FacebookTwitterg+Mail

30 ਰੁਪਏ ਲੈ ਕੇ ਬਾਲੀਵੁੱਡ 'ਚ ਹੀਰੋ ਬਣਨ ਆਏ ਸਨ ਦੇਵ ਆਨੰਦ, ਹਾਰਟ ਅਟੈਕ ਨਾਲ ਹੋਈ ਸੀ ਮੌਤ

dev anand
03 December, 2017 05:55:55 PM

ਮੁੰਬਈ (ਬਿਊਰੋ)— ਅਭਿਨੇਤਾ ਦੇਵ ਆਨੰਦ ਦੀ ਅੱਜ 6ਵੀਂ ਬਰਸੀ ਹੈ। ਪੰਜਾਬ ਦੇ ਗੁਰਦਾਰਪੂਰ 'ਚ ਜਨਮੇ ਦੇਵ ਆਨੰਦ ਦੀ ਮੌਤ 3 ਦਸੰਬਰ, 2011 ਨੂੰ ਲੰਡਨ 'ਚ ਹਾਰਟ ਅਟੈਕ ਦੀ ਵਜ੍ਹਾ ਨਾਲ ਹੋਈ ਸੀ। ਉਝੰ ਤਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਸੁਣਨ ਨੂੰ ਮਿਲੇ ਹਨ ਪਰ ਅੱਜ ਵੀ ਕੁੱਝ ਕਿੱਸੇ ਹਨ ਜਿਨ੍ਹਾਂ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ। ਉਨ੍ਹਾਂ ਬਰਸੀ ਮੌਕੇ ਜਿੰਦਗੀ ਨਾਲ ਜੁੜੇ ਕਈ ਦਿਲਚਸਪ ਕਿੱਸੇ ਦੱਸਣ ਜਾ ਰਹੇ ਹਾਂ।

Punjabi Bollywood Tadka
ਗ੍ਰੈਜੂਏਟ ਕਰਨ ਤੋਂ ਬਾਅਦ ਦੇਵ ਆਨੰਦ ਅੱਗੇ ਪੜ੍ਹਨਾ ਚਾਹੁੰਦੇ ਸਨ ਪਰ ਪਿਤਾ ਨੇ ਉਨ੍ਹਾਂ ਨੂੰ ਅੱਗੇ ਪੜ੍ਹਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਪਿਤਾ ਨੇ ਕਿਹਾ ਸੀ ਕਿ ਜੇ ਉਹ ਅੱਗੇ ਪੜ੍ਹਨਾ ਚਾਹੁੰਦੇ ਹਨ ਤਾਂ ਨੌਕਰੀ ਦੀ ਤਲਾਸ਼ ਕਰ ਲੈਣ। ਫਿਰ ਇੱਥੋਂ ਉਨ੍ਹਾਂ ਦਾ ਬਾਲੀਵੁੱਡ ਸਫਰ ਸ਼ੁਰੂ ਹੁੰਦਾ ਹੈ। 1943 'ਚ ਉਹ ਮੁੰਬਈ ਪਹੁੰਚੇ, ਉਸ ਸਮੇਂ ਉਨ੍ਹਾਂ ਕੋਲ ਸਿਰਫ 30 ਰੁਪਏ ਸਨ ਅਤੇ ਰਹਿਣ ਲਈ ਕੋਈ ਠਿਕਾਣਾ ਨਹੀਂ ਸੀ। ਦੇਵ ਆਨੰਦ ਨੇ ਮੁੰਬਈ ਪਹੁੰਚੇ ਕੇ ਰੇਲਵੇ ਸਟੇਸ਼ਨ ਦੇ ਨੇੜੇ ਇਕ ਹੋਟਲ 'ਚ ਕਿਰਾਏ 'ਤੇ ਕਮਰਾ ਲਿਆ। ਉਸ ਕਮਰੇ 'ਚ ਉਨ੍ਹਾਂ ਨਾਲ ਤਿੰਨ ਲੋਕ ਹੋਰ ਵੀ ਰਹਿੰਦੇ ਹਨ, ਜੋ ਉਨ੍ਹਾਂ ਦੀ ਤਰ੍ਹਾਂ ਹੀ ਫਿਲਮ ਇੰਡਸਟਰੀ 'ਚ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੇ ਸਨ।

Punjabi Bollywood Tadka

ਦੇਵ ਆਨੰਦ ਦਾ ਅਸਲ ਨਾਂ ਧਰਮਦੇਵ ਪਿਸ਼ੋਰੀਮਲ ਆਨੰਦ ਹੈ। ਦੇਵ ਆਨੰਦ ਦੇ ਦੋ ਭਰਾ ਸਨ ਚੇਤਨ ਆਨੰਦ ਤੇ ਵਿਜੇ ਆਨੰਦ ਅਤੇ ਇਕ ਭੈਣ ਸੀ ਸ਼ੀਲ ਕਾਂਤਾ। ਸ਼ੀਲ ਕਾਂਤਾ ਜਰਨਲਿਸਟ ਸੀ। ਉਨ੍ਹਾਂ ਦਾ ਵਿਆਹ ਡਾ. ਕੁਲਭੁਸ਼ਣ ਕਪੂਰ ਨਾਲ ਹੋਇਆ ਸੀ। ਉਨ੍ਹਾਂ ਦਾ ਇਕ ਬੇਟਾ ਸ਼ੇਖਰ ਕਪੂਰ ਹੈ, ਜੋ ਨਿਰਦੇਸ਼ਕ ਹੈ ਅਤੇ ਦੋ ਬੇਟੀਆਂ ਨੀਲੂ ਅਤੇ ਅਰੁਣਾ ਹੈ। ਨੀਲੂ ਦਾ ਵਿਆਹ ਅਭਿਨੇਤਾ ਨਵੀਨ ਨਿਸ਼ਵਲ ਨਾਲ ਹੋਇਆ ਅਤੇ ਅਰੁਣਾ ਦਾ ਵਿਆਹ ਪ੍ਰਰੀਕਸ਼ਿਤ ਸਹਾਨੀ ਨਾਲ ਹੋਇਆ।

Punjabi Bollywood Tadka


Tags: Dev Anand Death Anniversary Heart Attack Gurdaspur Hotel Bollywood Actor