FacebookTwitterg+Mail

ਹਿਤੇਨ ਨੂੰ ਮਿਲਣ ਪਹੁੰਚੇ ਵਿਕਾਸ, ਦੋਸਤੀ ਨੂੰ ਦਿੱਤਾ ਖਾਸ ਨਾਮ

development to meet hiten a special name given to friendship
08 February, 2018 02:58:59 PM

ਨਵੀਂ ਦਿੱਲੀ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ ਸੀਜ਼ਨ 11' ਦੇ ਖਤਮ ਹੋਣ ਦੇ ਬਾਅਦ ਐਕਸ ਮੁਕਾਬਲੇਬਾਜ਼ ਲਗਾਤਾਰ ਪਾਰਟੀ ਕਰਦੇ ਹੋਏ ਨਜ਼ਰ ਆਉਂਦੇ ਹਨ ਪਰ ਸੀਜ਼ਨ 11 ਦੇ ਸਭ ਤੋਂ ਵਧੀਆਂ ਮੁਕਾਬਲੇਬਾਜ਼ ਦਾ ਖਿਤਾਬ ਹਾਸਲ ਕਰਨ ਵਾਲੇ ਹਿਤੇਨ ਤੇਜ਼ਵਾਨੀ ਨੇ ਇਨ੍ਹਾਂ ਪਾਰਟੀਆਂ ਤੋਂ ਦੂਰੀ ਬਣਾਈ ਹੋਈ ਸੀ।

Punjabi Bollywood Tadka
'ਬਿੱਗ ਬੌਸ 11' ਤੋਂ ਬਾਹਰ ਹੋਣ ਦੇ ਬਾਅਦ ਹਿਤੇਨ ਤੇਜ਼ਵਾਨੀ ਪਹਿਲੀ ਵਾਰ ਕਿਸੇ ਕੰਟੈਸਟੇਂਟ ਨਾਲ ਮਿਲਣ ਪਹੁੰਚੇ। ਵਿਕਾਸ ਗੁਪਤਾ ਅਤੇ ਹਿਤੇਨ ਤੇਜ਼ਵਾਨੀ ਨੇ ਆਪਣੀ ਮੁਲਾਕਾਤ ਦੀ ਤਸਵੀਰ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। 'ਬਿੱਗ ਬੌਸ 11' ਦੇ ਦੌਰਾਨ ਹਿਤੇਨ ਤੇਜ਼ਵਾਨੀ ਅਤੇ ਵਿਕਾਸ ਗੁਪਤਾ ਵਿਚ ਚੰਗੀ ਦੋਸਤੀ ਦੇਖਣ ਨੂੰ ਮਿਲੀ। ਇਸ ਮੁਲਾਕਾਤ 'ਚ ਵੀ ਦੋਵਾਂ ਨੇ ਆਪਣੀ ਦੋਸਤੀ ਨੂੰ 'ਛੋਲੇ' ਦੇ 'ਜੈ-ਵੀਰੂ' ਦਾ ਨਾਮ ਦਿੱਤਾ ਹੈ।

Punjabi Bollywood Tadka
ਦੱਸ ਦੇਈਏ ਕਿ ਹਿਤੇਨ ਤੇਜ਼ਵਾਨੀ ਜਲਦ ਹੀ ਨਵੀਂ ਬੇਬ ਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ। ਵਿਕਾਸ ਗੁਪਤਾ ਅਤੇ ਹਿਤੇਨ ਦੀ ਦੋਸਤੀ ਨੂੰ ਦੇਖ ਕੇ ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਜਲਦ ਹੀ ਦੋਵੇਂ ਇਕੱਠੇ ਕਿਸੇ ਪ੍ਰਾਜੈਕਟ 'ਚ ਕੰਮ ਕਰਦੇ ਹੋਏ ਨਜ਼ਰ ਆਉਣਗੇ।
Punjabi Bollywood Tadka
'ਬਿੱਗ ਬੌਸ' ਦੇ ਘਰ 'ਚ ਵਿਕਾਸ ਗੁਪਤਾ ਅਤੇ ਹਿਤੇਨ ਤੇਜ਼ਵਾਨੀ ਹਰ ਸਮੇਂ ਇਕ-ਦੂਜੇ ਦਾ ਸਾਥ ਦਿੰਦੇ ਸੀ। ਜਦੋਂ ਹਿਤੇਨ ਦੇ ਬੇਘਰ ਹੋਣ ਦਾ ਸਮਾਂ ਸੀ ਉਦੋਂ ਵਿਕਾਸ ਗੁਪਤਾ ਨੇ ਪ੍ਰਿਆਂਕ ਗੁਪਤਾ ਦੀ ਬਜਾਏ ਉਨ੍ਹਾਂ ਦਾ ਹੀ ਸਾਥ ਦਿੱਤਾ ਸੀ।


Tags: Vikas GuptaHiten TejwaniBig Boss Season 11Instagramਵਿਕਾਸ ਗੁਪਤਾਹਿਤੇਨ ਤੇਜ਼ਵਾਨੀ ਬਿੱਗ ਬੌਸ ਸੀਜ਼ਨ 11 ਇੰਸਟਾਗ੍ਰਾਮ

Edited By

Neha Meniya

Neha Meniya is News Editor at Jagbani.