FacebookTwitterg+Mail

GQ Best Dressed Awards: ਤਸਵੀਰਾਂ 'ਚ ਦੇਖੋ ਦੀਪਿਕਾ ਦਾ ਬਲੈਕ ਬਿਊਟੀ ਸਟਾਈਲ

deepika padukone
27 May, 2018 01:05:58 PM

ਮੁੰਬਈ(ਬਿਊਰੋ)— ਮੁੰਬਈ 'ਚ 'GQ Best Dressed Awards' ਦਾ ਐਲਾਨ ਹੋਇਆ। ਇਸ ਖਾਸ ਮੌਕੇ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਦਿਖਾਇਆ। ਕਾਨਸ ਫਿਲਮ ਫੈਸਟੀਵਲ 2018 ਤੋਂ ਬਾਅਦ ਦੀਪਿਕਾ ਪਾਦੂਕੋਣ ਨੇ ਬਲੈਕ ਬਿਊਟੀ ਸਟਾਈਲ 'ਚ ਮੁੰਬਈ ਦੇ 'GQ Best Dressed Awards 2018' ਦੇ ਰੈੱਡ ਕਾਰਪੇਟ 'ਤੇ ਨਜ਼ਰ ਆਈ।
Punjabi Bollywood Tadka
ਇਸ ਸ਼ੋਅ 'ਚ ਦੀਪਿਕਾ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਸਿਤਾਰੇ ਵੀ ਨਜ਼ਰ ਆਏ। ਇਸ ਦੌਰਾਨ ਦੀਪਿਕਾ ਪਾਦੂਕੋਣ ਦਾ ਸਟਾਈਲਿਸ਼ ਲੁੱਕ ਕਾਫੀ ਸ਼ਾਨਦਾਰ ਸੀ। ਇਸ ਦੌਰਾਨ ਉਸ ਨੇ ਬਲੈਕ ਰੰਗ ਦੀ ਸ਼ਾਰਟ ਡਰੈੱਸ ਪਾਈ ਸੀ। ਇਸ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਕਾਨਸ ਦੀ ਰੈੱਡ ਕਾਰਪੇਟ 'ਤੇ ਵੀ ਬੋਲਡ ਤੇ ਸਟਾਈਲਿਸ਼ ਲੁੱਕ 'ਚ ਜਲਵਾ ਬਿਖੇਰ ਚੁੱਕੀ ਹੈ। ਦੱਸ ਦੇਈਏ ਕਿ ਦੀਪਿਕਾ ਪਾਦੂਕੋਣ 'ਪਦਮਾਵਤ' ਦੀ ਸਫਲਤਾ ਤੋਂ ਬਾਅਦ ਹੁਣ ਉਹ ਚੰਗੇ ਪ੍ਰੋਜੈਕਟ ਦਾ ਇੰਤਜ਼ਾਰ ਕਰ ਰਹੀ ਹੈ। ਇਹੀ ਵਜ੍ਹਾ ਹੈ ਕਿ ਦੀਪਿਕਾ ਨੇ ਹੁਣ ਤੱਕ ਕੋਈ ਨਵੀਂ ਫਿਲਮ ਨੂੰ ਸਾਈਨ ਨਹੀਂ ਕੀਤਾ। 
Punjabi Bollywood Tadka
ਖਬਰਾਂ ਮੁਤਾਬਕ ਮੁਤਾਬਕ ਰਣਵੀਰ-ਦੀਪਿਕਾ ਦਾ ਵਿਆਹ 18-20 ਨਵੰਬਰ ਦੇ 'ਚ ਹੋਵੇਗੀ। ਵੈਡਿੰਗ ਡੇਟ 19 ਨਵੰਬਰ ਹੈ। ਸੂਤਰਾਂ ਮੁਤਾਬਕ ਦੋਵਾਂ ਦੇ ਵਿਆਹ ਦੀ ਤਰੀਕ 19 ਨਵੰਬਰ ਹੈ। ਦੋਵਾਂ ਦਾ ਵਿਆਹ ਮੁੰਬਈ 'ਚ ਹੀ ਹੋਵੇਗਾ। ਦੀਪਿਕਾ ਦੇ ਵਿਆਹ ਦੀ ਸ਼ਾਪਿੰਗ ਸ਼ੁਰੂ ਕਰਨ ਦੀ ਵੀ ਚਰਚਾ ਹੈ। ਹਾਲਾਂਕਿ ਦੋਵਾਂ ਨੇ ਵਿਆਹ ਦੀਆਂ ਖਬਰਾਂ ਨੂੰ ਅਫਵਾਹ ਦੱਸਿਆ ਹੈ ਪਰ ਲਹਾਤਾਰ ਆ ਰਹੀਆਂ ਖਬਰਾਂ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਪਾਵਰਫੁੱਲ ਕੱਪਲ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦਾ ਹੈ।
Punjabi Bollywood Tadka
ਹਾਲ ਹੀ 'ਚ ਸੋਨਮ ਕਪੂਰ ਨੇ ਵੀ ਕਿਹਾ ਸੀ ਕਿ , ਮੇਰਾ ਪਰਿਵਾਰ ਦੋਵਾਂ ਦੇ ਵਿਆਹ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਕੁਝ ਸਮੇਂ ਪਹਿਲਾਂ ਦੀਪਿਕਾ ਪਾਦੂਕੋਣ ਦੇ ਮਾਤਾ-ਪਿਤਾ ਬੇਂਗਲੁਰੂ ਤੋਂ ਮੁੰਬਈ ਰਣਵੀਰ ਦੇ ਮਾਤਾ-ਪਿਤਾ ਨੂੰ ਮਿਲਣ ਆਏ ਸਨ। ਦੋਵਾਂ ਪਰਿਵਾਰਾਂ ਦੀ ਮੁਲਾਕਾਤ ਦੀਪਿਕਾ ਦੇ ਘਰ 'ਚ ਹੀ ਹੋਈ ਸੀ ਤੇ ਉਥੇ ਵਿਆਹ ਦੀ ਡੇਟ ਬਾਰੇ ਵੀ ਗੱਲ ਹੋਈ। ਇਸ ਤੋਂ ਬਾਅਦ ਦੋਵੇਂ ਪਰਿਵਾਰ ਡਿਨਰ ਡੇਟ ਕਰਨ ਬਾਹਰ ਵੀ ਗਏ ਸਨ। ਖਬਰਾਂ ਤਾਂ ਇਹ ਵੀ ਹਨ ਕਿ ਰਣਵੀਰ-ਦੀਪਿਕਾ ਡੇਸਟੀਨੇਸ਼ਨ ਵੈਡਿੰਗ ਚਾਹੁੰਦੇ ਸਨ ਪਰ ਰਣਵੀਰ ਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਵਿਆਹ ਮੁੰਬਈ 'ਚ ਹੋਵੇ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਰਿਸ਼ਤੇਦਾਰ ਉਥੇ ਹੀ ਰਹਿੰਦੇ ਹਨ।


Tags: GQ Best Dressed AwardsDeepika PadukoneBlack DressCannes Film Festival 2018Met Gala 2018

Edited By

Sunita

Sunita is News Editor at Jagbani.