FacebookTwitterg+Mail

'CANNES 2017' : ਤੁਸੀਂ ਵੀ ਦੀਪਿਕਾ ਦੀਆਂ ਇਨ੍ਹਾਂ 'Gorgeous' ਤਸਵੀਰਾਂ ਨੂੰ ਦੇਖੇ ਬਗੈਰ ਨਹੀਂ ਰਹਿ ਸਕੋਗੇ

    1/7
19 May, 2017 06:03:58 PM
ਮੁੰਬਈ— ਖੂਬਸੂਰਤ ਅਦਾਕਾਰਾ ਦੀਪਿਕਾ ਪਾਦੂਕੋਣ ਇਸ ਸਾਲ ਹੋਰ ਰਹੇ 70ਵੇਂ 'ਕਾਨਸ ਫਿਲਮ ਫੈਸਟੀਵਲ-2017' 'ਚ ਧੁੰਮਾਂ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੀਪਿਕਾ ਪਾਦੂਕੋਣ ਦੀ ਇਕ ਤੋਂ ਬਾਅਦ ਇਕ ਜਿੰਨੀਆਂ ਵੀ ਤਸਵੀਰਾਂ ਆ ਰਹੀਆਂ ਹਨ, ਉਨ੍ਹਾਂ ਸਾਰੀਆਂ 'ਚ ਉਹ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। ਦੀਪਿਕਾ ਪਾਦੂਕੋਣ ਇਸ ਸਾਲ 17 ਮਈ ਅਤੇ 18 ਮਈ ਨੂੰ ਹੋ ਰਹੇ 'ਕਾਨਸ ਫਿਲਮ ਸਮਾਰੋਹ' 'ਚ ਰੈੱਡ ਸਮਾਰੋਹ 'ਚ ਰੈੱਡ ਕਾਰਪੇਟ 'ਤੇ ਨਜ਼ਰ ਆਈ।
ਦੀਪਿਕਾ ਪਾਦੂਕੋਣ ਦੇ ਫੈਨਜ਼ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਹੇ ਹਨ। ਦੀਪਿਕਾ ਪਾਦੂਕੋਣ ਨੂੰ ਵੀ ਇਹ ਦੇਖ ਕੇ ਲੱਗ ਰਿਹਾ ਹੈ ਕਿ ਉਹ ਪੂਰੀ ਤਿਆਰੀ ਨਾਲ ਇਸ ਸਮਾਰੋਹ 'ਚ ਹਿੱਸਾ ਲੈਣ ਲਈ ਪਹੁੰਚ ਗਈ ਹੈ। ਦੱਸਣਾ ਚਾਹੁੰਦੇ ਹਾਂ ਕਿ ਦੀਪਿਕਾ ਪਹਿਲੀ ਵਾਰ ਇਸ 'ਕਾਨਸ ਸਮਾਰੋਹ' ਦੇ ਰੈੱਡ ਕਾਰਪੇਟ 'ਤੇ ਨਜ਼ਰ ਆਵੇਗੀ।
ਦੱਸਣਾ ਚਾਹੁੰਦੇ ਹਾਂ ਕਿ ਦੀਪਿਕਾ ਦੀਆਂ ਕੁਝ ਕੈਨਡਿਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬੇਹੱਦ ਹੌਟ ਲੁੱਕ ਅਤੇ ਖੂਬਸੂਰਤ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਉਸ ਦੇ 'ਕਾਨਸ ਰੈੱਡ ਕਾਰਪੇਟ' ਤੇ ਜਾਣ ਤੋਂ ਪਹਿਲਾਂ ਦੀਆਂ ਹਨ, ਪਰ ਇਨ੍ਹਾਂ 'ਚ ਉਸ ਦੀ ਖੂਬਸੂਰਤੀ ਦੀ ਇਕ ਝਲਕ ਦੇਖ ਸਕਦੇ ਹੋ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੂਕੋਣ 'ਕਾਨਸ ਰੈੱਡ ਕਾਰਪੇਟ' 'ਤੇ ਜਾਣ ਤੋਂ ਪਹਿਲਾ ਕਾਫੀ ਖੁਸ਼ ਦਿਖਾਈ ਦੇ ਰਹੀ ਹੈ।

Tags: Deepika PadukoneCannes Film Festival 2017red carpetpicsਦੀਪਿਕਾ ਪਾਦੂਕੋਣਕਾਨਸ ਫਿਲਮ ਫੈਸਟੀਵਲ 2017ਤਸਵੀਰਾਂਰੈੱਡ ਕਾਰਪੇਟ