FacebookTwitterg+Mail

'ਗੋਪੀ ਬਹੂ' ਹਸਪਤਾਲ 'ਚ ਦਾਖਲ, ਹੋਈ ਰੀੜ੍ਹ ਦੀ ਹੱਡੀ ਦੀ ਸਰਜਰੀ

devoleena bhattacharjee backbone surgery
27 June, 2017 06:21:35 PM

ਮੁੰਬਈ— ਹਾਲ ਹੀ 'ਚ ਖਬਰ ਆਈ ਸੀ ਕਿ ਸੀਰੀਅਲ 'ਸਾਥ ਨਿਭਾਨਾ ਸਾਥੀਆ' 7 ਸਾਲ ਬਾਅਦ ਬੰਦ ਹੋਣ ਵਾਲਾ ਹੈ ਤੇ ਹੁਣ ਗੋਪੀ ਬਹੂ ਦੇ ਫੈਨਜ਼ ਲਈ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਗੋਪੀ ਬਹੂ ਯਾਨੀ ਦੇਵੋਲੀਨਾ ਭੱਟਾਚਾਰੀਆ ਦੀ ਅੱਜ ਰੀੜ੍ਹ ਦੀ ਹੱਡੀ ਦੀ ਸਰਜਰੀ ਹੋਈ ਹੈ। ਉਹ ਨਾਨਾਵਤੀ ਹਸਪਤਾਲ 'ਚ ਦਾਖਲ ਹੈ। ਉਸ ਨੂੰ ਕੱਲ ਅਚਾਨਕ ਬਹੁਤ ਤੇਜ਼ ਦਰਦ ਹੋਈ। ਉਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਜਦੋਂ ਇਸ ਬਾਰੇ 'ਸਾਥ ਨਿਭਾਨਾ ਸਾਥੀਆ' ਦੀ ਪ੍ਰੋਡਿਊਸਰ ਰਸ਼ਮੀ ਸ਼ਰਮਾ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਮੈਂ ਅਜੇ ਮੀਟਿੰਗ 'ਚ ਬਿਜ਼ੀ ਹਾਂ। ਤੁਸੀਂ ਮੇਰੇ ਅਸਿਸਟੈਂਟ ਨਾਲ ਗੱਲ ਕਰੋ।' ਹਾਲਾਂਕਿ ਨਾਨਾਵਤੀ ਹਸਪਤਾਲ ਦੇ ਇਕ ਸੂਤਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਤੇ ਕਿਹਾ, 'ਹਾਂ, ਦੇਵੋਲੀਨਾ ਦੀ ਅੱਜ ਸਰਜਰੀ ਹੋਈ ਹੈ। ਹੁਣ ਉਹ ਵਧੀਆ ਮਹਿਸੂਸ ਕਰ ਰਹੀ ਹੈ। ਉਸ ਨੂੰ ਲਗਭਗ ਇਕ ਹਫਤਾ ਹਸਪਤਾਲ 'ਚ ਰਹਿਣਾ ਪਵੇਗਾ।'
ਦੱਸਣਯੋਗ ਹੈ ਕਿ 'ਸਾਥ ਨਿਭਾਨਾ ਸਾਥੀਆ' 'ਚ ਹੁਣ ਤਕ 3 ਮੇਜਰ ਲੀਪ ਆ ਚੁੱਕੇ ਹਨ। ਸ਼ੋਅ ਨੂੰ ਹੁਣ ਮਨਚਾਹੀ ਟੀ. ਆਰ. ਪੀ. ਨਹੀਂ ਮਿਲ ਰਹੀ ਸੀ, ਜਿਸ ਦੇ ਕਾਰਨ ਪ੍ਰੋਡਿਊਸਰਾਂ ਨੇ ਸ਼ੋਅ ਨੂੰ ਬੰਦ ਕਰਨ ਦਾ ਫੈਸਲਾ ਲਿਆ। ਇਸ ਦੀ ਜਗ੍ਹਾ 'ਤੂ ਸੂਰਜ ਮੈਂ ਸਾਂਝ ਪਿਆਜੀ' ਲਵੇਗਾ, ਜਿਹੜਾ ਹੁਣ ਤਕ ਦੁਪਹਿਰ ਵੇਲੇ ਆਉਂਦਾ ਸੀ।


Tags: Devoleena Bhattacharjee Backbone Surgery Saath Nibhana Saathiya Gopi Bahu