FacebookTwitterg+Mail

ਲੁਕਾ ਕੇ ਰੱਖਿਆ ਸੀ ਅਦਾਕਾਰਾ ਨੇ ਆਪਣੀ ਡਾਈਟ ਦਾ ਰਾਜ਼, ਹੁਣ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

demi lovato
17 June, 2018 11:12:36 AM

ਲਾਂਸ ਏਂਜਿਲਸ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਡੇਮੀ ਲੋਵਾਟੋ ਆਪਣੀ ਖੂਬਸੂਰਤੀ, ਅਦਾਕਾਰੀ ਤੇ ਸ਼ਾਨਦਾਰ ਗਾਇਕੀ ਨਾਲ ਆਪਣੀ ਸਿਹਤ ਲਈ ਵੀ ਜਾਣੀ ਜਾਂਦੀ ਹੈ। ਹਰ ਕੋਈ ਡੇਮੀ ਲੋਵਾਟੋ ਦੀ ਸਿਹਤ ਦਾ ਰਾਜ਼ ਜਾਣਨਾ ਚਾਹੁੰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਡੇਮੀ ਲੋਵਾਟੋ ਪਿਛਲੇ ਕਈ ਮਹੀਨਿਆਂ ਤੋਂ ਡਾਈਟ 'ਤੇ ਚੱਲ ਰਹੀ ਸੀ ਤੇ ਇਹ ਗੱਲ ਸਾਰਿਆਂ ਤੋਂ ਲੁਕਾ ਕੇ ਰੱਖੀ ਗਈ ਸੀ।
Punjabi Bollywood Tadka
ਜੀ ਹਾਂ, ਹਾਲ ਹੀ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਡੇਮੀ ਲੋਵਾਟੋ ਡਾਈਟਿੰਗ ਕਰ ਰਹੀ ਸੀ। ਇਹ ਰਾਜ਼ ਸਾਰਿਆਂ ਸਾਹਮਣੇ ਪੁਰੇ 5 ਮਹੀਨੇ ਬਾਅਦ ਖੁੱਲ੍ਹਿਆ ਹੈ। ਅਦਾਕਾਰਾ ਜਲਦ ਹੀ 25 ਸਾਲ ਦੀ ਹੋਣ ਵਾਲੀ ਹੈ ਤੇ ਇਸ ਉਮਰ 'ਚ ਵੀ ਉਹ ਕਾਫੀ ਜਵਾਨ ਹੈ।
Punjabi Bollywood Tadka
ਹਾਲ ਹੀ 'ਚ ਡੇਮੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਫਿੱਟ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕਾਫੀ ਬੋਲਡ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka
ਹਾਲ ਹੀ 'ਚ ਡੇਮੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ, ਕਈ ਵਾਰ ਉਹ ਕੁਝ ਲੋਕਾਂ ਨੂੰ ਦੇਖ ਕੇ ਸ਼ਰਮਿੰਦਾ ਮਹਿਸੂਸ ਕਰਦੀ ਹੈ ਪਰ ਫਿਰ ਉਹ ਅਜਿਹਾ ਸੋਚਦੀ ਹੈ ਤਿ ਉਹ ਖੁਦ ਤੋਂ ਖੁਸ਼ ਹੈ? ਕਿਉਂਕਿ ਇਹ ਉਸ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਅੱਗੇ ਅਦਾਕਾਰਾ ਨੇ ਕਿਹਾ, ਮੈਂ ਬੇਹੱਦ ਖੁਸ਼ ਹਾਂ ਕਿਉਂਕਿ ਮੇਰੇ ਫੈਨਜ਼ ਖੁਸ਼ ਹਨ।'' 
Punjabi Bollywood Tadka

Punjabi Bollywood Tadka

Punjabi Bollywood Tadka


Tags: Demi LovatoInstagramBold PicturesCamp RockAmerican Singer

Edited By

Sunita

Sunita is News Editor at Jagbani.