FacebookTwitterg+Mail

ਵਿਆਹੁਤਾ ਹੋਣ ਦੇ ਬਾਵਜੂਦ ਵੀ ਧਰਮਿੰਦਰ ਨੇ ਕਰਵਾਇਆ ਸੀ ਹੇਮਾ ਮਾਲਿਨੀ ਨਾਲ ਦੂਜਾ ਵਿਆਹ

dharmendra and hema malini wedding anniversary
02 May, 2018 04:32:46 PM

ਮੁੰਬਈ(ਬਿਊਰੋ)— 70-80 ਦੇ ਦਹਾਕੇ 'ਚ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਹੇਮਾ ਮਾਲਿਨੀ ਤੇ ਧਰਮਿੰਦਰ ਦੇ ਵਿਆਹ ਨੂੰ ਅੱਜ 38 ਸਾਲ ਪੂਰੇ ਹੋ ਗਏ ਹਨ। ਇਨ੍ਹਾਂ ਦੋਹਾਂ ਨੇ ਸਾਲ 1979 'ਚ ਵਿਆਹ ਕਰਵਾਇਆ ਸੀ। ਹਾਲਾਂਕਿ ਹੇਮਾ ਮਾਲਿਨੀ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਹੀ ਧਰਮਿੰਦਰ ਵਿਆਹਇਆ ਸੀ।
Punjabi Bollywood Tadka
ਵਿਆਹੁਤਾ ਹੋਣ ਦੇ ਬਾਵਜੂਦ ਵੀ ਹੇਮਾ ਨੇ ਧਰਮਿੰਦਰ ਨਾਲ ਨਾ ਸਿਰਫ ਪਿਆਰ ਕੀਤਾ ਸਗੋਂ ਉਨ੍ਹਾਂ ਨਾਲ ਵਿਆਹ ਕਰਕੇ ਆਪਣੇ ਪਿਆਰ ਨੂੰ ਕਾਮਯਾਬ ਬਣਾਇਆ। ਹੇਮਾ ਮਾਲਿਨੀ ਤੇ ਧਰਮਿੰਦਰ ਦੇ ਵਿਆਹ ਦੀ ਵਰ੍ਹੇਗੰਢ ਦੇ ਖਾਸ ਮੌਕੇ 'ਤੇ ਜਾਣੋਂ ਦਿਲਚਸਪ ਕਿੱਸੇ। ਧਰਮਿੰਦਰ ਨੇ ਬਾਲੀਵੁੱਡ 'ਚ ਆਪਣੇ ਪਹਿਲੇ ਵਿਆਹ ਤੋਂ ਬਾਅਦ ਕਦਮ ਰੱਖਿਆ ਸੀ।
Punjabi Bollywood Tadka
ਇਸ ਤੋਂ ਬਾਅਦ ਫਿਲਮਾਂ 'ਚ ਕੰਮ ਕਰਦੇ ਹੋਏ ਉਨ੍ਹਾਂ ਦੀ ਮੁਲਾਕਾਤ ਹੇਮਾ ਮਾਲਿਨੀ ਨਾਲ ਹੋਈ ਤੇ ਦੇਖਦੇ ਹੀ ਦੋਵੇਂ ਇਕ-ਦੂਜੇ ਦੇ ਪਿਆਰ 'ਚ ਪੈ ਗਏ। ਡਰੀਮ ਗਰਲ ਹੇਮਾ ਮਾਲਿਨੀ ਉਨ੍ਹਾਂ ਤੋਂ ਵੱਡੀ ਅਦਾਕਾਰਾ ਸੀ। ਉਸ ਸਮੇਂ ਹੇਮਾ ਮਾਲਿਨੀ ਨਾਲ ਜਤਿੰਦਰ ਤੇ ਸੰਜੀਵ ਕੁਮਾਰ ਵਰਗੇ ਵੱਡੇ ਕਲਾਕਾਰ ਉਨ੍ਹਾਂ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਹੇਮਾ ਨੇ ਤਾਂ ਆਪਣਾ ਦਿਲ ਧਰਮਿੰਦਰ ਨੂੰ ਦੇ ਦਿੱਤਾ ਸੀ।
Punjabi Bollywood Tadka
ਹੇਮਾ ਮਾਲਿਨੀ ਨਾਲ ਧਰਮਿੰਦਰ ਦੀਆਂ ਆਈਆਂ ਫਿਲਮਾਂ ਜ਼ਿਆਦਾਤਰ ਸੁਪਰਹਿੱਟ ਹੀ ਰਹੀਆਂ ਹਨ। ਇਨ੍ਹਾਂ ਦੋਨਾਂ ਨੇ 'ਸੀਤਾ ਔਰ ਗੀਤਾ', 'ਸ਼ੇਅਲੇ', 'ਡ੍ਰੀਮ ਗਰਲ', 'ਚਰਮ', 'ਪ੍ਰਤਿਗਿਆ' ਤੇ 'ਰਾਜਾ ਜਾਨੀ' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਕੀਤੀਆਂ। ਧਰਮਿੰਦਰ ਤੇ ਹੇਮਾ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।
Punjabi Bollywood Tadka
ਹੇਮਾ ਮਾਲਿਨੀ ਨਾਲ ਵਿਆਹ ਕਰਾਉਣ ਤੋਂ ਬਾਅਦ ਧਰਮਿੰਦਰ ਪਹਿਲੀ ਘਰਵਾਲੀ ਤੇ ਬੱਚਿਆਂ ਦੀ ਜ਼ਿੰਮੇਦਾਰੀ ਵੀ ਨਾਲ ਹੀ ਚੁੱਕੀ ਤੇ ਉਨ੍ਹਾਂ ਨਾਲ ਵੀ ਬਰਾਬਰੀ ਦਾ ਹੀ ਰਿਸ਼ਤਾ ਰੱਖਿਆ। ਧਰਮਿੰਦਰ ਅੱਜ ਵੀ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦੇ ਬੱਚਿਆਂ ਨਾਲ ਸੰਨੀ ਦਿਓਲ ਤੇ ਬੌਬੀ ਦਿਓਲ ਦੇ ਬੇਹੱਦ ਕਰੀਹ ਹਨ।
Punjabi Bollywood Tadka


Tags: DharmendraEsha DeolHema MaliniWedding AnniversaryDream GirlAhana DeolSunny DeolBobby Deol

Edited By

Sunita

Sunita is News Editor at Jagbani.