FacebookTwitterg+Mail

ਪਹਿਲਾ ਨਾਲੋਂ ਵੀ ਧਮਾਕੇਦਾਰ ਹੋਵੇਗਾ 'ਡਾਂਸ ਪਲੱਸ' ਦਾ ਸੀਜ਼ਨ 3

dharmesh yelande
24 June, 2017 01:17:10 PM

ਜਲੰਧਰ— ਭਾਰਤ ਦੇ ਸਭ ਤੋਂ ਬੇਹਤਰੀਨ ਡਾਂਸਿੰਗ ਟੈਲੇਂਟ ਦਾ ਸਭ ਤੋਂ ਵੱਡਾ ਮੰਚ 'ਡਾਂਸ ਪਲੱਸ ਸਾਜ਼ਨ 3' ਇਕ ਵਾਰ ਫਿਰ ਤੋਂ ਸਟਾਰ ਪਲੱਸ 'ਤੇ ਵਾਪਸੀ ਕਰ ਰਿਹਾ ਹੈ, ਜਿਸ 'ਚ ਡਾਂਸ ਦਾ ਪੱਧਰ 'ਇਕ ਲੇਵਲ ਅਪ' ਹੋਣ ਵਾਲਾ ਹੈ। 'ਡਾਂਸ ਪਲੱਸ' ਦਾ ਪਹਿਲਾ ਅਤੇ ਦੂਜਾ ਸੀਜ਼ਨ ਕਾਫੀ ਸ਼ਾਨਦਾਰ ਰਿਹਾ ਹੈ ਅਤੇ ਇਸ ਸ਼ੋਅ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਪਰ ਹੁਣ 'ਡਾਂਸ ਪਲੱਸ ਸੀਜ਼ਨ 3' 'ਚ ਹੋਣ ਵਾਲਾ ਹੈ ਕਾਫੀ ਕੁਝ ਨਵਾਂ, ਜਿਸ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਕੈਪਟਨ ਧਰਮੇਸ਼ ਯੇਲਾਂਡੇ ਪਹੁੰਚੇ ਹਨ। 
ਇਸ ਵਾਰ ਸ਼ੋਅ 'ਚ ਨਵਾਂ ਕੀ ਹੋਵੇਗਾ?
ਇਸ ਸਾਲ ਪ੍ਰਤੀਯੋਗੀ ਹੁਣ ਤੱਕ ਦੀਆਂ ਸਭ ਤੋਂ ਕਠਿਨ ਚੁਣੌਤੀਆਂ, ਰੇਮੋ ਦੇ ਸਕਵੈਡ ਦਾ ਸਾਹਮਣਾ ਕਰਨਗੇ, ਜਿਸ ਨੂੰ ਦੁਨੀਆ ਭਰ ਕਾਫੀ ਸਨਮਾਨਿਤ ਮਸ਼ਹੂਰ ਪੰਜ ਡਾਂਸਿੰਗ ਸਟਾਰ ਸ਼ਾਮਲ ਹਨ। ਪ੍ਰਤੀਯੋਗੀਆਂ ਨੂੰ ਆਪਣੇ ਆਪ ਨੂੰ ਅੱਗੇ ਵਧਾਉਣਾ ਹੋਵੇਗਾ ਅਤੇ ਆਪਣੀ ਸੀਮਾਵਾਂ ਨੂੰ ਚੁਣੌਤੀ ਦੇਣੀ ਹੋਵੇਗੀ ਤਾਂ ਕਿ ਉਹ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਸਰਵਸ਼੍ਰੇਠ ਡਾਂਸਰਾਂ ਨਾਲ ਮੁਕਾਬਲਾਂ ਕਰ ਸਕੇ। 
ਸ਼ੋਅ ਦੇ ਕੈਪਟਨਸ, ਜੱਜ ਅਤੇ ਹੋਸਟ ਦੇ 'ਚ ਦੱਸੋ?
ਇਸ 'ਚ ਟੀਮ ਦੇ ਕੈਪਟਨਸ ਸ਼ਕਤੀ ਮੋਹਨ, ਘਰਮੇਸ਼ ਯੇਲਾਂਡੇ ਅਤੇ ਪੁਨੀਤ ਪਾਠਕ ਅਤੇ ਮਸ਼ਹੂਰ ਕੋਰੀਓਗ੍ਰਾਫਰ ਤੇ ਸੁਪਰ ਜੱਜ ਰੇਮੋ ਡਿਸੂਜਾ ਸ਼ਾਮਲ ਹੈ। ਰਾਘਵ ਜੁਯਾਲ ਇਸ ਸੀਜ਼ਨ ਨੂੰ ਹੋਸਟ ਕਰ ਰਹੇ ਹਨ।
ਅੱਜਕੱਲ ਦੇ ਸਮੇਂ 'ਚ ਅਜੇ ਵੀ ਕਈ ਅਜਿਹੇ ਲੋਕ ਹਨ, ਜੋ ਡਾਂਸ ਦਾ ਸਮਰਥਨ ਨਹੀਂ ਕਰਦੇ...?
