FacebookTwitterg+Mail

ਧੋਨੀ-ਯੁਵਰਾਜ ਸਮੇਤ ਇਨ੍ਹਾਂ ਨਾਲ ਦੀਪਿਕਾ ਕਰ ਚੁੱਕੀ ਹੈ ਨੈਣ-ਮਟੱਕੇ

deepika padukone affairs
06 January, 2018 10:58:30 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਬੀਤੇ ਦਿਨੀਂ ਭਾਵ 5 ਜਨਵਰੀ ਨੂੰ 32ਵਾਂ ਜਨਮਦਿਨ ਮਨਾਇਆ। ਦੀਪਿਕਾ ਨੇ ਫ਼ਿਲਮ ਇੰਡਸਟਰੀ 'ਚ ਬਹੁਤ ਨਾਮ ਕਮਾਇਆ ਹੈ। ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਦੀਪਿਕਾ ਕਾਫੀ ਚਰਚਾ 'ਚ ਰਹੀ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੀਪਿਕਾ ਦਾ ਕਿਨ੍ਹਾਂ-ਕਿਨ੍ਹਾਂ ਨਾਲ ਅਫੇਅਰ ਰਿਹਾ।…ਸਭ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਜਿਸ ਵਿਅਕਤੀ ਦੇ ਪਿਆਰ ਵਿੱਚ ਪਈ ਉਹ ਹੈ ਨਿਹਾਰ ਪਾਂਡਿਆ। ਦੋਹਾਂ ਦੀ ਮੁਲਾਕਾਤ ਇੱਕ ਐਕਟਿੰਗ ਸਕੂਲ ਵਿੱਚ ਹੋਈ ਅਤੇ ਇੱਥੋਂ ਹੀ ਦੋਹਾਂ ਦੇ ਵਿੱਚ ਪਿਆਰ ਦੀ ਸ਼ੁਰੂਆਤ ਹੋਈ।

Punjabi Bollywood Tadka

ਖ਼ਬਰਾਂ ਮੁਤਾਬਕ ਉਸ ਸਮੇਂ ਦੀਪਿਕਾ ਨਿਹਾਰ ਨਾਲ ਲਿਵ ਇਨ ਵਿੱਚ ਰਹਿ ਰਹੀ ਸੀ। ਦੀਪਿਕਾ ਉਸ ਸਮੇਂ ਇੰਡਸਟਰੀ ਵਿੱਚ ਆਪਣੇ ਕਦਮ ਜਮਾਉਣ ਦੀ ਤਿਆਰੀ ਕਰ ਰਹੀ ਸੀ ਅਤੇ ਮਾਡਲਿੰਗ ਵਿੱਚ ਵੀ ਆਪਣਾ ਹੱਥ ਅਜ਼ਮਾ ਰਹੀ ਸੀ ਪਰ ਤਿੰਨ ਸਾਲ ਦੇ ਅਫੇਅਰ ਤੋਂ ਬਾਅਦ ਉਹ ਸਮਾਂ ਵੀ ਆਇਆ ਜਦੋਂ ਦੋਨਾਂ ਦਾ ਬ੍ਰੇਕਅੱਪ ਹੋ ਗਿਆ।

