FacebookTwitterg+Mail

ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਸੈਲੀਬ੍ਰੇਟ ਕੀਤੀ 37ਵੀਂ Wedding Anniversary

    1/3
05 May, 2017 12:54:35 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਬੀਤੇ ਦਿਨੀਂ ਆਪਣੀ 37ਵੀਂ ਵੇਡਿੰਗ ਐਨੀਵਰਸਰੀ ਸੈਲੀਬ੍ਰੇਟ ਕੀਤੀ। 2 ਮਈ ਨੂੰ ਜੁਹੂ ਰੇਜੀਡੇਂਸ 'ਚ ਪਰਿਵਾਰ ਅਤੇ ਦੋਸਤਾਂ ਨਾਲ ਸੈਲੀਬ੍ਰੇਟ ਕੀਤਾ ਗਿਆ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀਆਂ ਦੋਵੇਂ ਬੇਟੀਆਂ ਈਸ਼ਾ ਤਖਤਾਨੀ ਅਤੇ ਆਹਨਾ ਵੋਹਰਾ ਨੇ ਇਹ ਪਾਰਟੀ ਹੋਸਟ ਕੀਤੀ ਸੀ। ਉਥੇ ਉਨ੍ਹਾਂ ਦੇ ਪਤੀ ਭਰਤ ਤਖਤਾਨੀ ਅਤੇ ਵੈਭਵ ਵੋਹਰਾ ਵੀ ਇਸ ਦੌਰਾਨ ਮੌਜੂਦ ਸਨ। ਇਸ ਖੁਸ਼ੀ ਦੇ ਮੌਕੇ 'ਤੇ ਧਰਮਿੰਦਰ ਪ੍ਰਿੰਟੇਡ ਸ਼ਰਟ 'ਚ ਅਤੇ ਹੇਮਾ ਮਾਲਿਨੀ ਨੀਲੇ ਰੰਗ ਦੀ ਸਾੜੀ 'ਚ ਨਜ਼ਰ ਆਈ। ਪਾਰਟੀ 'ਚ ਮਿਊਜ਼ਿਸ਼ਿਅਨਸ ਨੇ ਹੇਮਾ ਅਤੇ ਧਰਮਿੰਦਰ ਦੇ ਬਲਾਕਬਸਟਰ ਗੀਤਾਂ 'ਤੇ ਪਰਫਾਰਮੈਂਸ ਕੀਤਾ। ਧਰਮਿੰਦਰ ਅਤੇ ਹੇਮਾ ਮਾਲਿਨੀ 1979 'ਚ ਵਿਆਹ ਦੇ ਬੰਧਨ 'ਚ ਬੰਝੇ ਸਨ। 'ਰਾਜਾ-ਰਾਣੀ', 'ਸੀਤਾ ਔਰ ਗੀਤਾ', 'ਸ਼ੋਲੇ', 'ਸ਼ਰਾਫਤ', 'ਨਯਾ ਜ਼ਮਾਨਾ' ਵਰਗੀਆਂ ਸੁਪਰਹਿੱਟਾਂ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ।

Tags: DharmendraHema MaliniWedding Anniversaryਧਰਮਿੰਦਰਹੇਮਾ ਮਾਲਿਨੀਵੇਡਿੰਗ ਐਨੀਵਰਸਰੀ