FacebookTwitterg+Mail

ਇਸ ਏਅਰਪੋਰਟ ਲੁੱਕ ਲਈ ਦੀਪਿਕਾ ਨੇ ਖਰਚ ਕੀਤੇ ਲੱਖਾਂ ਰੁਪਏ, ਜਾਣੋ ਜੈਕੇਟ ਦੀ ਕੀਮਤ

deepika padukone
25 April, 2018 01:51:03 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਅਕਸਰ ਆਪਣੇ ਸਟਾਇਲ ਅਤੇ ਹੌਟ ਲੁੱਕ ਕਰਕੇ ਚਰਚਾ 'ਚ ਰਹਿੰਦੀ ਹੈ। ਹਾਈ ਪ੍ਰੋਫਾਈਲ ਫੈਸ਼ਨ ਸ਼ੋਅਜ਼ ਤੋਂ ਲੈ ਕੇ ਏਅਰਪੋਰਟ ਲੁੱਕ ਤੱਕ ਦੀਪਿਕਾ ਦਾ ਸਟਾਇਲ ਇਨ੍ਹੀਂ ਦਿਨੀਂ ਫੈਸ਼ਨ ਦੀ ਦੁਨੀਆ 'ਚ ਛਾਇਆ ਹੋਇਆ ਹੈ। ਹਾਲ ਹੀ 'ਚ ਦੀਪਿਕਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਹੈ। ਇਸ ਦੌਰਾਨ ਦੀਪਿਕਾ ਜੈਕੇਟ ਪਹਿਣੇ ਕਾਫੀ ਕੂਲ ਅੰਦਾਜ਼ 'ਚ ਦਿਖਾਈ ਦੇ ਰਹੀ ਸੀ।

Punjabi Bollywood Tadka

ਦੀਪਿਕਾ ਦੇ ਇਸ ਜੈਕੇਟ ਦੀ ਨਾ ਸਿਰਫ ਲੁੱਕ, ਬਲਕਿ ਕੀਮਤ ਵੀ ਚਰਚਾ 'ਚ ਹੈ। ਵਾਈਡ ਲੈੱਗ ਜੀਨਸ ਨਾਲ ਫੰਕੀ ਟਾਪ ਦੇ ਨਾਲ ਬਰਬਰੀ ਬ੍ਰਾਡ ਦੀ ਜੈਕੇਟ 'ਚ ਨਜ਼ਰ ਆਈ। ਸੂਤਰਾਂ ਮੁਤਾਬਕ ਇਸ ਫੰਕੀ ਟਾਪ ਦੀ ਕੀਮਤ 23,000 ਹਜ਼ਾਰ ਰੁਪਏ ਹੈ ਅਤੇ ਇਸ ਜੈਕੇਟ ਦੀ ਕੀਮਤ 91,500 ਹਜ਼ਾਰ ਰੁਪਏ ਹੈ।

Punjabi Bollywood Tadka
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਦੀਪਿਕਾ ਆਪਣੇ ਮਹਿੰਗੇ ਏਅਰਪੋਰਟ ਲੁੱਕ ਨਾਲ ਫੈਨਜ਼ ਨੂੰ ਹੈਰਾਨ ਕਰ ਚੁੱਕੀ ਹੈ। ਬੀਤੇ ਦਿਨੀਂ ਦੀਪਿਕਾ ਯੂ. ਐੱਸ. ਏ. ਦੇ ਬ੍ਰਾਂਡ 'ਮੇਜ' ਦੀ ਆਊਟਫਿੱਟ 'ਚ ਏਅਰਪੋਰਟ 'ਤੇ ਪਹੁੰਚੀ ਸੀ। ਇਸ ਟ੍ਰਾਊਜ਼ਰ ਡਰੈੱਸ ਦੀ ਕੀਮਤ ਕਰੀਬ 17,200 ਦੱਸੀ ਗਈ ਸੀ।

Punjabi Bollywood Tadka


Tags: Deepika Padukone Jacket Price Burberry Airport Bollywood Actress

Edited By

Kapil Kumar

Kapil Kumar is News Editor at Jagbani.