FacebookTwitterg+Mail

'ਧਨ ਧਨਾ ਧਨ' : ਸੁਨੀਲ-ਸ਼ਿਲਪਾ ਦੇ ਨਾਗਿਨ ਡਾਂਸ ਦੀ ਵੀਡੀਓ ਵਾਇਰਲ

dhan dhana dhan
21 May, 2018 12:19:16 PM

ਮੁੰਬਈ (ਬਿਊਰੋ)— ਕ੍ਰਿਕੇਟ ਕਾਮੇਡੀ ਸ਼ੋਅ 'ਜਿਓ ਧਨ ਧਨਾ ਧਨ' ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਜਿਸ ਦੀ ਵਜ੍ਹਾ ਸੁਨੀਲ ਗਰੋਵਰ ਅਤੇ ਸ਼ਿਲਪਾ ਸ਼ਿੰਦੇ ਦੀ ਮਜ਼ੇਦਾਰ ਕੈਮਿਸਟਰੀ ਹੈ। ਅਕਸਰ ਸ਼ੋਅ 'ਚ ਦੋਹਾਂ ਦੇ ਡਾਂਸ ਅਤੇ ਕਾਮੇਡੀ ਵੀਡੀਓਜ਼ ਵਾਇਰਲ ਹੋ ਰਹੇ ਹਨ। ਹਾਲ ਹੀ 'ਚ ਹੁਣ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸ਼ਿਲਪਾ ਸ਼ਿੰਦੇ ਅਤੇ ਸੁਨੀਲ ਗਰੋਵਰ ਨਾਗਿਨ ਡਾਂਸ ਕਰਦੇ ਦਿਖਾਈ ਦੇ ਰਹੇ ਹਨ।

ਫੈਨਜ਼ ਵਿਚਕਾਰ ਮਸ਼ਹੂਰ ਹੋ ਰਹੀ ਇਸ ਵੀਡੀਓ 'ਚ ਸਭ ਦੀ ਪਿਆਰੀ ਭਾਬੀ ਜੀ ਇਕ ਵਾਰ ਤੋਂ ਨਾਗਿਨ ਦੇ ਰੂਪ 'ਚ ਹੈ। ਇਸ ਤੋਂ ਪਹਿਲਾਂ ਸ਼ਿਲਪਾ ਨੇ 'ਬਿੱਗ ਬੌਸ 11' ਦੇ ਗਰਾਂਡ ਫਿਨਾਲੇ 'ਚ ਵਿਕਾਸ ਗੁਪਤਾ ਨਾਲ ਨਾਗਿਨ ਡਾਂਸ ਕੀਤਾ ਸੀ। ਉੱਥੇ ਹੀ ਇਸ ਵੀਡੀਓ 'ਚ ਸੁਨੀਲ-ਸ਼ਿਲਪਾ 'ਤੇਰੇ ਸੰਗ ਪਿਆਰ...' ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਦੋਹਾਂ ਦਾ ਡਾਂਸ ਕਾਫੀ ਫਨੀ ਲੱਗ ਰਿਹਾ ਹੈ। ਸ਼ਿਲਪਾ ਜਿੱਥੇ ਆਪਣੇ ਡਾਂਸ ਮੂਵਜ਼ 'ਤੇ ਫੋਕਸ ਕਰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਸੁਨੀਲ ਫਨੀ ਅੰਦਾਜ਼ 'ਚ ਦਿਖਾਈ ਦੇ ਰਹੇ ਹਨ। ਉਹ ਡਾਂਸ ਘੱਟ ਕਾਮੇਡੀ ਜ਼ਿਆਦਾ ਕਰ ਰਹੇ ਹਨ।

ਦੱਸਣਯੋਗ ਹੈ ਕਿ ਸ਼ਿਲਪਾ ਸ਼ਿੰਦ ਸ਼ੋਅ 'ਚ ਸੁਨੀਲ ਗਰੋਵਰ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। 'ਭਾਬੀ ਜੀ ਘਰ ਪਰ ਹੈ' 'ਚ ਜਿੱਥੇ ਸ਼ਿਲਪਾ ਸ਼ਿੰਦੇ ਦੇਸੀ ਲੁੱਕ ਦਿਖਾਈ ਦਿੰਦੀ ਸੀ, ਉੱਥੇ ਹੀ ਸ਼ਿਲਪਾ ਦਾ ਇਸ ਸ਼ੋਅ 'ਚ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸ਼ੋਅ 'ਚ ਪ੍ਰਸ਼ੰਸਕਾਂ ਵਲੋਂ ਦੋਹਾਂ ਦੇ ਅਭਿਨੈ ਦੀ ਕਾਫੀ ਤਾਰੀਫ ਜਾਂਦੀ ਹੈ।


Tags: Sunil Grover Shilpa Shinde Dhan Dhana Dhan Nagin Dance Viral Tv Actress

Edited By

Kapil Kumar

Kapil Kumar is News Editor at Jagbani.