FacebookTwitterg+Mail

ਦੀਪਿਕਾ ਪਾਦੂਕੌਣ ਦਾ 'ਰਾਬਤਾ' ਨਾਲ ਜੁੜਿਆ ਕੁਨੈਕਸ਼ਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆ ਤਸਵੀਰਾਂ

    1/3
27 April, 2017 03:32:08 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ 'ਰਾਬਤਾ' ਦਾ ਪ੍ਰਸ਼ੰਸਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਬੀਤੇ ਦਿਨੀਂ ਇਸ ਫਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਗਿਆ ਸੀ। ਇਸ ਟਰੇਲਰ 'ਚ ਸੁਸ਼ਾਂਤ ਨਾਲ ਬਾਲੀਵੁੱਡ ਅਭਿਨੇਤਰੀ ਕ੍ਰਰਿਤੀ ਸੈਨਨ ਅਹਿਮ ਭੂਮਿਕਾ 'ਚ ਨਜ਼ਰ ਆਈ ਸੀ। ਦੋਵਾਂ ਦੀ ਅਦਾਕਾਰੀ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਫਿਲਮ ਨਿਰਮਾਤਾ ਨੇ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੌਣ ਦੀ ਇਕ ਝਲਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਫਿਲਮ 'ਚ ਦੀਪਿਕਾ ਦੀ ਝਲਕ ਦੇਖਦੇ ਹੋਏ ਸਭ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦੀਪਿਕਾ ਦਾ ਇਸ ਫਿਲਮ ਨਾਲ ਕੀ ਕੁਨੈਕਸ਼ਨ ਹੈ। ਦੀਪਿਕਾ ਇਸ ਫਿਲਮ 'ਚ ਇਕ ਆਈਟਮ ਨੰਬਰ ਕਰ ਰਹੀ ਹੈ। ਜਿਸ ਦੀ ਇਸ ਝਲਕ ਫਿਲਮ ਨਿਰਮਾਤਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਦਰਸਅਲ ਦੀਪਿਕਾ ਇਸ ਫਿਲਮ 'ਚ ਟਾਈਟਲ ਟਰੈਕ 'ਚ ਨਜ਼ਰ ਆਉਣ ਵਾਲੀ ਹੈ। ਫਿਲਮ ਸਿਨੇਮਾਘਰਾਂ 'ਚ 9 ਜੁਨ ਨੂੰ ਰਿਲੀਜ਼ ਹੋ ਰਹੀ ਹੈ।


Tags: Deepika Padukone Raabta Sushant Singh Rajput Kriti Sanon ਸੁਸ਼ਾਂਤ ਸਿੰਘ ਰਾਜਪੂਤ ਰਾਬਤਾ ਦੀਪਿਕਾ ਪਾਦੂਕੌਣ