FacebookTwitterg+Mail

ਰਾਣੀ ਬਣਨ ਤੋਂ ਬਾਅਦ ਦਬੰਗ ਸਟਾਈਲ 'ਚ ਨਜ਼ਰ ਆਈ ਦੀਪਿਕਾ

deepika padukone
15 January, 2018 07:20:07 PM

ਮੁੰਬਈ (ਬਿਊਰੋ)— ਦੀਪਿਕਾ ਪਾਦੁਕੋਣ ਸਟਾਰਰ ਫਿਲਮ 'ਪਦਮਾਵਤ' ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ। ਫਿਲਹਾਲ ਇਹ ਫਿਲਮ ਅਜੇ ਵਿਵਾਦਾਂ ਦੇ ਘੇਰੇ 'ਚ ਫਸੀ ਹੋਈ ਹੈ। ਖੈਰ ਹਾਲ ਹੀ 'ਚ ਦੀਪਿਕਾ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਪੁਲਸ ਦੀ ਵਰਦੀ 'ਚ ਦਿਖਾਈ ਦੇ ਰਹੀ ਹੈ। ਮੁੰਬਈ 'ਚ ਗੱਡੀ 'ਤੇ ਦਬੰਗ ਸਟਾਈਲ 'ਚ ਦੀਪਿਕਾ ਕਾਫੀ ਵੱਖਰੇ ਲੁੱਕ 'ਚ ਦਿਖਾਈ ਦੇ ਰਹੀ ਹੈ।

Punjabi Bollywood Tadka

ਇਹ ਤਸਵੀਰ ਕਿਸੇ ਫਿਲਮ ਦੀ ਹੈ ਜਾਂ ਐਡ ਦੀ ਇਸ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਇਹ ਤਸਵੀਰਾਂ ਦੇਖਣ ਤੋਂ ਬਾਅਦ ਤੁਸੀਂ ਵੀ ਉਨਾਂ ਦੇ ਦੀਵਾਨੇ ਹੋ ਜਾਓਗੇ। ਉਝੰ ਪਹਿਲੀ ਵਾਰ ਦੀਪਿਕਾ ਪੁਲਸ ਦੀ ਵਰਦੀ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਪਿੱਛਲੇ ਦਿਨੀਂ ਉਨ੍ਹਾਂ ਦੇ ਪ੍ਰੇਮੀ ਰਣਵੀਰ ਸਿੰਘ ਨੇ ਆਪਣੀ ਆਉਣ ਵਾਲੀ ਫਿਲਮ 'ਸਿੰਬਾ' ਦਾ ਪੋਸਟਰ ਰਿਲੀਜ਼ ਕੀਤਾ ਸੀ। ਇਸ ਪੋਸਟਰ 'ਚ ਰਣਵੀਰ ਪੁਲਸ ਦੀ ਵਰਦੀ 'ਚ ਦਿਖਾਈ ਦਿੱਤੇ। ਉਝੰ ਦੀਪਿਕਾ ਦਾ ਇਹ ਲੁੱਕ ਰਣਵੀਰ ਦੀ ਆਉਣ ਵਾਲੀ ਫਿਲਮ ਨਾਲੋਂ ਘੱਟ ਨਹੀਂ ਹੈ। ਇਸ ਤੋਂ ਇਲਾਵਾ ਦੋਵੇਂ ਫਿਲਮ 'ਪਦਮਾਵਤੀ' ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ ਮਨਜ਼ੂਰੀ ਮਿਲ ਚੁੱਕੀ ਹੈ ਪਰ ਅੱਜ ਵੀ ਭਾਰਤ ਦੇ ਕਈ ਸੂਬਿਆਂ 'ਚ ਫਿਲਮ ਨੂੰ ਵਿਰੋਧ ਜਾਰੀ ਹੈ।

Punjabi Bollywood Tadka


Tags: Deepika Padukone Ranveer Singh Padmaavat Traffic Police Dabang Bollywood Actress

Edited By

Kapil Kumar

Kapil Kumar is News Editor at Jagbani.