FacebookTwitterg+Mail

B'Day Spl : ਆਪਣੇ ਫੁਰਸਤ ਦੇ ਪਲਾਂ ਨੂੰ ਫਾਰਮ ਹਾਊਸ 'ਚ ਇੰਝ ਬਿਤਾਉਂਦੇ ਹਨ ਧਰਮਿੰਦਰ, ਦੇਖੋ ਤਸਵੀਰਾਂ

dharmendra
08 December, 2017 03:29:12 PM

ਮੁੰਬਈ(ਬਿਊਰੋ)— ਅੱਜ ਬਾਲੀਵੁੱਡ ਮਸ਼ਹੂਰ ਅਭਿਨੇਤਾ ਧਰਮਿੰਦਰ ਅੱਜ ਆਪਣਾ 82ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 8 ਦਸੰਬਰ 1935 ਨੂੰ ਹੋਇਆ ਸੀ। ਧਰਮਿੰਦਰ ਹਿੰਦੀ ਫਿਲਮਾਂ ਦੇ ਅਜਿਹੇ ਫਨਕਾਰ ਹਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲ ਜਿੱਤੇ। ਧਰਮਿੰਦਰ ਬਾਲੀਵੁੱਡ 'ਚ ਹੀ-ਮੈਨ ਦੇ ਨਾਂ ਨਾਲ ਜਾਣੇ ਜਾਂਦੇ ਹਨ। ਕਈ ਸੁਪਰਹਿੱਟ ਫਿਲਮਾਂ 'ਚ ਕੰਮ ਚੁੱਕੇ ਧਰਮਿੰਦਰ ਅੱਜ ਵੀ ਫਿਲਮਾਂ 'ਚ ਕਾਫੀ ਸਰਗਰਮ ਰਹਿੰਦੇ ਹਨ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਫੇਸਬੁੱਕ 'ਤੇ 'ਧਰਮਿੰਦਰ-ਹੀ ਮੈਨ' ਨਾਂ ਨਾਲ ਪੇਜ਼ 'ਤੇ ਹਨ, ਜਿਸ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਲੋਨਾਵਲਾ ਸਥਿਤ ਫਾਰਮ ਹਾਊਸ 'ਤੇ ਉਨ੍ਹਾਂ ਨੇ ਆਪਣੇ ਵਿਹਲੇ ਸਮੇਂ ਨੂੰ ਬਤੀਤ ਕਰਦੇ ਹੋਇਆ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਕਿਤੇ ਉਹ ਗਾਂ ਦਾ ਦੁੱਧ ਕੱਢਦੇ ਦਿਖਾਈ ਦੇ ਰਹੇ ਹਨ ਤੇ ਕਿਤੇ ਪਾਲਤੂ ਕੁੱਤੇ ਨਾਲ ਖੇਡਦੇ ਨਜ਼ਰ ਆ ਰਹੇ ਹਨ।

Punjabi Bollywood Tadka

ਇਕ ਇੰਟਰਵਿਊ ਦੌਰਾਨ ਧਰਮਿੰਦਰ ਨੇ ਕਿਹਾ ਸੀ, ''ਮੈਂ ਜੱਟ ਹਾਂ ਤੇ ਜੱਟ ਜ਼ਮੀਨ ਤੇ ਆਪਣੇ ਖੇਤਾਂ ਨੂੰ ਪਿਆਰ ਕਰਦਾ ਹੈ। ਮੇਰਾ ਜ਼ਿਆਦਾਤਰ ਸਮਾਂ ਲੋਨਾਵਾਲਾ ਸਥਿਤ ਆਪਣੇ ਫਾਰਮ ਹਾਊਸ 'ਤੇ ਹੀ ਬਤੀਤ ਕਰਦਾ ਹਾਂ।

Punjabi Bollywood Tadka

ਸਾਡਾ ਫੋਕਸ ਆਰਗਨਿਕ ਖੇਤੀ 'ਤੇ ਹੈ, ਅਸੀਂ ਝੋਨਾ ਦੀ ਹੀ ਪੈਦਾਵਾਰ ਕਰਦੇ ਹਾਂ। ਫਾਰਮ ਹਾਊਸ 'ਚ ਮੇਰੀਆਂ ਕੁਝ ਮੱਝਾਂ ਵੀ ਹਨ।

Punjabi Bollywood Tadka
ਦੱਸਣਯੋਗ ਹੈ ਕਿ ਧਰਮਿੰਦਰ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਯਮਲਾ ਪਗਲਾ ਦੀਵਾਨਾ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਉਨ੍ਹਾਂ ਨੇ 'ਸ਼ੋਅਲੇ', 'ਮਾਂ', 'ਚਾਚਾ ਭਤੀਜਾ', 'ਧਰਮ ਵੀਰ', 'ਰਾਜ ਤਿਲਕ', 'ਸਲਤਨਤ' ਤੇ 'ਯਕੀਨ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

Punjabi Bollywood Tadka

ਧਰਮਿੰਦਰ ਨੂੰ ਆਖਰੀ ਵਾਰ ਸਾਲ 2015 'ਚ 'ਸੇਕੰਡ ਹੈਂਡ ਹਸਬੈਂਡ' 'ਚ ਦੇਖਿਆ ਗਿਆ ਸੀ, ਜਿਸ 'ਚ ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਨੇ ਬਾਲੀਵੁੱਡ ਡੈਬਿਊ ਕੀਤਾ ਸੀ।

Punjabi Bollywood Tadka

Punjabi Bollywood Tadka


Tags: DharmendraHappy BirthdaySholayFarmhouseਧਰਮਿੰਦਰ