FacebookTwitterg+Mail

ਕੀ ਅੱਜ ਦੀਪਿਕਾ-ਰਣਵੀਰ ਕਰਨਗੇ ਸ਼੍ਰੀਲੰਕਾ 'ਚ ਮੰਗਣੀ?

deepika padukone and ranveer singh
05 January, 2018 10:28:17 AM

ਨਵੀਂ ਦਿੱਲੀ(ਬਿਊਰੋ)— ਲੱਗ ਰਿਹਾ ਹੈ ਬਾਲੀਵੁੱਡ ਫੈਨਜ਼ ਲਈ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਤੋਂ ਬਾਅਦ ਇਕ ਹੋਰ ਵੱਡਾ ਜਸ਼ਨ ਮਨਾਉਣ ਦਾ ਸਮਾਂ ਆਉਣ ਵਾਲਾ ਹੈ। ਅਨੁਸ਼ਕਾ ਵਿਰਾਟ ਦੇ ਵਿਆਹ ਤੋਂ ਬਾਅਦ ਹੁਣ ਵੀ ਬੀ-ਟਾਊਨ ਕੱਪਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਇਸ ਸਾਲ ਵਿਆਹ ਦੇ ਬੰਧਨ ਵਿਚ ਬੱਝ ਸਕਦੇ ਹਨ।
Punjabi Bollywood Tadka

ਚਰਚਾ ਹੈ ਕਿ ਇਸ ਅੱਜ ਦੀਪਿਕਾ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 5 ਜਨਵਰੀ 1986 ਨੂੰ ਡੇਨਾਮਾਰਕ ਸ਼ਹਿਰ 'ਚ ਹੋਇਆ। ਅੰਦਾਜ਼ੇ ਲਾਏ ਜਾ ਰਹੇ ਹਨ ਕਿ ਅੱਜ ਬਰਥਡੇ 'ਤੇ ਰਣਵੀਰ-ਦੀਪਿਕਾ ਮੰਗਣੀ ਕਰ ਸਕਦੇ ਹਨ।

Punjabi Bollywood Tadka
ਖਬਰਾਂ ਅਨੁਸਾਰ ਆਪਣੇ ਕਥਿਤ ਪ੍ਰੇਮੀ ਰਣਵੀਰ ਸਿੰਘ ਨਾਲ ਦੀਪਿਕਾ ਬਰਥਡੇ ਸੈਲੀਬ੍ਰੇਸ਼ਨ ਲਈ ਸ੍ਰੀਲੰਕਾ ਵਿਚ ਹੈ। ਇਸ ਜੋੜੀ ਦੇ ਪਾਵਰ ਕੱਪਲ ਵਿਰਾਟ ਅਤੇ ਅਨੁਸ਼ਕਾ ਦੀ ਤਰ੍ਹਾਂ ਚੁਪਚ ਪੀਤੇ ਮੰਗਣੀ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ।
Punjabi Bollywood Tadka

ਇਸ ਤੋਂ ਇਲਾਵਾ ਖਾਸ ਇਹ ਵੀ ਸੀ ਕਿ ਜਦੋਂ ਪਿਛਲੇ ਸਾਲ ਅਗਸਤ ਵਿਚ ਵਿਰਾਟ ਅਤੇ ਅਨੁਸ਼ਕਾ ਸ੍ਰੀਲੰਕਾ ਟ੍ਰਿਪ 'ਤੇ ਸਨ ਤਾਂ ਉਨ੍ਹਾਂ ਦੇ ਫੈਮਿਲੀ ਗੁਰੂ ਨੇ ਇਸ ਕੱਪਲ ਦੀ ਵੈਡਿੰਗ ਡੇਟ ਸ੍ਰੀਲੰਕਾ ਵਿਚ ਹੀ ਫਾਈਨਲ ਕੀਤੀ ਸੀ।

Punjabi Bollywood Tadka

ਦੀਪਿਕਾ-ਰਣਵੀਰ ਦੇ ਵਿਆਹ ਨੂੰ ਲੈ ਕੇ ਹੋ ਰਹੀ ਚਰਚਾ ਦੀ ਮੰਨੀਏ ਤਾਂ ਮਾਲਦੀਵ ਦੇ ਲਗਜ਼ਰੀ ਰਿਜ਼ੋਰਟ ਵਿਚ ਦੋਹਾਂ ਨੇ ਪਰਿਵਾਰ ਨਾਲ ਨਿਊ-ਈਅਰ ਸੈਲੀਬ੍ਰੇਟ ਕੀਤਾ ਹੈ। ਬਰਥਡੇ ਪਾਰਟੀ ਤੋਂ ਬਾਅਦ ਹੀ ਦੋਹਾਂ ਦੀ ਮੰਗਣੀ ਦੇ ਸਮਾਰੋਹ ਦਾ ਆਯੋਜਨ ਵੀ ਹੋ ਸਕਦਾ ਹੈ। ਸਾਲ 2013 ਤੋਂ ਇਕ-ਦੂਜੇ ਨੂੰ ਡੇਟ ਕਰ ਰਹੀ ਇਹ ਜੋੜੀ ਪੰਜ ਸਾਲ ਤੋਂ ਇੱਕਠੇ ਹੈ।
Punjabi Bollywood Tadka

ਇਨ੍ਹਾਂ ਸਾਲਾ ਅੰਦਰ ਦੋਹਾਂ ਦੇ ਬ੍ਰੇਕਅੱਪ ਅਤੇ ਫਿਰ ਪੈਚ ਅੱਪ ਦੀਆਂ ਖਬਰਾਂ ਵੀ ਖੂਬ ਛਾਈ ਰਹੀਆਂ ਸਨ। ਕੁਝ ਸਮਾਂ ਪਹਿਲਾਂ ਹੀ ਰਣਵੀਰ ਨੇ ਸ਼ਰੇਆਮ ਇਕ ਚੈਟ ਸ਼ੋਅ ਦੌਰਾਨ ਦੀਪਿਕਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਆਨ ਏਅਰ ਹੋਏ ਵੀਡੀਓ ਵਿਚ ਰਣਵੀਰ ਨੇ ਦੀਪਿਕਾ ਦੇ ਲਈ ਕਿਹਾ 'ਤੁਹਾਡੇ ਵਰਗਾ ਕੋਈ ਨਹੀਂ ਹੈ, ਭਗਵਾਨ ਤੁਹਾਡਾ ਭਲਾ ਕਰੇ, ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹਾਂ'।
Punjabi Bollywood Tadka
ਫਿਲਮ 'ਪਦਮਾਵਤੀ' ਵਿੱਚ ਨਜ਼ਰ ਆਉਣ ਵਾਲੇ ਰਣਵੀਰ ਅਤੇ ਦੀਪਿਕਾ ਦੀ ਇਸ ਫਿਲਮ ਨੂੰ ਵੀ ਵਿਵਾਦਾਂ ਤੋਂ ਬਾਅਦ ਹੁਣ ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲ ਗਈ ਹੈ। ਫਿਲਮ ਵਿਚ ਕੁਝ ਅਜਿਹੇ ਸੀਨ, ਗੀਤ ਅਤੇ ਟਾਈਟਲ ਵਿਚ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
Punjabi Bollywood Tadka

Punjabi Bollywood Tadka

Punjabi Bollywood Tadka


Tags: Deepika PadukoneHappy BirthdayRanveer SinghEngagementSri LankaSanjay Leela BhansaliPadmavatiShahid Kapoorਦੀਪਿਕਾ ਪਾਦੂਕੋਣ