FacebookTwitterg+Mail

B'day: ਜਦੋਂ ਧਰਮਿੰਦਰ ਹੋਏ ਸ਼ਰਮਿੰਦਾ, ਮਾਂ ਨੇ ਕਿਹਾ ਸੀ- 'ਪੀ ਕੇ ਵਧੀਆਂ ਪੈਰ ਦਬਾਉਂਦਾ, ਥੋੜੀ ਪੀ ਲੈਦਾਂ'

dharmendra birthday
08 December, 2017 05:19:59 PM

ਮੁੰਬਈ(ਬਿਊਰੋ)— ਅੱਜ ਬਾਲੀਵੁੱਡ ਦੇ ਦਿੱਗਜ ਐਕਟਰ ਧਰਮਿੰਦਰ 82 ਸਾਲ ਦੇ ਹੋ ਗਏ ਹਨ। 8 ਦਸੰਬਰ 1935 'ਚ ਜਨਮੇ ਧਰਮਿੰਦਰ ਹਿੰਦੀ ਫਿਲਮਾਂ ਦੇ ਅਜਿਹੇ ਫਨਕਾਰ ਹਨ, ਜਿਨ੍ਹਾਂ ਨੇ ਆਪਣੀ ਐਕਟਿੰਗ ਨਾਲ ਲੱਖਾਂ ਲੋਕਾਂ ਦੇ ਦਿਲ ਜਿੱਤੇ। ਉਹ ਬਾਲੀਵੁੱਡ 'ਚ ਹੀ-ਮੈਨ ਦੇ ਨਾਂ ਨਾਲ ਮਸ਼ਹੂਰ ਹਨ। ਧਰਮਿੰਦਰ ਵਧੇਰੇ ਫਿਲਮਾਂ 'ਚ ਮਸਤਮੌਲਾ ਅੰਦਾਜ਼ 'ਚ ਨਜ਼ਰ ਆਏ ਹਨ। 'ਸ਼ੋਅਲੇ' 'ਚ ਉਨ੍ਹਾਂ ਦਾ ਸ਼ਰਾਬ ਪੀ ਕੇ 'ਬਸੰਤੀ' ਨੂੰ ਮਨਾਉਣ ਦਾ ਸਟਾਈਲ ਅੱਜ ਵੀ ਲੋਕਾਂ ਨੂੰ ਯਾਦ ਹੈ। ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਸ਼ਰਾਬ ਨਾਲ ਜੁੜਿਆ ਇਕ ਮਜ਼ੇਦਾਰ ਮਾਮਲਾ ਹੈ, ਜੋ ਕਿ ਉਨ੍ਹਾਂ ਦੀ ਮਾਂ ਨਾਲ ਸੰਬੰਧਿਤ ਹੈ।

Punjabi Bollywood Tadkaਉਹ ਆਪਣੀ ਮਾਂ ਦੇ ਕਾਫੀ ਕਰੀਬ ਰਹੇ ਹਨ। ਉਨ੍ਹਾਂ ਨੇ ਦੱਸਿਆ, ''ਮਾਂ ਤੋਂ ਵੱਧ ਪਿਤਾ ਕੰਮ ਕਰਦਾ ਹੈ ਪਰ ਉਨਾਂ ਸ਼੍ਰੇਅ ਨਹੀਂ ਮਿਲਦਾ। ਮਾਂ ਜਦੋਂ ਕੰਮ ਕਰਦੀ ਸੀ, ਤਾਂ ਲੱਗਦਾ ਸੀ ਕਿ ਮੈਂ ਵੀ ਉਨ੍ਹਾਂ ਦਾ ਕੰਮ ਕਰਾਂ।ਮੈਂ ਮਾਂ ਦੇ ਪੈਰ ਦਬਾਉਂਗਾ ਸੀ। ਇਕ ਦਿਨ ਡ੍ਰਿੰਕ ਕਰ ਕੇ ਮੈਂ ਬਹੁਤ ਉਨ੍ਹਾਂ ਦੇ ਚੰਗੀ ਤਰ੍ਹਾਂ ਪੈਰ ਘੁੱਟੇ ਸਨ। ਮਾਂ ਨੇ ਕਿਹਾ, ਥੋੜ੍ਹੀ ਪੀ ਲਿਆ ਕਰ।'' ਧਰਮਿੰਦਰ ਕਹਿੰਦੇ ਹਨ, ''ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਨਾ ਪੀਆ ਕਰੋ। ਮਾਂ ਚਾਹੁੰਦੀ ਸੀ ਕਿ ਮੈਂ ਚੰਗਾ ਵਿਅਕਤੀ ਬਣ ਕੇ ਰਹਾਂ।''

Punjabi Bollywood Tadka
ਧਰਮਿਮੰਦਰ ਨੇ ਕਿਹਾ, ''ਇਨਸਾਨੀਅਤ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਕਿੱਥੇ ਕੀ ਬੋਲਣਾ ਹੈ, ਸਾਨੂੰ ਪਤਾ ਹੋਣਾ ਚਾਹੀਦਾ। ਧਰਮਿੰਦਰ ਨੇ ਦੱਸਿਆ ਕਿ ਉਹ ਬਾਲੀਵੁੱਡ 'ਚ ਪੈਸੇ ਕਮਾਉਣ ਲਈ ਨਹੀਂ ਆਏ ਸਨ। ਉਨ੍ਹਾਂ ਨੇ ਕਿਹਾ, ''ਮੈਂ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣਾ ਚਾਹੁੰਦਾ ਸੀ। ਲੋਕ ਮੈਨੂੰ ਆਪਣਾ ਭਰਾ ਤੇ ਦੋਸਤ ਸਮਝਦੇ ਹਨ। ਇਸ ਨੂੰ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ। ਮੈਂ ਅੱਜ ਵੀ ਆਪਣੀ ਮਿੱਟੀ ਨੂੰ ਨਹੀਂ ਭੁੱਲਿਆ ਹਾਂ। ਆਪਣੇ ਲੋਕਾਂ ਨਾਲ ਉਨੀਂ ਹੀ ਮੁਹੱਬਤ ਹੈ। ਧਰਮਿੰਦਰ ਕਹਿੰਦੇ ਹਨ, ਮੇਰੇ ਲਈ ਦਿਲੀਪ ਕੁਮਾਰ ਪ੍ਰੇਰਣਾ ਸਨ ਤੇ ਮਧੂਬਾਲਾ ਉਨ੍ਹਾਂ ਤੋਂ ਵੀ ਵੱਧ।

Punjabi Bollywood Tadka

ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, ''ਮੈਂ ਦਿਲੀਪ ਕੁਮਾਰ ਤੇ ਹਸੀਨਾਵਾਂ ਨੂੰ ਦੇਖ ਕੇ ਸੋਚਦਾ ਸੀ ਕਿ ਇਹ ਸੁੰਦਰੀਆਂ ਹਨ। ਸੋਚਦਾ ਸੀ ਕਿੱਥੇ ਰਹਿੰਦੇ ਹਨ ਇਹ ਲੋਕ? ਦਿਲੀਪ ਕੁਮਾਰ ਪ੍ਰੇਰਣਾ ਸਨ। ਮਧੂਬਾਲਾ ਤਾਂ ਪ੍ਰੇਰਣਾ ਤੋਂ ਵੀ ਵੱਧ ਸੀ।''

Punjabi Bollywood Tadka


Tags: DharmendraBirthdayAlcoholSholayਧਰਮਿੰਦਰਜਨਮਦਿਨ