FacebookTwitterg+Mail

'ਪਦਮਾਵਤੀ' ਨੂੰ ਲੈ ਕੇ ਦੀਪਿਕਾ 'ਪਾਦੁਕੋਣ' ਨੇ ਸਾਂਝਾ ਕੀਤਾ ਤਜਰਬਾ

deepika padukone
18 October, 2017 09:33:57 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਕਿਹਾ ਕਿ ਉਹ ਸੰਜੇ ਲੀਲਾ ਭੰਸਾਲੀ ਨਾਲ ਆਉਣ ਵਾਲੀ ਫਿਲਮ 'ਪਦਮਾਵਤੀ' ਵਿਚ ਕੰਮ ਕਰਨ ਲਈ ਖੁਦ ਨੂੰ ਬਹੁਤ ਹੀ ਕਿਸਮਤ ਵਾਲੀ ਮਹਿਸੂਸ ਕਰਦੀ ਹੈ ਪਰ ਇਸ ਦੀ ਸ਼ੂਟਿੰਗ ਦਾ ਤਜਰਬਾ ਬਹੁਤ ਹੀ ਥਕਾਵਟ ਭਰਿਆ ਰਿਹਾ। ਦੀਪਿਕਾ ਨੇ ਕਿਹਾ ਕਿ ਰਾਣੀ 'ਪਦਮਾਵਤੀ' ਦਾ ਕਿਰਦਾਰ ਉਸਦੇ ਕਰੀਅਰ ਦੀਆਂ ਸਭ ਤੋਂ ਯਾਦਗਾਰ ਭੂਮਿਕਾਵਾਂ 'ਚੋਂ ਇਕ ਹੈ। 
ਉਸ ਨੇ ਕਿਹਾ ਕਿ ਮੈਂ ਖੁਦ ਨੂੰ ਬਹੁਤ ਹੀ ਕਿਸਮਤ ਵਾਲੀ ਮਹਿਸੂਸ ਕਰਦੀ ਹਾਂ ਕਿ ਮੈਂ ਸੰਜੇ ਲੀਲਾ ਭੰਸਾਲੀ ਵਰਗੇ ਨਿਰਦੇਸ਼ਕ ਨਾਲ ਵਾਰ-ਵਾਰ ਵੱਖ-ਵੱਖ ਫਿਲਮਾਂ ਵਿਚ ਕੰਮ ਕੀਤਾ ਹੈ। ਉਸ ਨੇ ਕਿਹਾ ਕਿ ਪੰਜ ਸਾਲ ਦੌਰਾਨ ਇਕ ਤੋਂ ਬਾਅਦ ਇਕ ਲਗਾਤਾਰ ਤਿੰਨ ਫਿਲਮਾਂ ਵਿਚ ਮੇਰਾ ਕਿਰਦਾਰ ਬੇਹੱਦ ਚੁਣੌਤੀ ਭਰਪੂਰ, ਸ਼ਕਤੀਸ਼ਾਲੀ ਅਤੇ ਉਸ ਤਰ੍ਹਾਂ ਦਾ ਰਿਹਾ, ਜਿਸ ਤਰ੍ਹਾਂ ਦੀਆਂ ਭੂਮਿਕਾਵਾਂ ਔਰਤਾਂ ਨੂੰ ਦੇਣ ਲਈ ਭੰਸਾਲੀ ਨੂੰ ਜਾਣਿਆ ਜਾਂਦਾ ਹੈ। ਅਸੀਂ ਸੱਤ-ਅੱਠ ਮਹੀਨੇ ਬਿਨਾਂ ਰੁਕੇ ਕੰਮ ਕੀਤਾ।


Tags: Deepika padukonePadmavati Sanjay leela bhansaliBollywood celebrityਦੀਪਿਕਾ ਪਾਦੁਕੋਣ ਪਦਮਾਵਤੀ