FacebookTwitterg+Mail

'ਬਿੱਗ ਬੌਸ 11' ਲਈ ਢਿੰਚੈਕ ਪੂਜਾ ਦਾ ਪਹਿਲਾ ਗੀਤ ਵਾਇਰਲ, ਸਲਮਾਨ ਨੂੰ ਦਿੱਤੀ ਸ਼ਰੇਆਮ ਧਮਕੀ

dhinchak pooja
21 October, 2017 03:52:48 PM

ਮੁੰਬਈ(ਬਿਊਰੋ)— ਵਿਵਾਦਾਂ ਨਾਲ ਭਰਿਆ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 11' ਮੁਕਾਬਲੇਬਾਜਾਂ ਦੇ ਡਰਾਮਿਆਂ ਦੇ ਚੱਲਦੇ ਪਹਿਲਾਂ ਤੋਂ ਹੀ ਸੁਰਖੀਆਂ 'ਚ ਹੈ ਤੇ ਹੁਣ ਆਪਣੀ ਅਜੀਬ ਗਾਇਕੀ ਨਾਲ ਮਸ਼ਹੂਰ ਢਿੰਚੈਕ ਪੂਜਾ ਦੀ ਐਂਟਰੀ ਸ਼ੋਅ 'ਚ ਤੂਫਾਨ ਲੈ ਕੇ ਆ ਸਕਦੀ ਹੈ। ਪੂਜਾ ਵੀ ਪੂਰੀ ਤਰ੍ਹਾਂ ਬਿੱਗ ਬੌਸ ਲਈ ਤਿਆਰ ਹੈ, ਇੱਥੋਂ ਤੱਕ ਕਿ ਉਨ੍ਹਾਂ ਦਾ ਬਿੱਗ ਬੌਸ ਲਈ ਗਾਇਆ ਗਿਆ ਪਹਿਲਾ ਗੀਤ ਵੀ ਸਾਹਮਣੇ ਆ ਗਿਆ ਹੈ।


ਖਬਰਾਂ ਦੀ ਮੰਨੀਏ ਤਾਂ ਅੱਜ ਆਨ ਏਅਰ ਹੋਣ ਜਾ ਰਹੇ ਵੀਕੈਂਡ ਕੇ ਵਾਰ ਢਿੰਚੈਕ ਪੂਜਾ ਦੀ ਐਂਟਰੀ ਹੋ ਸਕਦੀ ਹੈ। ਇਸ ਯੂਟਿਊਬ ਸਟਾਰ ਦੀ ਐਂਟਰੀ ਨੂੰ ਅਜੇ ਕੁਝ ਹੀ ਘੰਟੇ ਬਚੇ ਹਨ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਢਿੰਚੈਕ ਪੂਜਾ ਦਾ ਬਿੱਗ ਬੌਸ ਗੀਤ ਯੂਟਿਊਬ 'ਤੇ ਜਾਰੀ ਵੀ ਹੋ ਗਿਆ ਹੈ। ਅਸਲ 'ਚ ਇਹ ਗੀਤ ਉਨ੍ਹਾਂ ਦਾ ਆਡੀਸ਼ਨ ਵੀਡੀਓ ਹੈ। ਇਸ ਵੀਡੀਓ 'ਚ ਉਹ ਬਿੱਗ ਬੌਸ ਲਈ ਰੈਪ ਗਾਉਂਦੀ ਦਿਖ ਰਹੀ ਹੈ। ਰੈਪ 'ਚ ਉਹ ਬਿੱਗ ਬੌਸ ਦੇ ਮੁਕਾਬਲੇਬਾਜ਼ ਦੀਆਂ ਲੜ੍ਹਾਈਆਂ ਤੋਂ ਲੈ ਕੇ ਸਲਮਾਨ ਨੂੰ ਬਚ ਕੇ ਰਹਿਣ ਤੱਕ ਦੀ ਧਮਕੀ ਤੱਕ ਦਿੰਦੀ ਦਿਖ ਰਹੀ ਹੈ।


ਜ਼ਿਕਰਯੋਗ ਹੈ ਕਿ ਵੀਡੀਓ 'ਚ ਉਹ ਕਹਿ ਰਹੀ ਹੈ, ''ਸਲਮਾਨ ਬਚ ਦੇ ਰਹਿਣਾ, ਆ ਰਹੀ ਹਾਂ ਮੈਂ।'' ਸਲਮਾਨ ਬਾਰੇ ਉਹ ਅਜਿਹਾ ਕਿਉਂ ਬੋਲ ਰਹੀ ਹੈ, ਇਸ ਬਾਰੇ ਤਾਂ ਸਿਰਫ ਉਹੀ ਦੱਸ ਸਕਦੀ ਹੈ ਪਰ ਇੰਨਾ ਤੈਅ ਹੈ ਕਿ ਪੂਜਾ ਦੀ ਐਂਟਰੀ ਤੋਂ ਬਾਅਦ ਬਿੱਗ ਬੌਸ ਦੇ ਘਰ ਦੇ ਮੈਂਬਰਾਂ ਦੀਆਂ ਮੁਸ਼ਕਿਲਾਂ ਹੋਰ ਵੱਧਣ ਵਾਲੀਆਂ ਹਨ। ਉਨ੍ਹਾਂ ਦਾ ਆਡੀਸ਼ਨ ਕਲਿੱਪ ਦੇਖਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਬਿੱਗ ਬੌਸ ਹਾਊਸ 'ਚ ਪੂਜਾ ਦਾ ਮੁਕਾਬਲੇਬਾਜ਼ ਦੇ ਵਿਰੁੱਧ ਸਭ ਤੋਂ ਵੱਡਾ ਹਥਿਆਰ ਉਨ੍ਹਾਂ ਦੀ ਗਾਇਕੀ ਹੀ ਹੈ। ਇੱਥੇ ਹਿ ਦੱਸਣਯੋਗ ਹੈ ਕਿ ਢਿੰਚੈਕ ਪੂਜਾ ਦਾ ਇਕ ਹੋਰ ਨਵਾਂ ਗੀਤ ਰਿਲੀਜ਼ ਹੋ ਚੁੱਕਾ ਹੈ, ਜਿਸ ਸੁਰ ਤੇ ਲੈਅ ਦਾ ਦੂਰੋਂ ਦੂਰ ਤੱਕ ਕੋਈ ਰਿਸ਼ਤਾ ਨਹੀਂ ਹੈ।


Tags: Dhinchak poojaWarningSalman khanBigg boss11Song viralਬਿੱਗ ਬੌਸ 11ਢਿੰਚੈਕ ਪੂਜਾ