FacebookTwitterg+Mail

ਸਲਮਾਨ ਸਮੇਤ ਦੀਪਿਕਾ ਇਨ੍ਹਾਂ ਸੁਪਰਸਟਾਰਾਂ ਦੇ ਵੀ ਪ੍ਰਪੋਜ਼ਲ ਨੂੰ ਚੁੱਕੀ ਹੈ ਠੁਕਰਾ

    1/9
05 January, 2017 11:22:51 AM
ਮੁੰਬਈ—ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। 5 ਜਨਵਰੀ, 1986 ਨੂੰ ਡੇਨਮਾਰਕ ਦੇ ਕੋਪੇਨਹੇਗਨ ਸ਼ਹਿਰ 'ਚ ਜਨਮੀ ਦੀਪਿਕਾ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ। ਫਿਲਮ 'ਕਾਕਟੇਲ', 'ਯੇ ਜਵਾਨੀ ਹੈ ਦੀਵਾਨੀ', ' ਚੇਨਈ ਐਕਸਪਰੈਸ, 'ਗੋਲੀਓ ਕੀ ਰਾਸਲੀਲਾ: ਰਾਮਲੀਲਾ', 'ਹੈਪੀ ਨਿਊ ਇਅਰ', 'ਪੀਕੂ', 'ਤਮਾਸ਼ਾ', 'ਬਾਜੀਰਾਵ ਮਸਤਾਨੀ' ਵਰਗੀਆਂ ਫਿਲਮਾਂ 'ਚ ਬਿਹਤਰੀਨ ਪੇਸ਼ਕਾਰੀ ਦੇ ਕੇ ਆਪਣੇ ਪ੍ਰਸੰਸ਼ਕਾਂ ਦੀ ਸਭ ਤੋਂ ਪਸੰਦੀਦਾ ਅਦਾਕਾਰਾ ਬਣੀ ਪਰ ਇਨ੍ਹਾਂ ਫਿਲਮਾਂ ਤੋਂ ਇਲਾਵਾ ਉਹ ਕਈ ਸੁਪਰਹਿੱਟ ਫਿਲਮਾਂ ਨੂੰ ਨਾ ਕਹਿ ਚੁੱਕੀ ਹੈ।
ਹਰ ਬਾਲੀਵੁੱਡ ਅਦਾਕਾਰਾ ਦਾ ਸੁਪਨਾ ਸਲਮਾਨ ਖ਼ਾਨ, ਆਮਿਰ ਖ਼ਾਨ ਅਤੇ ਸ਼ਾਹਰੁਖ ਖ਼ਾਨ ਵਰਗੇ ਸੁਪਰਸਟਾਰਜ਼ ਨਾਲ ਸਕ੍ਰੀਨ ਸ਼ੇਅਰ ਕੀਤੀ ਪਰ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਦੀਪਿਕਾ ਇਨ੍ਹਾਂ ਦਿਨਾਂ ਸੁਪਰਸਟਾਰਜ਼ ਦੀ ਬਲਾਕਬਾਸਟਰ ਫਿਲਮਾਂ ਨੂੰ ਠੁਕਰਾ ਚੁੱਕੀ ਹੈ। ਉਹ ਸਲਮਾਨ ਦੀ ਤਿੰਨ ਅਤੇ ਸ਼ਾਹਰੁਖ-ਆਮਿਰ ਨਾਲ ਇਕ-ਇਕ ਫਿਲਮਾਂ ਦੇ ਆਫਰ ਨੂੰ ਮਨਾ ਕਰ ਚੁੱਕੀ ਹੈ।
'ਸੁਲਤਾਨ'
♦ ਅਨੁਸ਼ਕਾ ਸ਼ਰਮਾ ਨੇ 'ਸੁਲਤਾਨ' 'ਚ ਆਰਫਾ ਦਾ ਕਿਰਦਾਰ ਨਿਭਾਇਆ ਸੀ। ਮਹਿਲਾ ਪਹਿਲਵਾਨ ਦਾ ਕਿਰਦਾਰ ਅਤੇ ਸਲਮਾਨ ਦੀ ਪਤਨੀ ਦੇ ਕਿਰਦਾਰ ਨੂੰ ਉਨ੍ਹਾਂ ਨੇ ਬਖੂਬੀ ਨਿਭਾਇਆ। ਪਹਿਲਾ ਇਹ ਕਿਰਦਾਰ ਦੀਪਿਕਾ ਨੇ ਨਿਭਾਉਣਾ ਸੀ।
'ਪ੍ਰੇਮ ਰਤਨ ਧਨ ਪਾਇਓ'
