FacebookTwitterg+Mail

ਦੀਪਿਕਾ ਨੂੰ ਅਜਿਹੇ ਕੱਪੜੇ ਪਾਉਣੇ ਪਏ ਮਹਿੰਗੇ, ਟਵਿਟਰ 'ਤੇ ਹੋ ਗਈ ਟਰੋਲ

deepika padukone
21 August, 2017 03:55:43 PM

ਮੁੰਬਈ— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨਹੀਂ ਬਲਕਿ ਡਰੈਸਿੰਗ ਸੈਂਸ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਮ ਤੌਰ 'ਤੇ ਦੀਪਿਕਾ ਸਿੰਪਲ, ਸੋਬਰ ਅਤੇ ਸਟਾਈਲਿਸ਼ ਲੁੱਕ ਵਿੱਚ ਨਜ਼ਰ ਆਉਂਦੀ ਹੈ ਪਰ ਪਿਛਲੇ ਕੁੱਝ ਦਿਨਾਂ ਤੋਂ ਉਸ ਨੇ ਅਜਿਹੇ ਕੱਪੜੇ ਪਾਏ, ਜਿਸ ਦੇ ਕਾਰਨ ਤੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਗਿਆ।


ਦੱਸ ਦੇਈਏ ਕਿ ਹਾਲ ਹੀ ਵਿੱਚ ਦੀਪਿਕਾ ਏਅਰਪੋਰਟ 'ਤੇ ਡਬਲ ਕਰਲ ਦੀ ਸ਼ਰਟ 'ਚ ਨਜ਼ਰ ਆਈ ਸੀ। ਦੀਪਿਕਾ ਨੂੰ ਅਜਿਹੀ ਸ਼ਰਟ ਪਾਏ ਹੋਏ ਸਪਾਟ ਕੀਤਾ ਗਿਆ, ਜੋ ਅੱਧੀ ਸਫੇਦ ਅਤੇ ਅੱਧੀ ਰੈੱਡ ਚੈਕ ਸੀ। ਇਸ ਡਬਲ ਕਲਰ ਸ਼ਰਟ ਦੇ ਨਾਲ ਉਸ ਨੇ 70 ਦੇ ਦਹਾਕੇ ਦੀ ਪੈਂਟਸ ਪਾਈ ਹੋਈ ਸੀ। ਇਹ ਲੁੱਕ ਉਸ ਦੇ ਫੈਨਜ਼ ਨੂੰ ਥੋੜਾ ਅਜੀਬ ਲੱਗਿਆ।

ਅਜਿਹੇ ਵਿੱਚ ਟਵਿੱਟਰ ਯੂਜ਼ਰਜ਼ ਨੇ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਦੀਪਿਕਾ ਦੇ ਕਥਿਤ ਬੁਆਏਫ੍ਰੈਂਡ ਰਣਵੀਰ ਸਿੰਘ ਅਕਸਰ ਚਮਕੀਲੇ-ਭੜਕੀਲੇ ਕੱਪੜੇ ਪਾ ਕੇ ਸੁਰਖੀਆਂ ਵਿੱਚ ਆਉਂਦੇ ਹਨ। ਅਜਿਹੇ ਵਿੱਚ ਕੁੱਝ ਯੂਜ਼ਰਜ਼ ਨੇ ਲਿਖਿਆ ਕਿ ਦੀਪਿਕਾ ਦਾ ਇਹ ਲੁੱਕ ਰਣਵੀਰ ਦੇ ਕਾਰਨ ਹੋਇਆ ਹੈ।


ਦੱਸ ਦੇਈਏ ਕਿ ਸ਼ੁੱਕਰਵਾਰ ਰਾਤ ਰਣਵੀਰ ਅਤੇ ਦੀਪਿਕਾ ਨੂੰ ਡਿਨਰ ਡੇਟ ਨੂੰ ਇੰਜੁਆਏ ਕਰਨ ਤੋਂ ਬਾਅਦ ਰੇਸਤਰਾਂ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਗਿਆ ਸੀ। ਇਸ ਦੌਰਾਨ ਰਣਵੀਰ ਸੋਬਰ ਲੁੱਕ ਵਿੱਚ ਤਾਂ ਦੀਪਿਕਾ ਬਹੁਤ ਹੀ ਅਜੀਬ ਕੱਪੜਿਆਂ ਵਿੱਚ ਦਿਖੀ।

ਦੀਪਿਕਾ ਦਾ ਲੁੱਕ ਦੇਖ ਕੇ ਅਜਿਹਾ ਲੱਗਿਆ ਕਿ ਉਨ੍ਹਾਂ ਨੇ ਨਾਈਟੀ ਪਾਈ ਹੋਵੇ। ਫਿਲਮ 'ਗੋਲੀਆਂ ਕੀ ਰਾਸਲੀਲਾ ਰਾਮਲੀਲਾ' ਦੇ ਸੈੱਟ ਤੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੀਆਂ ਨਜ਼ਦੀਕੀਆਂ ਦੀਆਂ ਖਬਰਾਂ ਉੜੀਆਂ ਸਨ। 'ਬਾਜੀਰਾਓ ਮਸਤਾਨੀ' ਵਿੱਚ ਬੇਹਤਰੀਨ ਭੂਮਿਕਾ ਨਿਭਾਅ ਕੇ ਕਈ ਐਵਾਰਡਜ਼ ਆਪਣੇ ਨਾਂ ਕਰਵਾ ਚੁੱਕੀ ਇਹ ਜੋੜੀ ਜਲਦ ਹੀ ਸੰਜੇ ਨਲੀਲਾ ਭੰਸਾਲੀ ਦੀ ਅਗਲੀ ਫਿਲਮ 'ਪਦਮਾਵਤੀ' ਵਿੱਚ ਨਜ਼ਰ ਆਵੇਗੀ। ਫਿਲਮ ਵਿੱਚ ਉਨ੍ਹਾਂ ਦੇ ਇਲਾਵਾ ਸ਼ਾਹਿਦ ਕਪੂਰ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

 


Tags: Bollywood CelebrityDeepika PadukoneDressing Sense TrollRanveer Singhਦੀਪਿਕਾ ਪਾਦੂਕੋਣਡਰੈਸਿੰਗ ਸੈਂਸਟਰੋਲ