ ਹੈ। ਇਨ੍ਹਾਂ ਦੋਵਾਂ ਲੜਕੀਆਂ 'ਤੇ ਸ਼ੱਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਾਕੀ ਦੀ ਕਹਾਣੀ ਜਾਣਨ ਲਈ ਤੁਹਾਨੂੰ ਸਿਨੇਮਾਘਰਾਂ 'ਚ ਜਾਣਾ ਪਵੇਗਾ।
ਕਮਜ਼ੋਰ ਕੜੀਆਂ
ਫਿਲਮ ਦੀ ਸਕ੍ਰਿਪਟ ਕਾਫੀ ਕਮਜ਼ੋਰ ਹੈ ਪਰ ਇਸ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕਦਾ ਸੀ। ਇੰਟਰਵਲ ਤੋਂ ਪਹਿਲਾਂ ਕਹਾਣੀ ਠੀਕ ਚੱਲਦੀ ਹੈ ਪਰ ਸੈਕੇਂਡ ਹਾਫ 'ਚ ਕਹਾਣੀ ਕਾਫੀ ਲੰਬੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਫਿਲਮ ਦੇ ਗੀਤ ਵੀ ਕੋਈ ਖਾਸ ਕਮਾਲ ਨਹੀਂ ਦਿਖਾ ਪਾਏ ਸਨ।
ਬਾਕਸ ਆਫਿਸ
ਬਾਕਸ ਆਫਿਸ ਦੇ ਲਿਹਾਜ ਨਾਲ ਇਸ ਫਿਲਮ ਦਾ ਬਜਟ ਕੋਈ ਖਾਸ ਜ਼ਿਆਦਾ ਨਹੀਂ ਸੀ। ਇਸ ਤੋਂ ਇਲਾਵਾ ਵੇਵਸ ਸਿਨੇਮਾ ਵਰਗੇ ਪ੍ਰੋਡੂਸਰਸ ਹੋਣ ਤਾਂ ਫਿਲਮ ਨੂੰ ਸਕ੍ਰੀਨਜ਼ ਮਿਲਣ 'ਚ ਕੋਈ ਪਰੇਸ਼ਾਨੀ ਨਹੀਂ ਹੋਈ ਹੋਵੇਗੀ। ਇਸ ਤੋਂ ਇਲਾਵਾ ਇਹ ਉਮੀਦ ਕਰ ਸਕਦੇ ਹਾਂ ਕਿ ਘੱਟ ਬਜਟ ਹੋਣ ਕਰਕੇ ਫਿਲਮ ਰਿਲੀਜ਼ ਤੋਂ ਬਾਅਦ ਬਾਕਸ ਆਫਿਸ 'ਤੇ ਮੁਨਾਫਾ ਹੀ ਕਮਾਏਗੀ।


Tags: Manisha Koirala Dear Maya Review Shreya Chaudhary Sunaina Bhatnagar ਡੀਅਰ ਮਾਇਆ ਮਨੀਸ਼ਾ ਕੋਰਾਇਲਾ