FacebookTwitterg+Mail

ਟੀ. ਵੀ. ਅਦਾਕਾਰਾ ਦੇਬਿਨਾ ਨੇ ਇੰਸਟਾ 'ਤੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ

debina bonnerjee
04 May, 2018 01:13:23 PM

ਮੁੰਬਈ (ਬਿਊਰੋ)— ਬੰਗਾਲੀ ਬਿਊਟੀ ਦੇਬਿਨਾ ਬੈਨਰਜੀ ਨੇ ਸੀਰੀਅਲ 'ਚ ਆਪਣੇ ਕਿਰਦਾਰ ਦੇ ਅਕਸ ਤੋਂ ਹੱਟ ਕੇ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਨੂੰ ਦੇਖ ਦੇ ਹੈਰਾਨ ਰਹਿ ਜਾਓਗੇ। ਜੀ ਹਾਂ, ਛੋਟੇ ਪਰਦੇ 'ਤੇ ਸੀਤਾ ਦਾ ਧਾਰਮਿਕ ਕਿਰਦਾਰ ਨਿਭਾ ਚੁੱਕੀ ਇਹ ਟੀ. ਵੀ. ਅਦਾਕਾਰਾ ਇੰਸਟਾਗਰਾਮ 'ਤੇ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆਈ ਹੈ। ਦੇਬਿਨਾ ਅਸਲ ਜ਼ਿੰਦਗੀ 'ਚ ਵੀ ਬਹੁਤ ਗਲੈਮਰਸ ਹੈ।
Punjabi Bollywood Tadka
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦੇਬਿਨਾ ਬੈਗਨੀ ਰੰਗ ਦੀ ਬਿਕਨੀ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇਹ ਤਸਵੀਰਾਂ ਥਾਈਲੈਂਡ ਟਰਿੱਪ ਦੀਆਂ ਹਨ। ਦੱਸ ਦੇਈਏ ਕਿ ਦੇਬਿਨਾ ਨੇ ਅਜਿਹੀਆਂ ਤਸਵੀਰਾਂ ਨੂੰ ਪਹਿਲਾਂ ਸ਼ਾਇਦ ਹੀ ਪਬਲਿਕ ਡੋਮੇਨ 'ਚ ਸ਼ੇਅਰ ਕੀਤੀਆਂ ਹੋਣਗੀਆਂ।
Punjabi Bollywood Tadka
ਥਾਈਲੈਂਡ ਦੇ ਬੀਚ 'ਤੇ ਮਸਤੀ ਕਰਨ ਦੌਰਾਨ ਇਨ੍ਹਾਂ ਤਸਵੀਰਾਂ 'ਚ ਦੇਬਿਨਾ ਕਾਫੀ ਵਧੀਆ ਮੂਡ 'ਚ ਨਜ਼ਰ ਆ ਰਹੀ ਹੈ।
Punjabi Bollywood Tadka
ਦੇਬਿਨਾ ਦੇ ਟੀ. ਵੀ. ਕਰੀਅਰ ਦੀ ਗੱਲ ਕਰੀਏ ਤਾਂ ਉਹ ਆਪਣੇ ਅਭਿਨੇਤਾ ਪਤੀ ਗੁਰਮੀਤ ਚੌਧਰੀ ਨਾਲ ਐਨ. ਡੀ. ਟੀ. ਵੀ. 'ਤੇ ਦਿਖਾਏ ਗਏ ਸੀਰੀਅਲ 'ਰਾਮਾਇਣ' ਵਿਚ ਸੀਤਾ ਦਾ ਕਿਰਦਾਰ ਨਿਭਾ ਚੁੱਕੀ ਹੈ। ਦੇਬਿਨਾ ਸੀਰੀਅਲ 'ਚਿੜੀਆਘਰ' ਵਿਚ ਵੀ ਨਜ਼ਰ ਆ ਚੁੱਕੀ ਹੈ।
Punjabi Bollywood Tadka

 

A post shared by Debina Bonnerjee (@debinabon) on

 


Tags: Debina BonnerjeeGurmeet ChoudharyRamayanChidiya GharInstagram

Edited By

Manju

Manju is News Editor at Jagbani.