FacebookTwitterg+Mail

ਬਾਫਟਾ 'ਚ ਚਮਕਿਆ ਦੇਵ ਪਟੇਲ, 'ਲਾ ਲਾ ਲੈਂਡ' ਨੇ ਇਹ 5 ਐਵਾਰਡਜ਼ ਕੀਤੇ ਆਪਣੇ ਨਾਂ!

dev patel
13 February, 2017 01:41:36 PM
ਲੰਡਨ— ਲੰਡਨ ਦੇ ਰਾਇਲ ਐਲਬਰਟ 'ਚ ਹੋਏ 70ਵੇਂ ਬ੍ਰਿਟਿਸ਼ ਐਕਡਮੀ ਫਿਲਮ ਐਂਡ ਟੇਲੀਵਿਜ਼ਨ (ਬਾਫਟਾ) 'ਚ ਨਿਰਦੇਸ਼ਕ ਡੈਮਿਅਨ ਚੇਜਲ ਦੀ ਮਿਊਜ਼ਿਕ ਮੂਵੀ 'ਲਾ ਲਾ ਲੈਂਡ' ਨੇ 5 ਐਵਾਰਡਸ ਆਪਣੇ ਨਾਂ ਕੀਤੇ। ਬ੍ਰਿਟਿਸ਼-ਇੰਡੀਅਨ ਅਭਿਨੇਤਾ ਦੇਵ ਪਟੇਲ ਨੇ ਫਿਲਮ 'ਲਾਇਨ' ਲਈ ਬੈਸਟ ਸਪੋਰਟਿੰਗ ਅਭਿਨੇਤਾ ਕੈਟਾਗਰੀ ਦਾ ਐਵਾਰਡ ਆਪਣੇ ਨਾਂ ਕੀਤਾ। ਪਟੇਲ ਨੇ ਐਵਾਰਡ ਜਿੱਤਣ ਦੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, 'ਅਦਭੁਤ, ਅਜਿਹਾ ਹੋ ਗਿਆ।'' ਦੇਵ ਨੇ ਕਿਹਾ, ''ਇਹ ਫਿਲਮ ਉਸ ਪਿਆਰ ਦੇ ਬਾਰੇ ਹੈ, ਜੋ 'ਬਾਰਡਰ', 'ਨਸਲਾਂ', 'ਰੰਗਾਂ' ਅਤੇ ਸਾਰੇ ਤਰ੍ਹਾਂ ਦੀਆਂ ਸੀਮਾਵਾਂ 'ਤੇ ਪਰੇ ਹੈ।''
ਇਨ੍ਹਾਂ ਕੈਟਾਗਰੀਆਂ ਕਾਰਨ ਜਿੱਤੀ 'ਲਾ ਲਾ ਲੈਂਡ'...
'ਲਾ ਲਾ ਲੈਂਡ' ਨੂੰ ਬਾਫਟਾ ਦੇ ਲਈ 11 ਕੈਟਾਗਰੀ 'ਚ ਨੌਮੀਨੇਸ਼ਨ ਮਿਲਿਆ ਸੀ, ਜਿਨ੍ਹਾਂ 'ਚੋਂ ਉਸ ਨੇ 5 ਐਵਾਰਡਜ਼ ਜਿੱਤੇ ਹਨ। ਫਿਲਮ ਨੂੰ ਬੈਸਟ ਐਕਟਰ ਲਈ ਐਮਾ ਸਟੋਨ, ਬੈਸਟ ਨਿਰਦੇਸ਼ਨ ਲਈ ਡੈਮਿਅਨ ਚੇਜਲ ਤੋਂ ਇਲਾਵਾ ਬੈਸਟ ਮਿਊਜ਼ਿਕ, ਸਿਨੇਮੇਟਾਗ੍ਰਾਫੀ ਅਤੇ ਬੈਸਟ ਕੈਟਾਗਰੀ ਦੇ ਐਵਾਰਡ ਮਿਲੇ। ਹੁਣ ਇਹ ਫਿਲਮ ਆਸਕਰ ਐਵਾਰਡ 'ਚ ਵੀ ਧੂਮ ਮਚਾਉਣਾ ਚਾਹੁੰਦੀ ਹੈ। ਆਸਕਰ ਲਈ ਇਸ ਫਿਲਮ ਨੂੰ 14 ਕੈਟਾਗਰੀ 'ਚ ਨੌਮੀਨੇਸ਼ਨ ਮਿਲਿਆ ਹੈ। ਇਸ ਤੋਂ ਪਹਿਲਾਂ 'ਫਿਲਮ ਗੋਲਡਨ ਐਵਾਰਡ' 'ਚ ਕੈਟਾਗਰੀ 'ਚ ਜਿੱਤ ਹਾਸਲ ਕਰ ਚੁੱਕੀ ਸੀ।
ਇਨ੍ਹਾਂ ਨੂੰ ਮਿਲੇ ਬਾਫਟਾ ਐਵਾਰਡਜ਼...
ਵੇਟਰਨ ਨਿਰਦੇਸ਼ਕ ਕੇਨ ਲੋਚ ਦੀ 'ਆਈ ਡੈਨਿਅਲ ਬਲੈਕ' ਨੂੰ ਆਊਟਸਟੈਂਡਿੰਗ ਬ੍ਰਿਟਿਸ਼ ਫਿਲਮ ਲਈ ਐਵਾਰਡ ਮਿਲਿਆ। ਕੇਸੀ ਅਫਲੇਕ ਨੂੰ ਫਿਲਮ 'ਮੈਨਚੇਸਟਰ ਬਾਏ ਦਿ ਸੀ' ਲਈ ਬੈਸਟ ਐਕਟਰ, ਜਦੋਂਕਿ ਨਿਰਦੇਸ਼ਕ ਕੀਨਥ ਲੋਨੇਗਰਨ ਨੂੰ ਬੈਸਟ ਔਰਿਜਿਨਲ ਸਕ੍ਰੀਨਪਲੇਅ ਲਈ ਐਵਾਰਡ ਦਿੱਤਾ ਗਿਆ। ਵੋਇਲਾ ਡੈਵਿਸ ਨੂੰ ਫਿਲਮ 'ਫੇਂਸੇਸ' ਲਈ ਬੈਸਟ ਸਪੋਰਟਿੰਗ ਐਕਟਰ ਦਾ ਐਵਾਰਡ ਮਿਲਿਆ।
ਤਾੜੀਆਂ ਨਾਲ ਹੋਇਆ ਦੇਵ ਪਟੇਲ ਦਾ ਸਵਾਗਤ...
26 ਸਾਲ ਦੇ ਪਟੇਲ ਨੂੰ 'ਲਾਇਨ' ਲਈ ਬੈਸਟ ਸਪੋਰਟਿੰਗ ਐਕਟਰ ਦੇ ਐਵਾਡਰ ਅਨਾਉਂਸ ਹੁੰਦੇ ਹੀ ਲੋਕਾਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। 'ਲਾਇਨ' ਇਕ ਅਜਿਹੇ ਵਿਅਕਤੀ ਕਹਾਣੀ ਹੈ, ਜਿਸ ਨੂੰ ਬਚਪਨ 'ਚ ਗੋਦ ਲਿਆ ਗਿਆ ਸੀ ਅਤੇ ਉਹ ਗੂਗਲ ਨਕਸ਼ਿਆਂ ਦੇ ਜਰੀਏ ਭਾਰਤ 'ਚ ਆਪਣੇ ਪਰਿਵਾਰ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ।

Tags: Dev Patel70th British Academy Film AwardsLionLa La Land5 Awardsਦੇਵ ਪਟੇਲਬਾਫਟਾ