FacebookTwitterg+Mail

ਫਿਲਮ 'VIP 2' ਦੇ ਟਰੇਲਰ 'ਚ ਕਾਜੋਲ-ਧਨੁਸ਼ ਦੀ ਨਜ਼ਰ ਆਈ ਅਜਿਹੀ ਝਲਕ (ਵੀਡੀਓ)

dhanush
26 June, 2017 08:24:09 PM

ਮੁੰਬਈ— ਬਾਲੀਵੁੱਡ ਅਭਿਨੇਤਾ ਧਨੁਸ਼ ਦੀ ਫਿਲਮ 'ਵੀ. ਆਈ. ਪੀ. 2' ਦਾ ਟਰੇਲਰ ਬੀਤੇ ਦਿਨੀ ਐਤਵਾਰ ਨੂੰ ਰਿਲੀਜ਼ ਹੋਇਆ ਹੈ। ਇਹ 2014 ਦੀ ਬਲਾਕਬਸਟਰ ਫਿਲਮ 'ਵੀ. ਆਈ. ਪੀ.' ਦਾ ਸੀਕਵਲ ਹੈ। ਫਿਲਮ ਦੇ 2:30 ਮਿੰਟ ਦੇ ਟਰੇਲਰ 'ਚ ਧਨੁਸ਼ ਰਘੁਵਰਨ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ ਜੋ ਇਕ ਬੇਰੁਜਗਾਰ ਨੋਜਵਾਨ ਹੁੰਦਾ ਹੈ। ਇਹ ਕਿਰਦਾਰ ਫਿਲਮ ਦੇ ਪਹਿਲੇ ਭਾਗ ਦੇ ਕਿਰਦਾਰ ਵਰਗਾ ਹੋਵੇਗਾ। 


ਇਸ ਫਿਲਮ ਦਾ ਨਿਰਦੇਸ਼ਨ ਸੋਂਦਰਏ ਰਜਨੀਕਾਂਤ ਨੇ ਕੀਤਾ ਹੈ। ਫਿਲਮ ਦੇ ਟਰੇਲਰ ਦੇਖਣ ਤੋਂ ਬਾਅਦ ਇਹ ਸਾਫ ਸਪਸ਼ਟ ਹੋ ਰਿਹਾ ਹੈ ਕਿ ਕਹਾਣੀ ਕਾਜੋਲ ਅਤੇ ਧਨੁਸ਼ ਦੇ ਟਕਰਾਵ 'ਤੇ ਆਧਾਰਿਤ ਹੈ। ਕਾਜੋਲ ਇਸ ਫਿਲਮ 'ਚ ਸਫਲ ਕਾਰੋਬਾਰੀ ਮਹਿਲਾ ਦੇ ਕਿਰਦਾਰ 'ਚ ਦਿਖਾਈ ਗਈ ਹੈ। ਫਿਲਮ ਸਿਨੇਮਾਘਰਾਂ 'ਚ 28 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਅਮਲਾ ਪਾਲ, ਸਮੁਥਿਰਾਕਨੀ ਅਤੇ ਵਿਵੇਕ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।


Tags: Dhanush Kajol Amala Paul Velai Illa Pattadhaari 2 Trailer mਧਨੁਸ਼ ਕਾਜੋਲ