Punjabi Bollywood Tadka

ਨਿਹਾਰ ਪਾਂਡਿਆ ਤੋਂ ਬਾਅਦ ਦੀਪਿਕਾ ਦਾ ਨਾਂ ਅਦਾਕਾਰ ਉਪੇਨ ਪਟੇਲ ਨਾਲ ਵੀ ਜੁੜਿਆ।

Punjabi Bollywood Tadka

ਉਹ ਗੱਲ ਵੱਖਰੀ ਹੈ ਕਿ ਇਹ ਰੋਮਾਂਸ ਸਿਰਫ ਕੁੱਝ ਸਮੇਂ ਲਈ ਹੀ ਰਿਹਾ ਅਤੇ ਫਿਰ ਦੀਪਿਕਾ ਦੀ ਜਿੰਦਗੀ ਵਿੱਚ ਐਂਟਰੀ ਮਾਰੀ ਕ੍ਰਿਕਟਰ ਅਤੇ ਲੱਖਾਂ ਦਿਲਾਂ ਦੀ ਧੜਕਨ ਯੁਵਰਾਜ ਸਿੰਘ ਨੇ। ਯੁਵਰਾਜ ਅਤੇ ਦੀਪਿਕਾ ਦਾ ਰਿਲੇਸ਼ਨ ਵੀ ਜ਼ਿਆਦਾ ਲੰਬਾ ਨਹੀਂ ਚੱਲਿਆ ਅਤੇ ਕੁੱਝ ਸਮੇਂ ਬਾਅਦ ਹੀ ਦੋਵੇਂ ਵੱਖ ਹੋ ਗਏ। ਦੋਹਾਂ ਨੂੰ ਇੱਕਠੇ ਕਈ ਜਗ੍ਹਾਵਾਂ 'ਤੇ ਘੁੰਮਦੇ ਹੋਏ ਵੀ ਵੇਖਿਆ ਗਿਆ ਸੀ।

Punjabi Bollywood Tadka

ਕਿਹਾ ਜਾਂਦਾ ਹੈ ਕਿ ਇਕ ਸਮਾਂ ਅਜਿਹਾ ਵੀ ਆਇਆਾ ਜਦੋਂ ਦੀਪਿਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਡੇਟ ਕਰਨ ਲੱਗੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਨਾਲ ਵੀ ਦੀਪਿਕਾ ਨੇ ਰਿਸ਼ਤਾ ਤੋੜ ਲਿਆ।

Punjabi Bollywood Tadka

ਵਿਜੇ ਮਾਲਿਆ ਦੇ ਬੇਟੇ ਸਿੱਧਾਰਥ ਮਾਲਿਆ ਦੇ ਨਾਲ ਵੀ ਦੀਪਿਕਾ ਦਾ ਕਾਫ਼ੀ ਲੰਮਾ ਅਫੇਅਰ ਰਿਹਾ। ਦੋਹਾਂ ਨੂੰ ਅਕਸਰ ਇੱਕਠੇ ਘੁੰਮਦੇ ਅਤੇ ਪਾਰਟੀ ਕਰਦੇ ਹੋਏ ਦੇਖਿਆ ਜਾਂਦਾ ਸੀ। ਖਬਰਾਂ ਤਾਂ ਇੱਹ ਵੀ ਆਈਆਂ ਸੀ ਕਿ ਸਿੱਧਾਰਥ ਮਾਲਿਆ ਨੇ ਦੀਪਿਕਾ ਨੂੰ ਇੱਕ ਫਲੈਟ ਵੀ ਗਿਫਟ ਕੀਤਾ ਸੀ। ਦੀਪਿਕਾ ਸਿੱਧਾਰਥ ਦੇ ਪਿਆਰ ਵਿੱਚ ਇਸ ਕਦਰ ਪਾਗਲ ਸੀ ਕਿ ਮਾਲਿਆ ਦੀ ਹਰ ਕਿੰਗਫਿਸ਼ਰ ਪਾਰਟੀ ਅਤੇ ਫ਼ੈਸ਼ਨ ਸ਼ੋਅ ਵਿੱਚ ਉਹ ਨਜ਼ਰ ਆਉਂਦੀ ਸੀ ਪਰ ਕਿਸਮਤ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ ਕਿਉਂਕਿ ਇਨ੍ਹਾਂ ਦੋਹਾਂ ਦਾ ਰਿਲੇਸ਼ਨ ਵੀ ਜ਼ਿਆਦਾ ਨਹੀਂ ਚੱਲਿਆ ਅਤੇ ਵੱਖ ਹੋ ਗਏ।