♦ ਸਲਮਾਨ ਦੀ ਫਿਲਮ 'ਪ੍ਰੇਮ ਰਤਨ ਧਨ ਪਾਇਓ' 'ਚ ਸੋਨਮ ਕਪੂਰ ਦਾ ਕਿਰਦਾਰ ਨਿਭਾਉਣ ਦੀ ਬਜਾਏ ਦੀਪਿਕਾ ਨੇ ਰਣਵੀਰ ਸਿੰਘ ਦੀ 'ਬਾਜੀਰਾਓ ਮਸਤਾਨੀ' ਕਰਨ ਦਾ ਫੈਸਲਾ ਕੀਤਾ ਸੀ। ਦੱਸਣਾ ਚਾਹੁੰਦੇ ਹਨ 'ਪ੍ਰੇਮ ਰਤਨ..' 'ਚ ਸੋਨਮ ਦੇ ਕਿਰਦਾਰ ਦਾ ਨਾਂ ਰਾਜਕੁਮਾਰੀ ਮੈਥਲੀ ਦੇਵੀ ਸੀ।
'ਕਿੱਕ'
♦ ਸਲਮਾਨ ਖ਼ਾਨ ਨਾਲ ਹਰ ਅਦਾਕਾਰਾਂ ਕੰਮ ਕਰਨਾ ਚਾਹੁੰਦੀ ਹੈ ਪਰ ਦੀਪਿਕਾ ਨੇ ਉਨ੍ਹਾਂ ਦੀਆਂ ਇਕ ਦੋ ਨਹੀਂ ਬਲਕਿ ਤਿੰਨ ਸੁਪਰਹਿੱਟ ਫਿਲਮਾਂ ਠੁਕਰਾਈਆਂ ਹਨ। 'ਕਿੱਕ' 'ਚ ਜੈਕਲੀਨ ਦੀ ਜਗ੍ਹਾ ਪਹਿਲਾ ਦੀਪਿਕਾ ਨੇ ਲੈਣੀ ਸੀ।
'ਧੂਮ-3'
♦ ਕੈਟਰੀਨਾ ਕੈਫ ਤੋਂ ਪਹਿਲਾ ਦੀਪਿਕਾ ਪਾਦੂਕੋਣ ਨੂੰ 'ਧੂਮ-3' ਆਫਰ ਕੀਤੀ ਗਈ ਹੈ ਪਰ ਬਿਜੀ ਸ਼ਡਿਊਲ ਕਰਕੇ ਉਸ ਨੇ ਆਮਿਰ ਦੀ ਫਿਲਮ 'ਚ ਕੰਮ ਨਹੀਂ ਕੀਤਾ।
'ਜਬ ਤਕ ਹੈ ਜਾਨ'
♦ ਯਸ਼ ਚੋਪੜਾ ਦੀ ਆਖਿਰੀ ਫਿਲਮ 'ਜਬ ਤੱਕ ਹੈ ਜਾਨ' 'ਚ ਕੈਟਰੀਨਾ ਕੈਫ ਤੋਂ ਪਹਿਲਾ ਇਹ ਕਿਰਦਾਰ ਦਾ ਦੀਪਿਕਾ ਨੂੰ ਆਫਰ ਮਿਲਿਆ ਪਰ ਉਸ ਨੇ ਕੁਝ ਕਾਰਨਾਂ ਕਰਕੇ ਮਨਾ ਕਰ ਦਿੱਤਾ ਸੀ।
'ਫਸਟ ਐਂਡ ਫਿਊਰਿਅਸ 7'
♦ ਦੀਪਿਕਾ ਪਾਦੂਕੋਣ ਨੇ ਹਾਲੀਵੁੱਡ ਫਿਲਮ 'ਫਸਟ ਐਂਡ ਫਿਉਰਿਅਸ 7' ਦੀ ਬਜਾਏ 'ਚੇਨਈ ਐਕਸਪਰੈਸ' 'ਚ ਕੰਮ ਕਰਨਾ ਪਸੰਦ ਕੀਤਾ। ਸ਼ਾਹਰੁਖ ਦੀ ਇਸ ਫਿਲਮ ਨੇ 384 ਕਰੋੜ ਦੀ ਕਮਾਈ ਕੀਤੀ ਸੀ।
'ਰਾਏ'
♦ ਮਿਊਜ਼ਿਕ 'ਤੇ ਬਣੀ ਫਿਲਮ 'ਰਾਏ' 'ਚ ਜੈਕਲੀਨ ਫਰਨਾਡੀਜ਼, ਅਰਜੁਨ ਰਾਮਪਾਲ ਅਤੇ ਰਣਬੀਰ ਕਪੂਰ ਨਾਲ ਰੋਮਾਂਸ ਕਰਦੀ ਦਿਖਾਈ ਦਿੱਤੀ। ਜੈਕਲੀਨ ਤੋਂ ਪਹਿਲਾ ਇਹ ਆਫਰ ਦੀਪਿਕਾ ਨੂੰ ਮਿਲਿਆ ਸੀ।

Tags: ਦੀਪਿਕਾ ਪਾਦੂਕੋਣਜਨਮਦਿਨਬਾਜੀਰਾਵ ਮਸਤਾਨੀDeepika Padukone birthdaybajirao Mastani