FacebookTwitterg+Mail

ਦੀਪਿਕਾ ਦੀ ਸ਼ੋਹਰਤ 'ਚ 'ਟ੍ਰਿਪਲ ਐਕਸ' ਨੇ ਪਾਇਆ ਘਾਟਾ, ਜਾਣੋ ਕਿਵੇਂ

deepika padukone
19 January, 2017 10:54:55 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਦੀ ਹਾਲੀਵੁੱਡ ਡੈਬਿਊ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਭਾਰਤੀ ਸਿਨੇਮਾਘਰਾਂ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਸ ਫਿਲਮ ਨੇ ਤਿੰਨ ਦਿਨਾਂ 'ਚ ਬਾਕਸ ਆਫਿਸ 'ਤੇ 18 ਕਰੋੜ ਕੁਲੈਕਸ਼ਨ ਕੀਤਾ ਹੈ। ਇਕ ਪਾਸੇ ਦੀਪਿਕਾ ਦੀ ਇਸ ਫਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਨੂੰ ਜਿੱਥੇ ਰੋਮਾਂਚਿਤ ਕੀਤਾ ਸੀ, ਦੂਜੇ ਪਾਸੇ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਅਸਫਲਤਾ ਨੇ ਹੈਰਾਨ ਕੀਤਾ। ਸਾਰਿਆਂ ਦਾ ਅਨੁਮਾਨ ਸੀ ਕਿ ਇਹ ਫਿਲਮ ਬਾਕਸ ਆਫਿਸ 'ਤੇ ਯਕੀਨੀ ਤੌਰ 'ਤੇ 100 ਕਰੋੜ ਦਾ ਕਾਰੋਬਾਰ ਕਰੇਗੀ ਪਰ ਫਿਲਮ ਨਾਲ ਸਾਰਿਆਂ ਨੂੰ ਨਿਰਾਸ਼ਾ ਹੱਥ ਲੱਗੀ। ਸੂਤਰਾਂ ਮੁਤਾਬਕ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਨੇ ਸਿਰਫ 25 ਫੀਸਦੀ ਤੱਕ ਦਾ ਕਾਰੋਬਾਰ ਕਰ ਸਕਦੀ ਹੈ।

Tags: ਦੀਪਿਕਾ ਪਾਦੂਕੋਣਬਾਕਸ ਆਫਿਸਕੁਲੈਕਸ਼ਨDeepika Padukone box office collection