ਜੀ ਹਾਂ, ਅੱਜ ਵੀ ਅਜਿਹੇ ਲੋਕ ਮੌਜੂਦ ਹਨ ਜੋ ਡਾਂਸ ਦਾ ਸਮਰਥਨ ਨਹੀਂ ਕਰਦੇ ਪਰ ਮੇਰਾ ਮੰਨਣਾ ਹੈ ਕਿ 'ਡਾਂਸ ਪਲੱਸ ਸੀਜ਼ਨ 1' ਦੇ ਸ਼ੁਰੂ ਹੋਣ ਨਾਲ ਕਈ ਲੋਕਾਂ ਦੀਆਂ ਧਾਰਵਾਂ ਬਦਲੀਆਂ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ 'ਡਾਂਸ ਪਲੱਸ ਸੀਜ਼ਨ 5' ਆਉਣ ਤੱਕ ਲੋਕਾਂ ਦੀ ਡਾਂਸ ਪ੍ਰਤੀ ਸੋਚਣ ਸ਼ਕਤੀ ਬਦਲ ਜਾਵੇਗੀ। 
ਆਡੀਸ਼ਨ ਦੇ ਸਮੇਂ ਤੁਸੀਂ ਪ੍ਰਤੀਯੋਗੀਆਂ ਦੇ ਟੈਲੇਂਟ ਨੂੰ ਕਿਵੇਂ ਪਛਾਣਦੇ ਹੋ? 
ਸਭ ਤੋਂ ਪਹਿਲਾ ਅਸੀਂ ਪਥੀਯੋਗੀਆਂ ਦੇ ਡਾਂਸ ਨੂੰ ਦੇਖਦੇ ਹਾਂ। ਫਿਰ ਉਸ ਦੇ ਪੈਸ਼ਨ ਨੂੰ ਅਤੇ ਡਾਂਸ 'ਚ ਯੂਨਿਕ ਨੂੰ ਦੇਖਦੇ ਹਾਂ। ਇਸ ਨਾਲ ਅਸੀਂ ਪਛਾਣਦੇ ਹਾਂ ਅਤੇ ਨਾਲ ਹੀ ਦੇਖਦੇ ਹਾਂ ਕਿ ਡਾਂਸ ਕਰਨ ਦੀ ਸਪੀਡ ਕਿੰਨੀ ਤੇਜ਼ ਹੈ।
ਜੱਜਮੈਂਟ ਕਰਦੇ ਸਮੇਂ ਕਈ ਵਾਰ ਰਾਏ ਆਪਸ ਨਹੀਂ ਮਿਲਦੀ?
ਅਜਿਹਾ ਕਈ ਵਾਰ ਹੁੰਦਾ ਹੈ। ਸਾਡੀ ਸੋਚ ਵੱਖ ਹੋਣ ਕਾਰਨ ਕਈ ਵਾਰ ਸਾਡੀ ਰਾਏ ਨਹੀਂ ਮਿਲਦੀ ਪਰ ਇਸ ਨਾਵ ਪ੍ਰਤੀਯੋਗੀਆਂ ਨੂੰ ਹੋਰ ਸਿੱਖਣ ਦਾ ਮੌਕਾ ਮਿਲ ਜਾਂਦਾ ਹੈ, ਜੋ ਉਨ੍ਹਾਂ ਦੇ ਡਾਂਸ ਲਈ ਚੰਗਾ ਹੁੰਦਾ ਹੈ। 
ਦਿਲ ਦੀ ਚੰਗੀ ਹੋਣੀ ਚਾਹੀਦੀ ਮੇਰੀ ਡ੍ਰੀਮ ਪਾਰਟਨਰ?
ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਹੋਏ ਧਰਮੇਸ਼ ਨੇ ਦੱਸਿਆ ਕਿ, ''ਮੇਰੀ ਡ੍ਰੀਮ ਪਾਰਟਨਰ ਸੁੰਦਰ, ਸੁਸ਼ੀਲ ਤੇ ਚੰਗਾ ਖਾਣਾ ਬਣਾਉਣ ਵਾਲੀ ਹੋਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਉਸ ਨੂੰ ਡਾਂਸ ਆਉਣਾ ਚਾਹੀਦਾ ਹੈ ਪਰ ਸਭ ਤੋਂ ਜ਼ਰੂਰੀ ਹੈ ਕਿ ਉਹ ਦਿਲ ਦੀ ਚੰਗੀ ਹੋਵੇ।''
ਪੰਜਾਬੀ ਲੋਕਾਂ ਦੇ ਦਿਲ ਵੱਡੇ ਹੁੰਦੇ ਹਨ...?
