FacebookTwitterg+Mail

Birthday Spl : ਦੇਵ ਆਨੰਦ ਫਿਲਮਾਂ 'ਚ ਆਉਣ ਤੋਂ ਪਹਿਲਾਂ ਕਰਦੇ ਸਨ ਚਿੱਠੀਆਂ ਸੈਂਸਰ

dev anand
26 September, 2017 03:56:09 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਿਗਜ਼ ਅਭਿਨੇਤਾ ਦੇਵ ਆਨੰਦ ਦਾ ਜਨਮ 26 ਸਤੰਬਰ ,1923 ਨੂੰ ਪੰਜਾਬ ਦੇ ਗੁਰਦਾਸਪੁਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪਿਸ਼ੌਰੀ ਲਾਲ ਆਨੰਦ ਗੁਰਦਾਸਪੁਰ ਦੇ ਮੰਨੇ ਪ੍ਰਮੰਨੇ ਵਕੀਲ ਸਨ। ਉਨ੍ਹਾਂ ਦੀ ਸਕੂਲਿੰਗ ਡਲਹੌਜ਼ੀ ਵਿੱਚ ਹੋਈ ਜਦੋਂ ਕਿ ਲਾਹੌਰ ਤੋਂ ਉੁਨ੍ਹਾਂ ਨੇ ਇੰਗਲਿਸ਼ ਲਿਟਰੇਚਰ ਵਿੱਚ ਗ੍ਰੈਜੁਏਸ਼ਨ ਕੀਤੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇਵ ਆਨੰਦ ਨੇ ਮੁੰਬਈ ਜਾਣ ਦਾ ਫੈਸਲਾ ਕੀਤਾ ਅਤੇ ਉਹ 1940 ਦੇ ਦਹਾਕੇ ਵਿੱਚ ਮੁੰਬਈ ਆ ਗਏ। ਇੱਥੇ ਗੁਜਾਰਾ ਕਰਨ ਦੇ ਲਈ ਉਨ੍ਹਾਂ ਨੇ ਨੌਕਰੀ ਲੱਭੀ ਅਤੇ ਉਨ੍ਹਾਂ ਨੂੰ ਮਿਲਿਟਰੀ ਸੈਂਸਰ ਆਫਿਸ ਵਿੱਚ ਕਲਰਕ ਦੀ ਨੌਕਰੀ ਮਿਲ ਗਈ।

Punjabi Bollywood Tadka
ਇਸ ਨੌਕਰੀ ਦੀ ਖਾਸ ਗੱਲ ਸੀ ਕਿ ਉਨ੍ਹਾਂ ਨੇ ਸੈਨਿਕਾਂ ਦੇ ਚਿੱਠੀਆਂ ਨੂੰ ਪੜ੍ਹਨਾ ਹੁੰਦਾ ਸੀ। ਜੇਕਰ ਉਨ੍ਹਾਂ ਕੋਈ ਗੁਪਤ ਜਾਣਕਾਰੀ ਹੈ ਤਾਂ ਸੈਂਸਰ ਕਰਨਾ ਉਨ੍ਹਾਂ ਦੀ ਨੌਕਰੀ ਦਾ ਹਿੱਸਾ ਸੀ। ਉਨ੍ਹਾਂ ਨੇ ਕੁੱਝ ਸਮੇਂ ਤੱਕ ਇਸ ਨੌਕਰੀ ਨੂੰ ਕੀਤਾ। ਇਸ ਤੋਂ ਬਾਅਦ ਉਹ ਅਕਾਊਟਿੰਗ ਫਰਮ ਦੇ ਨਾਲ ਜੁੜ ਗਏ ਅਤੇ ਉਨ੍ਹਾਂ ਨੇ ਉੱਥੇ ਵੀ ਕਲਰਕ ਦੀ ਨੌਕਰੀ ਕੀਤੀ।ਦੇਵ ਆਨੰਦ ਨੂੰ ਅਦਾਕਾਰ ਬਣਨ ਦਾ ਸੌਂਕ ਅਸ਼ੋਕ ਕੁਮਾਰ ਨੂੰ ਦੇਖ ਕੇ ਪੈਦਾ ਹੋਇਆ।ਉਨ੍ਹਾਂ ਨੇ ਅਸ਼ੋਕ ਕੁਮਾਰ ਦੀ 'ਅਛੂਤ ਕੰਨਿਆ' ਅਤੇ 'ਕਿਸਮਤ' ਦੇਖੀ ਤਾਂ ਉਸ ਤੋਂ ਬਾਅਦ ਫੈਸਲਾ ਕਰ ਲਿਆ ਕਿ ਉਹ ਅਦਾਕਾਰ ਬਣਨਗੇ।

Punjabi Bollywood Tadka
ਇਸ ਤਰ੍ਹਾਂ ਐਕਟਿੰਗ ਵਿੱਚ ਜਾਣ ਦਾ ਉਨ੍ਹਾਂ ਨੇ ਮਨ ਬਣਾਇਆ ਤਾਂ ਉਹ ਪ੍ਰਭਾਸ ਫਿਲਮਜ਼ ਦੇ ਦਫਤਰ ਵਿੱਚ ਜ਼ਬਰਦਸਤੀ ਵੜ ਗਏ। ਉਹ ਸਟੂਡੀਓ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਸਫਲ ਰਹੇ।

Punjabi Bollywood Tadka
ਸਟੂਡੀਓ ਦੇ ਲੋਕਾਂ ਨੂੰ ਉਨ੍ਹਾਂ ਦੀ ਮੁਸਕਾਨ, ਅਦਾਕਾਰੀ ਅਤੇ ਆਤਮਵਿਸ਼ਵਾਸ ਬਹੁਤ ਪਸੰਦ ਆਇਆ ।ਇਸ ਤਰ੍ਹਾਂ 1946 ਵਿੱਚ ਉਨ੍ਹਾਂ ਨੂੰ ਪਹਿਲੀ ਡੈਬਿਊ ਫਿਲਮ 'ਹਮ ਏਕ ਹੈਂ' ਮਿਲੀ ਅਤੇ ਬਾਲੀਵੁੱਡ ਇੰਡਸਟਰੀ ਨੂੰ ਇੱਕ ਰੋਮਾਂਟਿਕ ਹੀਰੋ ਮਿਲ ਗਿਆ।

Punjabi Bollywood Tadka


Tags: Dev Anand Birthday Letter Hum Ek Hain Clerk Bollywood Actor