FacebookTwitterg+Mail

ਵਰਕਆਊਟ ਦੌਰਾਨ ਦੀਪਿਕਾ ਪਾਦੁਕੋਣ ਨੂੰ ਲੱਗੀ ਸੱਟ, ਏਅਰਪੋਰਟ 'ਤੇ ਇੰਝ ਆਈ ਨਜ਼ਰ

deepika padukone injured
21 February, 2018 03:08:30 PM

ਮੁੰਬਈ (ਬਿਊਰੋ)— ਸਾਲ 2018 ਦੀ ਸ਼ੁਰੂਆਤ ਦੀ ਹੁਣ ਤਕ ਦੀ ਵਿਵਾਦਿਤ ਫਿਲਮ 'ਪਦਮਾਵਤ' ਨੂੰ ਲੈ ਕੇ ਖੂਬ ਚਰਚਾ 'ਚ ਰਹੀ ਅਭਿਨੇਤਰੀ ਦੀਪਿਕਾ ਪਾਦੁਕੋਣ ਆਪਣੇ ਬੋਲਡ ਦੇ ਬਿੰਦਾਸ ਅੰਦਾਜ਼ ਲਈ ਜਾਣੀ ਜਾਂਦੀ ਹੈ।
Punjabi Bollywood Tadka
ਹਾਲ ਹੀ 'ਚ ਦੀਪਿਕਾ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਦੀਪਿਕਾ ਦੀਆਂ ਤਸਵੀਰਾਂ 'ਚ ਉਸ ਦੀ ਗਰਦਨ 'ਤੇ ਕੁਝ ਪੱਟੀਆਂ ਲੱਗੀਆਂ ਦਿਖਾਈ ਦਿੱਤੀਆਂ।
Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਦੀਪਿਕਾ ਨੂੰ ਵਰਕਆਊਟ ਦੌਰਾਨ ਇਹ ਸੱਟ ਲੱਗੀ ਹੈ।
Punjabi Bollywood Tadka
ਦੀਪਿਕਾ ਦੀ ਸੱਟ ਜ਼ਿਆਦਾ ਸੀਰੀਅਸ ਨਹੀਂ ਹੈ ਪਰ ਉਸ ਦੇ ਚਿਹਰੇ 'ਤੇ ਸੱਟ ਦੇ ਦਰਦ ਦੀ ਜਗ੍ਹਾ ਮੁਸਕਰਾਹਟ ਨਜ਼ਰ ਆ ਰਹੀ ਹੈ।
Punjabi Bollywood Tadka
ਕੁਝ ਦਿਨ ਪਹਿਲਾਂ ਦੀਪਿਕਾ ਦੀ ਜਿਮ ਟਰੇਨਰ ਯਾਸਮੀਨ ਕਰਾਚੀਵਾਲਾ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ 'ਚ ਦੀਪਿਕਾ ਸਵੌਨ ਡਾਈਵ ਐਕਸਰਸਾਈਜ਼ ਕਰਦੀ ਨਜ਼ਰ ਆ ਰਹੀ ਸੀ।
Punjabi Bollywood Tadka
ਦੱਸਣਯੋਗ ਹੈ ਕਿ ਰਾਣੀ ਪਦਮਾਵਤੀ ਦੇ ਰੋਲ ਲਈ ਦੀਪਿਕਾ ਨੂੰ ਫੈਨਜ਼ ਦੀ ਸੁਪੋਰਟ ਤੇ ਤਾਰੀਫ ਦੋਵੇਂ ਹੀ ਖੂਬ ਮਿਲੀਆਂ ਹਨ। ਫਿਲਮ ਨੇ ਬਾਕਸ ਆਫਿਸ 'ਤੇ ਕਾਫੀ ਬਿਹਤਰੀਨ ਕਮਾਈ ਕੀਤੀ ਹੈ, ਜਿਸ ਦੀ ਸੈਲੀਬ੍ਰੇਸ਼ਨ ਪਾਰਟੀ ਵੀ ਛੇਤੀ ਹੋਣ ਜਾ ਰਹੀ ਹੈ।


Tags: Deepika Padukone Padmaavat Workout Injured Airport

Edited By

Rahul Singh

Rahul Singh is News Editor at Jagbani.