FacebookTwitterg+Mail

ਧਰਮਿੰਦਰ-ਹੇਮਾ ਦੇ ਵਿਆਹ ਦੇ ਖਿਲਾਫ ਸੀ ਪਰਿਵਾਰ, ਇੰਝ ਹੋਈ ਪਹਿਲੀ ਮੁਲਾਕਾਤ ਤੇ ਵਿਆਹ (ਦੇਖੋ ਤਸਵੀਰਾਂ)

    1/10
02 May, 2017 03:34:26 PM
ਮੁੰਬਈ— ਧਰਮਿੰਦਰ ਤੇ ਹੇਮਾ ਮਾਲਿਨੀ ਦੇ ਵਿਆਹ ਦੀ ਅੱਜ 37ਵੀਂ ਵਰ੍ਹੇਗੰਢ ਹੈ। ਉਨ੍ਹਾਂ ਨੇ 2 ਮਈ, 1980 'ਚ ਵਿਆਹ ਕਰਵਾਇਆ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਖਾਜਾ ਅਹਿਮਦ ਅੱਬਾਸ ਦੀ ਫਿਲਮ 'ਆਸਮਾਨ ਮਹਿਲ' ਦੇ ਪ੍ਰੀਮੀਅਰ ਦੌਰਾਨ 1965 'ਚ ਹੋਈ ਸੀ। ਉਦੋਂ ਤਕ ਧਰਮਿੰਦਰ ਫਿਲਮ ਇੰਡਸਟਰੀ 'ਚ ਸੁਪਰਸਟਾਰ ਦੇ ਤੌਰ 'ਤੇ ਸਥਾਪਿਤ ਹੋ ਚੁੱਕੇ ਸਨ ਤੇ ਹੇਮਾ ਨੇ ਇਕੋ ਫਿਲਮ 'ਸਪਨੋ ਕੇ ਸੌਦਾਗਰ' 'ਚ ਅਭਿਨੈ ਕੀਤਾ ਸੀ, ਜਿਹੜੀ ਫਲਾਪ ਰਹੀ ਸੀ।
ਹੌਲੀ-ਹੌਲੀ ਦੋਵੇਂ ਇਕ-ਦੂਜੇ ਪ੍ਰਤੀ ਆਕਰਸ਼ਿਤ ਹੋਣ ਲੱਗੇ। ਹਾਲਾਂਕਿ ਉਨ੍ਹਾਂ ਦੀਆਂ ਨਜ਼ਦੀਕੀਆਂ ਫਿਲਮ 'ਸ਼ੋਅਲੇ' ਦੀ ਸ਼ੂਟਿੰਗ ਦੌਰਾਨ ਵਧੀਆਂ ਤੇ 1980 'ਚ ਦੋਵਾਂ ਨੇ ਵਿਆਹ ਕਰਵਾ ਲਿਆ। ਦੱਸਣਯੋਗ ਹੈ ਕਿ ਇਹ ਉਹੀ ਸਮਾਂ ਸੀ, ਜਦੋਂ ਧਰਮਿੰਦਰ ਦਾ ਵਿਆਹ ਹੋ ਚੁੱਕਾ ਸੀ। ਉਨ੍ਹਾਂ ਨੇ 1954 'ਚ ਪ੍ਰਕਾਸ਼ ਕੌਰ ਨਾਲ ਵਿਆਹ ਕਰਵਾਇਆ ਸੀ। ਹੇਮਾ ਨੇ ਫਿਲਮ 'ਪ੍ਰਤਿੱਗਿਆ' ਦੀ ਸ਼ੂਟਿੰਗ ਦੌਰਾਨ ਜਦੋਂ ਧਰਮਿੰਦਰ ਨੂੰ 'ਮੈਂ ਜੱਟ ਯਮਲਾ ਪਗਲਾ ਦੀਵਾਨਾ' ਗੀਤ 'ਤੇ ਡਾਂਸ ਕਰਦੇ ਦੇਖਿਆ ਤਾਂ ਉਹ ਉਨ੍ਹਾਂ ਦਾ ਡਾਂਸ ਦੇਖ ਕੇ ਦੀਵਾਨੀ ਹੋ ਗਈ।
ਖੁਸ਼ ਨਹੀਂ ਸੀ ਪਰਿਵਾਰ
ਹੇਮਾ ਦੀ ਸਾਊਥ ਇੰਡੀਅਨ ਫੈਮਿਲੀ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ। ਧਰਮਿੰਦਰ ਪੰਜਾਬੀ ਸਨ ਤੇ ਵਿਆਹੇ ਵੀ। ਇਸ ਵਜ੍ਹਾ ਕਾਰਨ ਉਨ੍ਹਾਂ ਨੂੰ ਹੇਮਾ ਨਾਲ ਚੋਰੀ-ਚੋਰੀ ਮਿਲਣਾ ਪੈਂਦਾ ਸੀ। ਕਈ ਵਾਰ ਹੇਮਾ ਦੇ ਪਰਿਵਾਰ ਤੋਂ ਕੋਈ ਨਾ ਕੋਈ ਸ਼ੂਟਿੰਗ ਦੇ ਸੈੱਟ 'ਤੇ ਵੀ ਮੌਜੂਦ ਰਹਿੰਦਾ ਸੀ, ਇਸ ਲਈ ਦੋਵਾਂ ਦਾ ਮਿਲਣਾ ਹੋਰ ਮੁਸ਼ਕਿਲ ਹੁੰਦਾ ਸੀ।
ਇੰਝ ਹੋਇਆ ਸੀ ਵਿਆਹ
ਹੇਮਾ ਮਾਲਿਨੀ ਨਾਲ ਵਿਆਹ ਕਰਨ ਲਈ ਧਰਮਿੰਦਰ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਦੇਣ ਵਾਲੇ ਸਨ ਪਰ ਪ੍ਰਕਾਸ਼ ਨੇ ਤਲਾਕ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਉਦੋਂ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਮੁਸਲਿਮ ਧਰਮ ਅਪਣਾ ਕੇ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਦਿਲਾਵਰ ਖਾਨ ਰੱਖਿਆ ਸੀ। ਵਿਆਹ ਤੋਂ ਬਾਅਦ ਵੀ ਹੇਮਾ ਮਾਲਿਨੀ ਇਕੱਲੀ ਰਹਿ ਗਈ। ਧਰਮਿੰਦਰ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਦੇ ਹੇਮਾ ਮਾਲਿਨੀ ਨੂੰ ਵਿਆਹ ਤੋਂ ਬਾਅਦ ਉਹ ਜਗ੍ਹਾ ਨਹੀਂ ਦੇ ਸਕੇ, ਜੋ ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਨੂੰ ਦਿੱਤੀ ਸੀ। ਹੇਮਾ ਨੇ ਇਕੱਲੀ ਨੇ ਹੀ ਆਪਣੀਆਂ ਦੋ ਬੇਟੀਆਂ ਦਾ ਪਾਲਣ-ਪੌਸ਼ਨ ਕੀਤਾ ਤੇ ਫਿਰ ਰਾਜਨੀਤੀ 'ਚ ਆ ਗਈ। ਮੌਜੂਦਾ ਸਮੇਂ 'ਚ ਉਹ ਮਥੁਰਾ ਤੋਂ ਬੀ. ਜੇ. ਪੀ. ਸੰਸਦ ਮੈਂਬਰ ਹੈ।

Tags: Dharmendra Hema Malini Marriage Anniversary ਧਰਮਿੰਦਰ ਹੇਮਾ ਮਾਲਿਨੀ ਵਰ੍ਹੇਗੰਢ