FacebookTwitterg+Mail

ਮੈਨੂੰ 'ਲਾਇਨ' 'ਚ ਆਪਣੇ ਕਿਰਦਾਰ ਲਈ ਕਾਫੀ ਮਿਹਨਤ ਕਰਨੀ ਪਈ : ਦੇਵ ਪਟੇਲ

    1/5
25 February, 2017 02:02:14 PM
ਲਾਸ ਏਂਜਲਸ— ਦੇਵ ਪਟੇਲ ਨੂੰ ਲੱਗਦਾ ਹੈ ਕਿ ਦਰਸ਼ਕ ਉਨ੍ਹਾਂ ਨੂੰ ਸਿਰਫ ਭਾਰਤੀ ਮੂਲ ਦੇ ਕਿਰਦਾਰ ਨਿਭਾਉਂਦਾ ਦੇਖ ਨਾਰਾਜ਼ ਹੋ ਗਏ ਹਨ ਪਰ ਉਨ੍ਹਾਂ ਲਈ ਫਿਲਮ 'ਲਾਇਨ' ਵਿਚ ਆਪਣਾ ਕਿਰਦਾਰ ਨਿਭਾਉਣਾ ਸੌਖਾਲਾ ਨਹੀਂ ਸੀ। ਸਾਰੂ ਬ੍ਰਾਇਰਲੀ ਦਾ ਕਿਰਦਾਰ ਨਿਭਾਉਣ ਵਾਲੇ 26 ਸਾਲਾ ਅਦਾਕਾਰ ਨੇ 'ਵੈਰਾਇਟੀ' ਨੂੰ ਕਿਹਾ ਕਿ ਵੰਨ-ਸੁਵੰਨਤਾ ਦੋ ਧਾਰੀ ਤਲਵਾਰ ਵਰਗੀ ਹੁੰਦੀ ਹੈ। ਫਿਲਮ ਵਿਚ ਉਸਦਾ ਕਿਰਦਾਰ ਇਕ ਅਜਿਹੇ ਭਾਰਤੀ ਦਾ ਹੈ, ਜਿਸ ਨੂੰ ਇਕ ਆਸਟ੍ਰੇਲੀਆਈ ਪਰਿਵਾਰ ਗੋਦ ਲੈਂਦਾ ਹੈ। ਫਿਲਮ ਦਾ ਨਿਰਦੇਸ਼ਨ ਗਾਰਥ ਡੇਵਿਸ ਨੇ ਕੀਤਾ ਹੈ। ਦੇਵ ਨੇ ਕਿਹਾ ਕਿ ਮੈਂ 'ਲਾਇਨ' ਨੂੰ ਲੈ ਕੇ ਕਾਫੀ ਸਪੱਸ਼ਟ ਸੀ, ਇਸ ਲਈ ਮੈਨੂੰ ਇਸ ਲਈ ਕਾਫੀ ਮਿਹਨਤ ਕਰਨੀ ਪਈ। ਮੈਂ ਬਸ ਚਾਹੁੰਦਾ ਹਾਂ ਕਿ ਲੋਕ ਇਸਦੀ ਮੇਰੇ ਪਹਿਲਾਂ ਨਿਭਾਏ ਹੋਏ ਕਿਰਦਾਰਾਂ ਨਾਲ ਤੁਲਨਾ ਨਾ ਕਰਨ। ਇਸ ਲਈ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ।
ਦੱਸ ਦਈਏ ਕਿ ਬ੍ਰਿਟਿਸ਼-ਇੰਡੀਅਨ ਅਭਿਨੇਤਾ ਦੇਵ ਪਟੇਲ ਨੂੰ ਫਿਲਮ 'ਲਾਇਨ' ਲਈ ਬੈਸਟ ਸਪੋਰਟਿੰਗ ਅਭਿਨੇਤਾ ਕੈਟਾਗਰੀ ਦਾ ਐਵਾਰਡ ਮਿਲਿਆ ਹੈ। ਪਟੇਲ ਨੇ ਐਵਾਰਡ ਜਿੱਤਣ ਦੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, 'ਅਦਭੁਤ, ਅਜਿਹਾ ਹੋ ਗਿਆ।'' ਦੇਵ ਨੇ ਕਿਹਾ, ''ਇਹ ਫਿਲਮ ਉਸ ਪਿਆਰ ਦੇ ਬਾਰੇ ਹੈ, ਜੋ 'ਬਾਰਡਰ', 'ਨਸਲਾਂ', 'ਰੰਗਾਂ' ਅਤੇ ਸਾਰੇ ਤਰ੍ਹਾਂ ਦੀਆਂ ਸੀਮਾਵਾਂ 'ਤੇ ਪਰੇ ਹੈ।''

Tags: Dev Patel lion Indian originਲਾਇਨਦੇਵ ਪਟੇਲ

About The Author

Anuradha Sharma

Anuradha Sharma is News Editor at Jagbani.