FacebookTwitterg+Mail

ਲੱਖਾਂ ਦਿਲ ਜਿੱਤਣ ਵਾਲੀ ਅਦਾਕਾਰਾ ਦਾ ਨੱਕ ਕੱਟਣ ਦਾ ਰੱਖਿਆ ਸੀ ਇਨਾਮ

deepika padukone birthday
05 January, 2018 05:31:23 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਮੌਜੂਦਾ ਸਮੇਂ 'ਚ ਕੋਈ ਮੇਲ ਅਭਿਨੇਤਾਵਾਂ ਤੋਂ ਬਾਅਦ ਜੇਕਰ ਕੋਈ ਸੁਪਰਸਟਾਰ ਹੈ ਤਾਂ ਉਹ ਹੈ ਦੀਪਿਕਾ ਪਾਦੂਕੋਣ। ਆਪਣੀ ਹਰ ਫਿਲਮ ਨਾਲ ਬੈਕ ਟੂ ਬੈਕ ਹਿੱਟ ਫਿਲਮਾਂ ਦੇਣ ਵਾਲੀ ਇਸ ਅਦਾਕਾਰਾ ਦਾ ਅੱਜ (5 ਜਨਵਰੀ) ਨੂੰ 32ਵਾਂ ਜਨਮਦਿਨ ਹੈ। ਦੀਪਿਕਾ ਨਾ ਸਿਰਫ ਦਰਸ਼ਕ ਬਲਕਿ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਵਰਗੇ ਕਲਾਕਾਰਾਂ ਨੂੰ ਵੀ ਆਪਣੀ ਅਦਾਇਗੀ ਤੇ ਨਿਮਰ ਸੁਭਾਅ ਨਾਲ ਦੀਵਾਨਾ ਬਣਾ ਚੁੱਕੀ ਹੈ।

Punjabi Bollywood Tadka

ਦੀਪਿਕਾ ਪਾਦੂਕੋਣ ਦਾ ਇਹ 32ਵਾਂ ਜਨਮਦਿਨ ਖੂਬ ਚਰਚਾ 'ਚ ਹੈ। ਇਸ ਦਾ ਕਾਰਨ ਵੀ ਖਾਸ ਹੈ, ਚਰਚਾ ਹੈ ਕਿ ਸ਼੍ਰੀਲੰਕਾ 'ਚ ਆਪਣੇ ਜਨਮਦਿਨ ਮੌਕੇ 'ਤੇ ਦੀਪਿਕਾ ਪਾਦੂਕੋਣ ਰਣਵੀਰ ਸਿੰਘ ਨਾਲ ਮੰਗਣੀ ਕਰ ਸਕਦੀ ਹੈ। ਦੀਪਿਕਾ ਦਾ ਹਰ ਵੇਲੇ ਸਾਥ ਦੇਣ ਵਾਲੇ ਉਨ੍ਹਾਂ ਦੇ ਸਹਿ-ਅਦਾਕਾਰ ਤੇ ਕਥਿਤ ਪ੍ਰੇਮੀ ਰਣਵੀਰ ਸਿੰਘ ਉਸ ਸਮੇਂ ਵੀ ਦੀਪਿਕਾ ਨਾਲ ਖੜ੍ਹੇ ਨਜ਼ਰ ਆਏ ਸਨ, ਜਦੋਂ ਅਦਾਕਾਰਾ ਨੂੰ ਫਿਲਮ 'ਪਦਮਾਵਤੀ' ਦੇ ਵਿਰੋਧ ਦੇ ਚੱਲਦੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।

