FacebookTwitterg+Mail

ਸਿਰਫ 12 ਘੰਟਿਆਂ 'ਚ ਬੰਟੀ ਬੈਂਸ ਪ੍ਰੋਡਕਸ਼ਨਸ ਵਲੋਂ ਬਣਾਇਆ ਗਿਆ ਹੈ 'ਧੋਖਾ ਮੁਟਿਆਰੇ' ਗੀਤ (ਵੀਡੀਓ)

dhokha mutiyare sakhowalia
26 June, 2017 08:58:36 PM

ਜਲੰਧਰ— ਬੰਟੀ ਬੈਂਸ ਵਲੋਂ ਲਿਖੇ ਗੀਤਾਂ ਦਾ ਹਰ ਕੋਈ ਦੀਵਾਨਾ ਹੈ। ਆਪਣੀ ਦਮਦਾਰ ਲੇਖਣੀ ਕਾਰਨ ਬੰਟੀ ਬੈਂਸ ਹਰ ਵਰਗ ਦੇ ਸ਼ਖਸ ਨੂੰ ਆਪਣਾ ਦੀਵਾਨਾ ਬਣਾ ਦਿੰਦੇ ਹਨ। ਹਾਲ ਹੀ 'ਚ ਬੰਟੀ ਬੈਂਸ ਦੀ ਪ੍ਰੋਡਕਸ਼ਨ ਕੰਪਨੀ 'ਬੰਟੀ ਬੈਂਸ ਪ੍ਰੋਡਕਸ਼ਨਸ' ਵਲੋਂ ਇਕ ਨਵੀਂ ਸੀਰੀਜ਼ ਦੀ ਸ਼ੁਰੂਆਤ ਕੀਤੀ ਗਈ ਹੈ। ਬੰਟੀ ਬੈਂਸ ਨੇ 24 ਘੰਟਿਆਂ 'ਚ ਇਕ ਗੀਤ ਤਿਆਰ ਕਰਨ ਦੀ ਸੀਰੀਜ਼ ਬਣਾਈ ਹੈ। ਇਸ 'ਚ ਇਕੋ ਦਿਨ ਗੀਤ ਨੂੰ ਲਿਖਿਆ, ਗਾਇਆ, ਸੰਗੀਤ ਤੇ ਵੀਡੀਓ ਬਣਾਈ ਜਾਂਦੀ ਹੈ ਤੇ ਇਸ ਨੂੰ ਯੂਟਿਊਬ 'ਤੇ ਅਪਲੋਡ ਕੀਤਾ ਜਾਂਦਾ ਹੈ।

ਇਸ ਸੀਰੀਜ਼ ਦਾ ਪਹਿਲਾ ਗੀਤ ਜੋਰਡਨ ਸੰਧੂ ਵਲੋਂ ਗਾਇਆ 'ਬੰਦ ਕਰਕੇ ਸ਼ੀਸ਼ੇ ਕਾਰ ਦੇ' ਸੀ। ਇਸ ਗੀਤ ਨੂੰ ਕਵਰ ਵਜੋਂ ਰਿਲੀਜ਼ ਕੀਤਾ ਗਿਆ ਸੀ, ਭਾਵ ਇਸ ਦੀ ਵੀਡੀਓ ਨਹੀਂ ਬਣਾਈ ਗਈ ਪਰ ਹਾਲ ਹੀ 'ਚ ਰਿਲੀਜ਼ ਹੋਇਆ ਇਸੇ ਸੀਰੀਜ਼ ਦਾ ਨਵਾਂ ਗੀਤ 'ਧੋਖਾ ਮੁਟਿਆਰੇ' ਪੂਰੀ ਤਰ੍ਹਾਂ ਨਾਲ ਤਿਆਰ ਕਰਕੇ ਰਿਲੀਜ਼ ਕੀਤਾ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੀਤ ਸਿਰਫ 12 ਘੰਟਿਆਂ 'ਚ ਹੀ ਬਣਾ ਕੇ ਤਿਆਰ ਕੀਤਾ ਗਿਆ ਹੈ।
'ਧੋਖਾ ਮੁਟਿਆਰੇ' ਰਾਹੀਂ ਗਾਇਕ ਸੱਖੋਵਾਲੀਆ ਨੂੰ ਲਾਂਚ ਕੀਤਾ ਗਿਆ ਹੈ। ਗੀਤ ਨੂੰ ਬੰਟੀ ਬੈਂਸ ਨੇ ਲਿਖਿਆ ਹੈ, ਜਦਕਿ ਇਸ ਨੂੰ ਸੰਗੀਤ ਜੱਸੀ ਐਕਸ ਨੇ ਦਿੱਤਾ ਹੈ। ਗੀਤ ਦੀ ਵੀਡੀਓ ਸਿੰਘ ਮੀਡੀਆ ਵਲੋਂ ਬਣਾਈ ਗਈ ਹੈ, ਜਿਸ ਨੂੰ ਬੰਟੀ ਬੈਂਸ ਤੇ ਅਮਨ ਸੈਣੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਗੀਤ ਨੂੰ ਬੰਟੀ ਬੈਂਸ ਪ੍ਰੋਡਕਸ਼ਨਸ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ।


Tags: Bunty Bains Dhokha Mutiyare Sakhowalia Youtube Bunty Bains Produtions Youtube