FacebookTwitterg+Mail

'ਧੜਕ' ਦੇ ਨਵੇਂ ਪੋਸਟਰ ਨਾਲ ਆਈ ਬੁਰੀ ਖਬਰ, ਸ਼੍ਰੀਦੇਵੀ ਦੀ ਧੀ ਨੂੰ ਲੱਗ ਸਕਦੈ ਝੱਟਕਾ

dhadak
20 January, 2018 01:31:55 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਸ਼੍ਰੀਦੇਵੀ ਦੀ ਧੀ ਜਾਹਨਵੀ ਕਪੂਰ ਲਈ ਬੁਰੀ ਖਬਰ ਹੈ। ਇਹ ਖਬਰ ਸੁਣ ਕੇ ਨਾ ਸਿਰਫ ਜਾਹਨਵੀ ਬਲਕਿ ਕਪੂਰ ਖਾਨਦਾਨ ਨੂੰ ਵੀ ਵੱਡਾ ਝੱਟਕਾ ਲੱਗ ਸਕਦਾ ਹੈ। ਖਬਰਾਂ ਦੀਆਂ ਮੰਨੀਏ ਤਾਂ ਉਨ੍ਹਾਂ ਦੀ ਪਹਿਲੀ ਫਿਲਮ 'ਧੜਕ' ਦੀ ਰਿਲੀਜ਼ਿੰਗ ਡੇਟ ਅੱਗੇ ਵਧ ਗਈ ਹੈ।

Punjabi Bollywood Tadka


ਇਸ ਫਿਲਮ 'ਚ ਜਾਹਨਵੀ ਨਾਲ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਮੁੱਖ ਭੂਮਿਕਾ 'ਚ ਹਨ। ਪਹਿਲਾਂ ਇਹ ਫਿਲਮ 6 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਤਾਰੀਕ 'ਚ ਵੱਡਾ ਫੇਰਦਬਲ ਕੀਤਾ ਹੈ। ਹੁਣ ਇਹ 20 ਜੁਲਾਈ 2018 ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ।

Punjabi Bollywood Tadka


ਇਸ ਖਬਰ ਨਾਲ ਜਿੱਥੇ ਇਕ ਪਾਸੇ ਇਨ੍ਹਾਂ ਦੋਵਾਂ ਦੇ ਫੈਨਸ ਨੂੰ ਵੱਡਾ ਝੱਟਕਾ ਲੱਗਾ ਹੈ ਤਾਂ ਉਥੇ ਹੀ ਇਸ ਫਿਲਮ ਦਾ ਇਕ ਹੋਰ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਜਿਸ 'ਚ ਇਹ ਦੋਵੇਂ ਇਕ-ਦੂੱਜੇ ਦੀਆਂ ਬਾਹਾਂ 'ਚ ਖੋਏ ਹੋਏ ਦਿਖਾਈ ਦੇ ਰਹੇ ਹਨ। ਇਸ ਫਿਲਮ ਦਾ ਨਵਾਂ ਪੋਸਟਰ ਧਰਮਾ ਪ੍ਰੋਡਕਸ਼ਨ ਦੇ ਸੀ. ਈ. ਓ. ਅਪੂਰਵਾ ਮੇਹਿਤਾ ਨੇ ਟਵਿਟਰ 'ਤੇ ਜਾਰੀ ਕੀਤਾ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ,'' 6 ਮਹੀਨੇ ਬਚੇ ਹਨ 'ਧੜਕ' ਫਿਲਮ ਨੂੰ.. ਇਨ੍ਹਾਂ ਦੋ ਨਵੇਂ ਲੋਕਾਂ ਨਾਲ ਮਿਲੋ..।'

Punjabi Bollywood Tadka
ਤੁਹਾਨੂੰ ਦੱਸ ਦਈਏ ਜਾਹਨਵੀ ਅਤੇ ਈਸ਼ਾਨ ਇਸ ਫਿਲਮ ਨਾਲ ਇਕੱਠੇ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਇਨ੍ਹਾਂ ਦੋਵਾਂ ਦੀ ਕੈਮਿਸਟਰੀ ਨਾ ਸਿਰਫ ਪੋਸਟਰ 'ਤੇ ਸਗੋਂ ਅਸਲ ਜ਼ਿੰਦਗੀ 'ਚ ਵੀ ਕਾਫੀ ਸੁੱਰਖੀਆਂ ਬਟੋਰ ਰਹੀ ਹੈ। ਇੱਥੋ ਤੱਕ ਕਿ ਇਨ੍ਹਾਂ ਦੋਵਾਂ ਦੇ ਲਿੰਕ ਅਪ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।

Punjabi Bollywood Tadka


Tags: DhadakJanhviShashank KhaitanIshaanSrideviShahid Kapoor ਸ਼੍ਰੀਦੇਵੀਜਾਹਨਵੀ

Edited By

Manju

Manju is News Editor at Jagbani.