Punjabi Bollywood Tadka

ਜਾਣਕਾਰੀ ਮੁਤਾਬਕ ਦੀਪਿਕਾ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਦੇ ਰਿਲੀਜ਼ ਨੂੰ ਲੈ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਵਾਲੇ ਨੂੰ ਇਕ ਨੇਤਾ ਵਲੋਂ 1 ਕਰੋੜ ਰੁਪਏ ਦੇ ਇਨਾਮ ਵਜੋਂ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ। ਇਸ 'ਤੇ ਦੀਪਿਕਾ ਦੇ ਕਈ ਪ੍ਰਸ਼ੰਸਕਾਂ ਦਾ ਗੁੱਸਾ ਟਵਿਟਰ 'ਤੇ ਫੁੱਟਿਆ ਸੀ। ਦੀਪਿਕਾ ਦੇ ਚਾਹੁਣ ਵਾਲਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫੈਨ ਫਾਲੋਇੰਗ ਸਿਰਫ ਦੇਸ਼ 'ਚ ਹੀ ਨਹੀਂ ਬਲਕਿ ਵਿਦੇਸ਼ਾਂ ਤੱਕ ਛਾਈ ਹੋਈ ਹੈ। ਇਸ ਦਾ ਅੰਦਾਜ਼ਾ ਉਨ੍ਹਾਂ ਦੇ ਟਵਿਟਰ, ਇੰਸਟਾਗਰਾਮ ਤੇ ਫੇਸਬੁਕ 'ਤੇ ਬਣੇ ਫੈਨ ਕਲੱਬ ਤੋਂ ਲਗਾਇਆ ਜਾ ਸਕਦਾ ਹੈ।

Punjabi Bollywood Tadka

ਦੀਪਿਕਾ ਜਿੰਨੀ ਸ਼ਾਨਦਾਰ ਅਭਿਨੇਤਰੀ ਹੈ ਉਂਨੀ ਹੀ ਉਹ ਨੇਕ ਦਿਲ ਇਨਸਾਨ ਵੀ ਹੈ। ਦੀਪਿਕਾ ਪਾਦੂਕੋਣ ਨੌਜਵਾਨ ਸਟਾਰਜ਼ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਉਠਾਉਂਦੀ ਦੇਖੀ ਗਈ ਹੈ। ਦੀਪਿਕਾ ਨੇ ਆਲੀਆ ਭੱਟ ਵਰਗੀ ਅਦਾਕਾਰਾ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਉਨ੍ਹਾਂ ਦੀ ਸਭ ਤੋਂ ਵੱਡੀ ਫੈਨ ਹੈ। ਕੰਨੜ ਫਿਲਮਾਂ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਪਿਕਾ ਅੱਜ ਬਾਲੀਵੁੱਡ ਦੀ ਹਾਈਏਸਟ ਪੇਡ ਅਦਾਕਾਰਾ ਬਣ ਚੁੱਕੀ ਹੈ।

Punjabi Bollywood Tadka

ਸੂਤਰਾਂ ਮੁਤਾਬਕ ਦੀਪਿਕਾ ਦੀ ਸਾਲ 2016 'ਚ ਸਾਲਾਨਾ ਆਮਦਨ 86 ਲੱਖ ਡਾਲਰ ਸੀ। ਪ੍ਰਸ਼ੰਸਕਾਂ ਨੂੰ ਹੁਣ ਬਾਲੀਵੁੱਡ ਕੁਈਨ ਦੀ ਅਗਲੀ ਫਿਲਮ 'ਪਦਮਾਵਤੀ' ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ 'ਚ ਦੀਪਿਕਾ ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਨਾਲ ਨਜ਼ਰ ਆਉਣਗੇ। ਇਹ ਫਿਲਮ ਪਹਿਲਾਂ ਪਿਛਲੇ ਸਾਲ 1 ਦਸੰਬਰ ਨੂੰ ਰਿਲੀਜ਼ ਹੋਣਾ ਸੀ ਪਰ ਫਿਲਮ ਨੂੰ ਲੈ ਕੇ ਦੇਸ਼ਭਰ 'ਚ ਖੜ੍ਹੇ ਹੋਏ ਵਿਵਾਦ ਦੇ ਕਾਰਨ ਫਿਲਮ ਦੀ ਰਿਲੀਜ਼ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

Punjabi Bollywood Tadka Punjabi Bollywood Tadka Punjabi Bollywood Tadka


Tags: Deepika PadukoneRanveer SinghPadmavatiBirthday ਦੀਪਿਕਾ ਪਾਦੂਕੋਣਜਨਮਦਿਨ