FacebookTwitterg+Mail

ਲਓ ਜੀ ਬਾਲੀਵੁੱਡ ਦੀ ਇਕ ਹੋਰ ਪ੍ਰੇਮ ਕਹਾਣੀ ਦਾ ਹੋਇਆ The End!

deepika padukone
27 July, 2017 04:49:05 PM

ਮੁੰਬਈ— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੂੰ ਇਕ ਕੱਪਲ ਦੇ ਤੌਰ 'ਤੇ ਬਹੁਤ ਪਸੰਦ ਕੀਤਾ ਜਾਂਦਾ ਹੈ। ਰਣਵੀਰ ਦੀਆਂ ਸ਼ਰਾਰਤਾਂ ਅਤੇ ਉਨ੍ਹਾਂ 'ਤੇ ਦੀਪਿਕਾ ਦੀ ਕਿਊਟ ਸਮਾਈਲ ਨੂੰ ਭਲਾ ਕਿਸ ਨੂੰ ਚੰਗੀ ਨਹੀਂ ਲੱਗਦੀ!
ਪਰ ਇਸ ਦੇ ਨਾਲ ਕਾਫੀ ਸਮੇਂ ਤੋਂ ਦੀਪਿਕਾ ਅਤੇ ਰਣਵੀਰ ਦੇ ਬ੍ਰੇਕਅੱਪ ਦੀਆਂ ਖਬਰਾਂ ਵੀ ਉੱਠ ਰਹੀਆਂ ਹਨ। ਫਿਲਹਾਲ ਇੰਡਸਟਰੀ 'ਚ ਫਿਰ ਇਹ ਚਰਚਾ ਜ਼ੋਰਾਂ 'ਤੇ ਹੈ ਕਿ 'ਬਾਜੀਰਾਓ' ਅਤੇ ਉਨ੍ਹਾਂ ਦੀ ਮਸਤਾਨੀ ਹੁਣ ਇੱਕਠੇ ਨਹੀਂ ਹਨ ਅਤੇ ਇਸ ਵਾਰ ਇਹ ਖਬਰ ਪੱਕੀ ਹੈ।
ਸੂਤਰਾਂ ਦੇ ਹਲਾਵੇ ਤੋਂ ਖਬਰ ਮਿਲੀ ਹੈ ਕਿ ਦੀਪਿਕਾ ਅਤੇ ਰਣਵੀਰ ਵਿਚਕਾਰ ਕੋਈ ਨਾਰਾਜ਼ਗੀ ਨਹੀਂ ਹੈ। ਬਸ ਕੰਮ ਦਾ ਦਬਾਅ ਦੋਹਾਂ ਵਿਚਕਾਰ ਹੌਲੀ-ਹੌਲੀ ਦੂਰੀਆਂ ਲੈ ਆਈਆਂ ਹਨ। ਇਹੀ ਨਹੀਂ, ਰਣਵੀਰ ਨੇ ਤਾਂ ਆਪਣੇ ਲਈ ਨਵੀਂ ਗਰਲਫ੍ਰੈਂਡ ਵੀ ਲੱਭ ਲਈ ਹੈ।
ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਦੀ ਮੰਗਣੀ ਹੋ ਚੁੱਕੀ ਹੈ। ਹਾਲਾਂਕਿ ਇਹ ਗੱਲ ਇਨ੍ਹਾਂ ਨੇ ਆਪਣੇ ਮੂੰਹੋਂ ਸਵੀਕਾਰੀ ਨਹੀਂ ਹੈ। ਪਿਛਲੇ ਪੰਜ ਸਾਲਾਂ ਤੋਂ ਇਹ ਦੋਵੇਂ ਰਿਲੇਸ਼ਨਸ਼ਿਪ 'ਚ ਹਨ ਅਤੇ ਰਣਵੀਰ ਚਾਹੁੰਦੇ ਹਨ ਉਹ ਜਲਦ ਹੀ ਵਿਆਹ ਕਰ ਲੈਣ ਪਰ ਦੀਪਿਕਾ ਫਿਲਹਾਲ ਆਪਣੇ ਕੈਰੀਅਰ 'ਚ ਫੋਕਸ ਕਰਨਾ ਚਾਹੁੰਦੀ ਹੈ। ਇਨ੍ਹਾਂ ਦੋਹਾਂ ਦੇ ਪਰਿਵਾਰ ਵੀ ਚਾਹੁੰਦੇ ਹਨ ਕਿ ਇਹ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਜਾਣ ਪਰ ਸ਼ਾਇਦ ਰਣਵੀਰ ਹੁਣ ਦੀਪਿਕਾ ਨੂੰ ਸਪੇਸ ਦਿੰਦੇ-ਦਿੰਦੇ ਥੱਕ ਗਏ ਹਨ, ਲਿਹਾਜ਼ਾ ਉਨ੍ਹਾਂ ਨੇ ਜ਼ਿੰਦਗੀ 'ਚ ਅੱਗੇ ਵੱਧਣ ਦਾ ਫੈਸਲਾ ਕਰ ਲਿਆ ਹੈ।


Tags: Deepika padukoneRanveer singhBajirao mastaniPadmavatiBollywood celebrityਦੀਪਿਕਾ ਪਾਦੁਕੋਣਰਣਵੀਰ ਸਿੰਘ