ਮੁੰਬਈ (ਬਿਊਰੋ)— ਏਕਤਾ ਕਪੂਰ ਦਾ ਮਸ਼ਹੂਰ ਟੀ. ਵੀ. ਸ਼ੋਅ 'ਨਾਗਿਨ 3' 2 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਉੱਥੇ ਹੀ ਸ਼ੋਅ ਦੀ ਸਟਾਰ ਕਾਸਟ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਅਨੀਤਾ ਹਸਨੰਦਾਨੀ, ਕਰਿਸ਼ਮਾ ਤੰਨਾ ਸ਼ੋਅ ਦੀ ਪ੍ਰਮੋਸ਼ਨ ਲਈ ਸ਼ਿਲਪਾ ਸ਼ਿੰਦੇ ਅਤੇ ਸੁਨੀਲ ਗਰੋਵਰ ਦੇ ਸ਼ੋਅ 'ਧਨ ਧਨਾ ਧਨ' ਦੇ ਸੈੱਟ 'ਤੇ ਪਹੁੰਚੀਆਂ ਸਨ।
ਸ਼ੋਅ ਦੇ ਫਲਾਂਟ ਨੂੰ ਧਿਆਨ 'ਚ ਰੱਖਦੇ ਹੋਏ ਇਸ ਦੌਰਾਨ ਸ਼ਿਲਪਾ ਸ਼ਿੰਦੇ ਅਤੇ ਸੁਨੀਲ ਗਰੋਵਰ ਸ਼ੋਅ ਦੇ ਰੰਗ 'ਚ ਰੰਗੇ ਨਜ਼ਰ ਆਏ। ਦੋਹਾਂ ਨੇ ਇਸ ਦੌਰਾਨ ਦੋਵੇਂ 'ਨਾਗਿਨ' ਲੁੱਕ ਪੇਸ਼ਕਾਰੀ ਕਰਦੇ ਦਿਖਾਈ ਦਿੱਤੇ। ਇਸ ਸ਼ੋਅ 'ਚ ਪਹੁੰਚਣ ਵਾਲੀਆਂ ਇਹ ਦੋਵੇਂ ਪਹਿਲੀਆ ਟੀ. ਵੀ. ਸਟਾਰਜ਼ ਹਨ। ਆਪਣੀ ਸ਼ਾਨਦਾਰ ਮਿਮਿਕਰੀ ਨਾਲ ਸੁਨੀਲ ਇਸ ਸ਼ੋਅ 'ਚ ਖੂਬ ਮਸਤੀ ਕਰਦੇ ਨਜ਼ਰ ਆਏ। ਉੱਥੇ ਹੀ ਸ਼ੋਅ ਦੇ ਬਾਕੀ ਸਟਾਰਜ਼ ਅਲੀ ਅਸਗਰ, ਉਪਾਸਨਾ ਸਿੰਘ, ਸੁਗੰਧਾ ਮਿਸ਼ਰਾ ਸ਼ੋਅ 'ਚ ਆਪਣੀ ਕਾਮੇਡੀ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਏ।
ਦੱਸਣਯੋਗ ਹੈ ਕਿ ਏਕਤਾ ਕਪੂਰ ਦਾ ਸ਼ੋਅ 'ਨਾਗਿਨ 3' 2 ਜੂਨ ਨੂੰ ਛੋਟੇ ਪਰਦੇ 'ਤੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦੇ ਸੀਜ਼ਨ 3 'ਚ ਮੇਕਰਜ਼ ਵਲੋਂ ਕਈ ਬਦਲਾਅ ਕੀਤੇ ਗਏ ਹਨ। ਜਿੱਥੇ ਪਹਿਲੇ 2 ਸੀਜ਼ਨ 'ਚ ਮੌਨੀ ਰਾਏ ਅਹਿਮ ਭੂਮਿਕਾ 'ਚ ਸੀ। ਉੱਥੇ ਹੀ ਹੁਣ ਇਸ ਸੀਜ਼ਨ 'ਚ ਅਨੀਤਾ ਹਸਨੰਦਾਨੀ, ਕਰਿਸ਼ਮਾ ਤੰਨਾ, ਸੁਰਭੀ ਜਯੋਤੀ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।