ਚੰਡੀਗੜ ਆ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਸਭ ਤੋਂ ਪਹਿਲਾਂ ਮੈਂ ਇਥੇ ਸ਼ਾਪਿੰਗ ਕਰਾਂਗਾ ਤੇ ਫਿਰ ਢਾਬੇ 'ਚ ਜਾ ਕੇ ਪੰਜਾਬੀ ਭੋਜਨ ਖਾਵਾਂਗਾ। ਮੈਨੂੰ ਪੰਜਾਬੀ ਭੋਜਨ ਖਾਣਾ ਪਸੰਦ ਹੈ ਅਤੇ ਪੰਜਾਬੀ ਲੋਕ ਵੀ ਚੰਗੇ ਲੱਗਦੇ ਹਨ। ਮੇਰਾ ਮੰਨਣਾ ਹੈ ਕਿ ਪੰਜਾਬੀ ਲੋਕਾਂ ਦੇ ਦਿਲ ਕਾਫੀ ਵੱਡੇ ਹੁੰਦੇ ਹਨ, ਜਿਸ ਦਾ ਮੈਂ ਦੀਵਾਨਾ ਹਾਂ।
ਮੈਨੂੰ ਪੰਜਾਬੀਆਂ ਨਾਲ ਇੰਨਾ ਜ਼ਿਆਦਾ ਪਿਆਰ ਹੈ ਕਿ ਮੈਂ ਆਪ 'ਖੰਡੇ' ਦਾ ਟੈਟੂ ਆਪਣੀ ਬਾਹ 'ਤੇ ਬਣਵਾਇਆ ਹੋਇਆ ਹੈ ਪਰ ਫਿਲਮ 'ਚ ਸਲੀਮ ਦਾ ਕਿਰਦਾਰ ਕਰਨ ਦੇ ਕਾਰਨ ਮੈਨੂੰ ਇਸ ਨੂੰ ਛੁਪਾਉਣ ਲਈ ਇੱਕ ਨਵਾਂ ਟੈਟੂ 'ਕੈਸੇਟ' ਬਣਵਾਉਣਾ ਪਿਆ। ਇਸ ਦੇ ਨਾਲ ਹੀ ਧਰਮੇਸ਼ ਨੇ ਪੰਜਾਬੀ ਫੈਨਜ਼ ਵਈ ਸਟਾਈਲਿਸ਼ ਭੰਗੜਾ ਵੀ ਪਾਇਆ। 
ਦੱਸਣਯੋਗ ਹੈ ਕਿ ਕੋਰੀਓਗ੍ਰਾਫਰ ਅਤੇ ਡਾਂਸਰ ਧਰਮੇਸ਼ ਜੋ ਰੇਮੋ ਦੀ ਏ. ਬੀ. ਸੀ. ਡੀ. 1 ਅਤੇ 2 ਦਾ ਹਿੱਸਾ ਰਹਿ ਚੁੱਕੇ ਹਨ ਅਤੇ ਇਸ ਵਾਰ ਉਹ 'ਡਾਂਸ ਪਲੱਸ ਸੀਜ਼ਨ 3' ਲਈ ਬੇਹੱਦ ਉਤਸਾਹਿਤ ਹੈ। ਇਸ ਵਾਰ ਦੀ ਪ੍ਰਤੀਯੋਗੀਤਾ ਆਸਾਨ ਨਹੀਂ ਹੋਵੇਗੀ ਪਰ ਇਸ ਨੂੰ ਦੇਖਣਾ ਕਾਫੀ ਦਿਲਚਸਪ ਹੋਵੇਗਾ। 'ਡਾਂਸ ਪਲੱਸ 3' ਦਾ ਪ੍ਰਸਾਰਣ 1 ਜੁਲਾਈ ਤੋਂ, ਸ਼ਨੀਵਾਰ-ਐਤਵਾਰ ਨੂੰ 8 ਵਜੇ ਤੋਂ ਸਟਾਰ ਪਲੱਸ ਚੈਨਲ 'ਤੇ ਸ਼ੁਰੂ ਹੋਵੇਗਾ।


Tags: TV CelebrityDancing TalentDance Plus Season 3Dharmesh Yelandeਡਾਂਸਿੰਗ ਟੈਲੇਂਟਡਾਂਸ ਪਲੱਸ ਸੀਜ਼ਨ 3ਧਰਮੇਸ਼ ਯੇਲਾਂਡੇ