FacebookTwitterg+Mail

ਹਾਲੀਵੁੱਡ ਦੇ ਇਸ ਸਿਤਾਰੇ ਨੂੰ ਅੱਜ ਵੀ ਚੇਤੇ ਆਉਂਦੀ ਹੈ ਦੀਪਿਕਾ ਪਾਦੂਕੋਣ

deepika padukone is vin diesel favourite co star  here  s how we know
24 September, 2017 09:18:57 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਜਲਵੇ ਬਾਲੀਵੁੱਡ 'ਚ ਹੀ ਨਹੀਂ ਬਲਕਿ ਹਾਲੀਵੁੱਡ 'ਚ ਵੀ ਹਨ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਉਸ ਨਾਲ ਕੰਮ ਕਰਨ ਵਾਲੇ ਹਾਲੀਵੁੱਡ ਦੇ ਬਾਦਸ਼ਾਹ ਵਿਨ ਡੀਜ਼ਲ ਅਕਸਰ ਉਸ ਦੀ ਯਾਦ 'ਚ ਇਕੱਠਿਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਵੀ ਵਿਨ ਡੀਜ਼ਲ ਨੇ ਆਪਣੀ ਤੇ ਦੀਪਿਕਾ ਦੀ ਇੱਕ ਹੋਰ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ।

Punjabi Bollywood Tadka
ਦੱਸ ਦੇਈਏ ਕਿ ਦੀਪਿਕਾ ਕੁਝ ਮਹੀਨੇ ਪਹਿਲਾਂ ਦੀ ਹਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਸੀਰੀਜ਼ 'ਟ੍ਰਿਪਲ ਐਕਸ' ਦੇ ਨਵੇਂ ਭਾਗ 'ਚ ਵਿਨ ਡੀਜ਼ਲ ਨਾਲ ਮੁੱਖ ਭੂਮਿਕਾ 'ਚ ਸਨ। ਇਸ ਸੀਰੀਜ਼ ਦਾ ਨਾਂ 'ਟ੍ਰਿਪਲ ਐਕਸ : ਰਿਟਰਨ ਆਫ਼ ਜੈਂਡਰ ਕੇਜ' ਸੀ। ਇਸ ਫ਼ਿਲਮ 'ਚ ਦੀਪਿਕਾ ਦੇ ਕਿਰਦਾਰ ਦਾ ਇਸ ਗੱਲ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਮਰੀਕਾ 'ਚ ਜ਼ਾਰੀ ਕਰਨ ਤੋਂ ਪਹਿਲਾਂ ਹੀ ਇਸ ਫ਼ਿਲਮ ਨੂੰ ਭਾਰਤ 'ਚ ਰੀਲਿਜ਼ ਕਰ ਦਿੱਤਾ ਗਿਆ ਸੀ। ਦੀਪਿਕਾ ਤੇ ਵਿਨ ਡੀਜ਼ਲ ਦਰਮਿਆਨ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਾਫ਼ੀ ਨਜ਼ਦੀਕੀਆਂ ਹੋਣ ਦੀਆਂ ਖ਼ਬਰਾਂ ਵੀ ਆਈਆਂ ਸਨ। ਦੀਪਿਕਾ ਨੇ ਇੱਕ ਸਵਾਲ ਦੇ ਜਵਾਬ 'ਚ ਇਹ ਵੀ ਕਹਿ ਦਿੱਤਾ ਸੀ ਕਿ ਅਸੀਂ ਇੱਕ ਦੂਜੇ ਦੇ ਕਾਫੀ ਨੇੜੇ ਹਾਂ ਤੇ ਬਿਨਾਂ ਅੱਗ ਲੱਗੇ ਤਾਂ ਧੂਆਂ ਵੀ ਨਹੀਂ ਉੱਠਦਾ। ਇੰਨਾ ਹੀ ਨਹੀਂ ਵਿਨ ਡੀਜ਼ਲ ਨੇ ਵੀ ਕਿਹਾ ਸੀ ਕਿ ਉਹ ਵੀ ਭਾਰਤੀ ਫ਼ਿਲਮਾਂ 'ਚ ਕੰਮ ਕਰਨਾ ਚਾਹੇਗਾ ਪਰ ਜੇਕਰ ਦੀਪਿਕਾ ਵੀ ਉਸ ਨਾਲ ਕੰਮ ਕਰੇਗੀ ਤਾਂ ਹੀ।


Tags: Deepika Padukone Vin DieselxXx: Return Of Xander CageHollywood Celebrityਦੀਪਿਕਾ ਪਾਦੂਕੋਣਵਿਨ ਡੀਜ਼ਲ