Punjabi Bollywood Tadka

ਇਸ ਤੋਂ ਬਾਅਦ ਦੀਪਿਕਾ ਨੂੰ ਮਿਲੇ ਰਣਬੀਰ ਕਪੂਰ। ਦੋਹਾਂ ਦੀ ਸਾਲ 2008 ਵਿੱਚ ਆਈ ਫਿਲਮ 'ਬਚਨਾ ਐ ਹਸੀਨੋਂ' 'ਚ ਇੱਕਠੇ ਕੰਮ ਕੀਤਾ ਅਤੇ ਇਸ ਦੌਰਾਨ ਦੋਨਾਂ ਦੇ ਵਿੱਚ ਨਜ਼ਦੀਕੀਆਂ ਆ ਗਈਆਂ। ਦੋਨਾਂ ਨੇ ਆਪਣੇ ਅਫੇਅਰ ਨੂੰ ਲਕਾਉਂਣ ਦੀ ਬੇਹੱਦ ਕੋਸ਼ਿਸ਼ ਕੀਤੀ ਅਤੇ ਹਰ ਜਗ੍ਹਾ ਇੱਕਠੇ ਹੀ ਨਜ਼ਰ ਆਉਂਦੇ। ਇੰਨਾ ਹੀ ਨਹੀਂ ਦੀਪਿਕਾ ਨੇ ਰਣਬੀਰ ਦੇ ਨਾਂ ਦਾ ਟੈਟੂ ਵੀ ਬਣਵਾਇਆ ਜੋ ਅਜੇ ਵੀ ਉਨ੍ਹਾਂ ਦੀ ਗਰਦਨ ਦੇ ਪਿਛਲੇ ਹਿੱਸੇ ਵਿੱਚ ਵੇਖਿਆ ਜਾ ਸਕਦਾ ਹੈ ਪਰ ਇੱਕ-ਦੋ ਸਾਲ ਬਾਅਦ ਹੀ ਦੋਨਾਂ ਦਾ ਬ੍ਰੇਕਅੱਪ ਹੋ ਗਿਆ, ਜਿਸ ਦੀ ਵਜ੍ਹਾ ਬਣਿਆ ਰਣਬੀਰ ਦਾ ਧੋਖਾ। ਹਾਲਾਂਕਿ ਹੁਣ ਦੋਵੇਂ ਸਿਰਫ ਚੰਗੇ ਦੋਸਤ ਹਨ। ਇਸ ਦੌਰ ਵਿੱਚ ਦੀਪਿਕਾ ਲਗਭਗ ਕਾਫ਼ੀ ਇੱਕਲੀ ਹੋ ਗਈ ਸੀ।

Punjabi Bollywood Tadka

ਵਾਰ ਵਾਰ ਪਿਆਰ ਵਿੱਚ ਮਿਲੇ ਧੋਖੇ ਕਾਰਨ ਉਹ ਉਦਾਸ ਹੋ ਗਈ ਪਰ ਫਿਰ ਰਣਵੀਰ ਸਿੰਘ ਉਨ੍ਹਾਂ ਦੀ ਜਿੰਦਗੀ ਵਿੱਚ ਆਏ ਅਤੇ ਹੁਣ ਦੋਵੇਂ ਇੱਕਠੇ ਹਨ। ਹਾਲਾਂਕਿ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸੀ ਕਿ ਦੋਨਾਂ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਅਜਿਹਾ ਕੁੱਝ ਨਹੀਂ ਹੋਇਆ। ਅਕਸਰ ਦੋਵੇਂ ਇਕੱਠੇ ਹੀ ਘੁੰਮਦੇ ਨਜ਼ਰ ਆਉਂਦੇ ਰਹੇ ਹਨ।


Tags: Deepika PadukoneRanveer SinghNihar PandyaUpen PatelYuvraj SinghSiddharth MallyaRanbir Kapoorਦੀਪਿਕਾ ਪਾਦੂਕੋਣਅਫੇਅਰ