FacebookTwitterg+Mail

'ਧੜਕ' ਦਾ ਟਰੇਲਰ ਰਿਲੀਜ਼, ਰਾਜਸਥਾਨੀ ਰੰਗ 'ਚ ਨਜ਼ਰ ਆਏ ਈਸ਼ਾਨ-ਜਾਨਹਵੀ (ਵੀਡੀਓ)

dhadak
11 June, 2018 01:07:32 PM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ 'ਧੜਕ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ 'ਚ ਜਾਹਨਵੀ ਅਤੇ ਈਸ਼ਾਨ ਦੀ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਫਿਲਮ ਦੀ ਕਹਾਣੀ ਰਾਜਸਥਾਨ ਦੀ ਪਿੱਠਭੂਮੀ 'ਤੇ ਆਧਾਰਿਤ ਹੈ। ਉੱਥੇ ਹੀ ਫਿਲਮ 'ਚ ਦੋਵੇਂ ਰਾਜਸਥਾਨੀ ਭਾਸ਼ਾ ਬੋਲਦੇ ਨਜ਼ਰ ਆ ਰਹੇ ਹਨ। ਉਝੰ ਤਾਂ ਟਰੇਲਰ ਦੇਖਣ ਤੋਂ ਬਾਅਦ ਫਿਲਮ ਦੀ ਕਹਾਣੀ ਸਮਝ ਆ ਜਾਂਦੀ ਹੈ। ਇਸ ਫਿਲਮ ਦੋ ਕਾਲਜ ਸਟੂਡੈਂਟ ਦੀ ਲਵ ਸਟੋਰੀ ਦਿਖਾਈ ਗਈ ਹੈ, ਜਿਨ੍ਹਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਲੜਕੀ ਦੇ ਪਰਿਵਾਰ ਵਾਲੇ ਇਸ ਪਿਆਰ ਦੇ ਖਿਲਾਫ ਹੁੰਦੇ ਹਨ। ਫਿਲਮ 'ਚ ਆਸ਼ੁਤੋਸ਼ ਰਾਣਾ ਇਕ ਨੇਤਾ ਦੇ ਕਿਰਦਾਰ 'ਚ ਹਨ ਜਿਸ ਦੀ ਬੇਟੀ ਜਾਨਹਵੀ ਕਪੂਰ ਹੈ। ਪਰਿਵਾਰ ਦੀ ਸਹਿਮਤੀ ਖਿਲਾਫ ਦੋਵੇਂ ਘਰੋਂ ਭੱਜ ਜਾਂਦੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਦੀ ਝਲਕ ਤੁਸੀਂ ਫਿਲਮ ਦੇ ਟਰੇਲਰ 'ਚ ਸਾਫ ਦੇਖ ਸਕਦੇ ਹੋ।

ਦੱਸਣਯੋਗ ਹੈ ਕਿ ਫਿਲਮ 'ਧੜਕ' ਦਾ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਕਰ ਰਹੇ ਹਨ, ਉੱਥੇ ਹੀ ਫਿਲਮ ਨੂੰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਪ੍ਰੋਡਿਊਸ ਕੀਤਾ ਗਿਆ ਹੈ। ਬੀਤੇ ਦਿਨੀਂ ਫਿਲਮ ਸੈੱਟ ਤੋਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਜਾਨਹਵੀ-ਈਸ਼ਾਨ ਦੀ ਝਲਕ ਦੇਖਣ ਨੂੰ ਮਿਲੀ ਸੀ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਹਨ। ਇਸ ਤੋਂ ਇਲਾਵਾ ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Janhvi Kapoor Ishaan Khattar Dhadak Karan Johar Trailer Bollywood Actor

Edited By

Kapil Kumar

Kapil Kumar is News Editor at Jagbani.